Advertisment

ਨਗਰ ਕੌਂਸਲ ਕਾਦੀਆਂ ਦੀ ਟੀਮ ਤੇ ਦੁਕਾਨਦਾਰਾਂ 'ਚ ਸਥਿਤੀ ਬਣੀ ਤਣਾਅਪੂਰਨ

author-image
Ravinder Singh
Updated On
New Update
ਨਗਰ ਕੌਂਸਲ ਕਾਦੀਆਂ ਦੀ ਟੀਮ ਤੇ ਦੁਕਾਨਦਾਰਾਂ 'ਚ ਸਥਿਤੀ ਬਣੀ ਤਣਾਅਪੂਰਨ
Advertisment
ਗੁਰਦਾਸਪੁਰ : ਅੱਜ ਸਥਾਨਕ ਕਸਬਾ ਕਾਦੀਆਂ ਵਿਖੇ ਦੁਕਾਨਦਾਰਾਂ ਤੇ ਨਗਰ ਕੌਂਸਲ ਕਾਦੀਆਂ ਵਿਚਕਾਰ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਕੌਂਸਲ ਦੀ ਟੀਮ ਨਾਜਾਇਜ਼ ਕਬਜ਼ੇ ਹਟਾਉਣ ਪੁੱਜੀ। ਇਸ ਮੌਕੇ ਦੁਕਾਨਦਾਰਾਂ ਤੇ ਨਗਰ ਕੌਂਸਲ ਕਾਦੀਆਂ ਟੀਮ ਵਿਚਕਾਰ ਕਾਫੀ ਖਿੱਚੋਤਾਣ ਹੋਈ। ਇਸ ਮੌਕੇ ਧਰਨਾਕਾਰੀ ਦੁਕਾਨਦਾਰਾਂ ਨੇ ਦੋਸ਼ ਲਗਾਏ ਕਿ ਕੌਂਸਲ ਦੇ ਅਧਿਕਾਰੀਆਂ ਨੇ ਉਨ੍ਹਾਂ ਨਾਲ ਖਿੱਚ-ਧੂਹ ਕੀਤੀ ਤੇ ਇਕ ਦੁਕਾਨਦਾਰ ਦੀ ਦਸਤਾਰ ਉਤਾਰ ਕੇ ਬੇਅਦਬੀ ਕੀਤੀ। ਦੁਕਾਨਾਦਾਰਾਂ ਨੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਪਰ ਇਸ ਦੌਰਾਨ ਉਥੇ ਮੌਜੂਦ ਮੀਡੀਆ ਕਰਮੀਆਂ ਦੇ ਕੈਮਰੇ ਦੀ ਅੱਖ ਨੇ ਅਸਲੀਅਤ ਸਭ ਦੇ ਸਾਹਮਣੇ ਲੈ ਆਉਂਦੀ ਜਿਸ ਵਿਚ ਇਕ ਦੁਕਾਨਦਾਰ ਹੀ ਦੂਜੇ ਦੁਕਾਨਦਾਰ ਦੀ ਖ਼ੁਦ ਹੀ ਦਸਤਾਰ ਉਤਾਰ ਦਿੰਦਾ ਹੈ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਹੈ।
Advertisment
ਨਗਰ ਕੌਂਸਲ ਕਾਦੀਆਂ ਦੀ ਟੀਮ ਤੇ ਦੁਕਾਨਦਾਰਾਂ 'ਚ ਸਥਿਤੀ ਬਣੀ ਤਣਾਅਪੂਰਨਨਗਰ ਕੌਂਸਲ ਕਾਦੀਆਂ ਦੇ ਅਧਿਕਾਰੀ ਤੇ ਕਰਮਚਾਰੀ ਜੇਸੀਬੀ ਮਸ਼ੀਨ ਤੇ ਟਰੈਕਟਰ ਟਰਾਲੀ ਲੈ ਕੇ ਪੁੱਜੇ ਤਾਂ ਕੁਝ ਦੁਕਾਨਦਾਰਾਂ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਦਰਮਿਆਨ ਤਕਰਾਰ ਹੋ ਗਈ। ਦੁਕਾਨਦਾਰਾਂ ਤੇ ਰੇਹੜੀ ਚਾਲਕਾਂ ਨੇ ਰੋਸ ਵਜੋਂ ਪ੍ਰਭਾਕਰ ਚੌਕ 'ਚ ਧਰਨਾ ਲਗਾ ਕੇ ਨਗਰ ਕੌਂਸਲ ਤੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਦੋਸ਼ ਲਗਾਏ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਦੁਕਾਨਦਾਰਾਂ ਨੂੰ ਅਤੇ ਰੇਹੜੀ ਵਾਲਿਆਂ ਨੂੰ ਨਾਜਾਇਜ਼ ਤਰੀਕੇ ਨਾਲ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਨੇ ਕਿਹਾ ਕਿ ਉਹ ਆਪਣੀ ਰੋਜ਼ੀ ਰੋਟੀ ਲਈ ਕੰਮ ਕਰਦੇ ਹਨ ਤੇ ਸ਼ਹਿਰ ਨੂੰ ਟਰੈਫਿਕ ਸਮੱਸਿਆ ਤੋਂ ਦੂਰ ਕਰਨ ਲਈ ਨਗਰ ਕੌਂਸਲ ਵੱਲੋਂ ਇਹ ਕਦਮ ਚੁੱਕੇ ਗਏ ਹਨ ਪਰ ਸਾਨੂੰ ਬਿਨਾਂ ਦੱਸੇ ਇਹ ਕਦਮ ਚੁੱਕੇ ਗਏ ਹਨ। ਜੋ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ। ਉਥੇ ਹੀ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਦੇ ਹੱਕ ਚ ਉਤਰੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੌਮੀ ਜਥੇਬੰਧਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਆਪਣੇ ਕੌਂਸਲਰਾਂ ਸਮੇਤ ਧਰਨੇ ਵਿਚ ਪਹੁੰਚੇ ਤੇ ਦੋਸ਼ ਲਗਾਇਆ ਕਿ ਨਗਰ ਕੌਂਸਲ ਵੱਲੋਂ ਨਾਜਾਇਜ਼ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਨਗਰ ਕੌਂਸਲ ਕਾਦੀਆਂ ਦੀ ਟੀਮ ਤੇ ਦੁਕਾਨਦਾਰਾਂ 'ਚ ਸਥਿਤੀ ਬਣੀ ਤਣਾਅਪੂਰਨਦੁਕਾਨਦਾਰਾਂ ਨੇ ਇਕੱਠੇ ਹੋਕੇ ਕਿਹਾ ਕਿ ਪਿਆਰ ਨਾਲ ਹਰ ਚੀਜ਼ ਦਾ ਹੱਲ ਹੋ ਜਾਂਦਾ ਹੈ ਪਰ ਨਗਰ ਕੌਂਸਲ ਦੇ ਅਧਿਕਾਰੀ ਇਕਦਮ ਆਕੇ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੰਦੇ ਹਨ, ਸਾਡੀਆਂ ਦਸਤਾਰਾਂ ਤੱਕ ਲਾ ਦਿੰਦੇ ਹਨ ਜੋ ਕਿ ਬਹੁਤ ਗਲਤ ਹੈ। ਇਸ ਸਬੰਧੀ ਥਾਣਾ ਕਾਦੀਆਂ ਦੇ ਐੱਸਐੱਚਓ ਸੁਖਰਾਜ ਸਿੰਘ ਨੇ ਕਿਹਾ ਕਿ ਮਾਮਲੇ ਦੀ ਤਫਤੀਸ਼ ਕਰਕੇ ਵੀਡੀਓ ਨੂੰ ਦੇਖ ਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਰਿਪੋਰਟ-ਅਰਸ਼ੀ publive-image -PTC News ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਇਕ ਮਸ਼ਹੂਰ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ! ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ-
latestnews police dharna investigate agitation ptcnews punjabnews nagarcouncil situationtense
Advertisment

Stay updated with the latest news headlines.

Follow us:
Advertisment