ਪੰਜਾਬ

ਹਸਪਤਾਲ 'ਚੋਂ 3 ਦਿਨਾਂ ਬੱਚੇ ਨੂੰ ਚੁੱਕ ਕੇ ਫਰਾਰ ਹੋਈਆਂ ਤਿੰਨੋਂ ਔਰਤਾਂ ਗ੍ਰਿਫ਼ਤਾਰ

By Riya Bawa -- October 19, 2021 5:41 pm -- Updated:October 19, 2021 5:41 pm

ਗੁਰਦਾਸਪੁਰ: ਬਟਾਲਾ ਦੇ ਗੁਰਦਾਸਪੁਰ ਰੋਡ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਸੀ ਜਿਸ ਵਿਚ ਦੋ ਅਰਤਾਂ ਹਸਪਤਾਲ 'ਚੋਂ ਤਿੰਨ ਦਿਨ ਦੇ ਬੱਚੇ ਨੂੰ ਚੁੱਕ ਕੇ ਫਰਾਰ ਹੋ ਗਈਆਂ ਸਨ। ਅੱਜ ਪੁਲਿਸ ਨੇ ਇਸ ਵਿਚ ਕਾਰਵਾਈ ਕਰਦੇ ਹੋਏ ਅੱਜ ਤਿੰਨ ਮਹਿਲਾਵਾਂ ਨੂੰ ਗਿਰਫ਼ਤਾਰ ਕੀਤਾ ਹੈ।

ਕੁਝ ਦਿਨ ਪਹਿਲਾਂ ਗੁਰਦਾਸਪੁਰ ਰੋਡ 'ਤੇ ਸਥਿਤ ਪ੍ਰਾਈਵੇਟ ਹਸਪਤਾਲ ਵਿੱਚ ਚੀਮਾ ਖੁੱਡੀ ਦੀ ਰਹਿਣ ਵਾਲੀ ਮਹਿਲਾ ਦਾ ਓਪਰੇਸ਼ਨ ਹੋਇਆ ਸੀ। ਉਸ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਸੀ। ਹਸਪਤਾਲ ਵਿੱਚ ਕੋਈ ਵੀ ਸੀਸੀਟੀਵੀ ਨਹੀਂ। ਰੋਡ ਤੇ ਲੱਗੇ ਸੀਸੀਟੀਵੀ ਵਿੱਚ ਦੇਖਿਆ ਗਿਆ ਸੀ ਕਿ ਸਕੂਟੀ ਤੇ ਦੋ ਔਰਤਾਂ ਆਈਆਂ ਤੇ ਬੱਚੇ ਨੂੰ ਚੁੱਕ ਕੇ ਫਰਾਰ ਹੋ ਗਈਆਂ।

ਐਸਐਸਪੀ ਮੁਖਵਿੰਦਰ ਸਿੰਘ ਨੇ ਕਿਹਾ, ਨਵਜੰਮੇ ਬਚੇ ਦੇ ਪਿਤਾ ਦਾ ਨਾਂ ਪ੍ਰਗਟ ਸਿੰਘ ਹੈ ਅਤੇ ਉਸਨੇ ਦੋ ਵਿਆਹ ਕੀਤੇ ਹੋਏ ਹਨ, ਇਕ ਵਿਆਹ ਉਸਨੇ ਅਪਣੀ ਸਾਲੀ ਦੇ ਨਾਲ ਹੀ ਕੀਤਾ ਸੀ। ਪ੍ਰਗਟ ਸਿੰਘ ਦੀ ਪਹਿਲੀ ਪਤਨੀ ਨਹੀਂ ਚਾਹੁੰਦੀ ਸੀ, ਕਿ ਇਹ ਬਚਾ ਉਸਦੇ ਨਾਲ ਰਹੇ। ਜਿਸ ਕਰਕੇ ਪਹਿਲੀ ਪਤਨੀ ਸੰਦੀਪ ਕੌਰ ਨੇ ਹੀ ਪਿੰਡ ਦੀਆਂ ਦੋ ਔਰਤਾਂ ਨੂੰ ਸੁਪਰੀ ਦਿੱਤੀ ਕਿ ਉਹ ਹਸਪਤਾਲ ਵਿੱਚੋਂ ਬੱਚੇ ਨੂੰ ਚੁੱਕ ਕੇ ਲੈ ਜਾਣ।"

Amritsar ch newborn baby nu sdk kinare sut ke ma hoyi frar

ਪੁਲਿਸ ਨੇ ਕਾਰਵਾਈ ਕਰਦੇ ਹੋਏ ਪਿੰਡ ਚੀਮਾ ਖੁਡੀ ਦੀ ਰਹਿਣ ਵਾਲੀ ਰੁਪਿੰਦਰ ਕੌਰ, ਰਾਜਿੰਦਰ ਕੋਰ ਅਤੇ ਅਮ੍ਰਿਤਸਰ ਦੀ ਰਹਿਣ ਵਾਲੀ ਪਰਮਜੀਤ ਕੌਰ ਨੂੰ ਗਿਰਫ਼ਤਾਰ ਕਰ ਲਿਆ ਹੈ।

-PTC News

  • Share