ਵਿਦੇਸ਼

ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ 'ਤੇ ਤਾਲਿਬਾਨ ਨੇ ਇੰਝ ਮਨਾਇਆ ਜਸ਼ਨ

By Riya Bawa -- August 31, 2021 1:49 pm -- Updated:August 31, 2021 1:51 pm

ਵਾਸ਼ਿੰਗਟਨ- ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹਾਲਾਤ ਬੇਹੱਦ ਖਰਾਬ ਹੋ ਗਏ ਹਨ। ਇਸ ਦੇ ਚਲਦੇ ਹੁਣ ਅਮਰੀਕਾ ਨੇ ਵੀ ਆਪਣੇ ਤੈਅ ਸਮੇਂ ਤੋਂ ਇਕ ਦਿਨ ਪਹਿਲਾਂ ਹੀ ਅਫ਼ਗਾਨਿਸਤਾਨ ਤੋਂ ਆਪਣੇ ਫੌਜੀਆਂ ਨੂੰ ਪੂਰੀ ਤਰ੍ਹਾਂ ਕੱਢ ਲਿਆ ਹੈ। ਇਸ ਦੇ ਨਾਲ ਹੀ ਅੱਜ 20 ਸਾਲ ਬਾਅਦ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਪੂਰੀ ਹੋ ਗਈ ਹੈ। ਅਮਰੀਕੀ ਰਾਜਦੂਤ ਰੌਸ ਵਿਲਸਨ ਅਤੇ ਮੇਜਰ ਜਨਰਲ ਕ੍ਰਿਸ ਡੋਨਾਹੂ ਸੀ 17 ਜਹਾਜ਼ਾਂ ਵਿੱਚ ਅਮਰੀਕਾ ਲਈ ਰਵਾਨਾ ਹੋਏ ਹਨ। ਕਾਬੁਲ ਦੇ ਅਫਗਾਨਿਸਤਾਨ ਦੇ  ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ।

ਦੂਜੇ ਪਾਸੇ ਤਾਲਿਬਾਨ ਨੇ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਦੇ ਮੁਕੰਮਲ ਹੋਣ ਦਾ ਸਵਾਗਤ ਕੀਤਾ ਹੈ। ਅਮਰੀਕਾ ਨੇ ਘੋਸ਼ਣਾ ਕੀਤੀ ਹੈ ਕਿ ਅਫਗਾਨਿਸਤਾਨ ਤੋਂ ਆਪਣੇ ਸੈਨਿਕਾਂ ਦੀ ਵਾਪਸੀ ਪੂਰੀ ਹੋ ਗਈ ਹੈ। ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾਹ ਮੁਜਾਹਿਦ ਨੇ ਟਵਿੱਟਰ 'ਤੇ ਲਿਖਿਆ, "ਅਫਗਾਨਿਸਤਾਨ ਵਿੱਚ ਅਮਰੀਕੀ ਫੌਜਾਂ ਦਾ ਆਖਰੀ ਸਮੂਹ ਸੋਮਵਾਰ ਅੱਧੀ ਰਾਤ ਨੂੰ ਕਾਬੁਲ ਹਵਾਈ ਅੱਡੇ ਤੋਂ ਰਵਾਨਾ ਹੋਇਆ। ਉਨ੍ਹਾਂ ਕਿਹਾ, ਇਸ ਤਰ੍ਹਾਂ ਸਾਡਾ ਦੇਸ਼ ਪੂਰੀ ਤਰ੍ਹਾਂ ਆਜ਼ਾਦ ਹੋ ਗਿਆ ਹੈ।"

ਦੱਸਣਯੋਗ ਹੈ ਕਿ ਤਾਲਿਬਾਨ ਨੇ ਅਮਰੀਕਾ ਨੂੰ 31 ਅਗਸਤ ਤੱਕ ਡੈੱਡਲਾਈਨ ਦਿੱਤੀ ਸੀ ਪਰ ਅਫ਼ਗਾਨਿਸਤਾਨ 'ਚ ਅਮਰੀਕਾ ਦੀ 20 ਸਾਲ ਪੁਰਾਣੀ ਫ਼ੌਜੀ ਮੌਜੂਦਗੀ ਡੈਡਲਾਈਨ ਤੋਂ 24 ਘੰਟੇ ਪਹਿਲਾਂ ਹੀ ਖ਼ਤਮ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਿਕ ਪਿਛਲੇ 17 ਦਿਨਾਂ 'ਚ ਸਾਡੇ ਫੌਜੀਆਂ ਨੇ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਏਅਰਲਿਫਟ ਕੀਤੀ ਹੈ। 1,20,000 ਤੋਂ ਵੱਧ ਅਮਰੀਕੀ ਨਾਗਰਿਕ, ਸਾਡੇ ਸਹਿਯੋਗੀ ਨਾਗਰਿਕ ਅਤੇ ਸੰਯੁਕਤ ਰਾਜ ਦੇ ਅਫ਼ਗਾਨ ਸਹਿਯੋਗੀ ਨਾਗਰਿਕਾਂ ਨੂੰ ਕੱਢਿਆ ਗਿਆ ਹੈ।

US forces secure Kabul airport, expanding security presence to 6,000 troops- The New Indian Express

-PTC News

  • Share