Wed, Apr 24, 2024
Whatsapp

ਡਾਇਰੈਕਟਰ ਰਾਮ ਗੋਪਾਲ ਵਰਮਾ ਦੇ ਟਵੀਟ ਤੋਂ ਬਾਅਦ ਕੰਗਨਾ ਨੇ ਦਿੱਤਾ ਰਿਐਕਸ਼ਨ

Written by  Jagroop Kaur -- March 24th 2021 04:13 PM
ਡਾਇਰੈਕਟਰ ਰਾਮ ਗੋਪਾਲ ਵਰਮਾ ਦੇ ਟਵੀਟ ਤੋਂ ਬਾਅਦ ਕੰਗਨਾ ਨੇ ਦਿੱਤਾ ਰਿਐਕਸ਼ਨ

ਡਾਇਰੈਕਟਰ ਰਾਮ ਗੋਪਾਲ ਵਰਮਾ ਦੇ ਟਵੀਟ ਤੋਂ ਬਾਅਦ ਕੰਗਨਾ ਨੇ ਦਿੱਤਾ ਰਿਐਕਸ਼ਨ

ਅਕਸਰ ਹੀ ਵਿਵਾਦਾਂ 'ਚ ਰਹਿਣ ਵਾਲੀ ਕੰਗਨਾ ਰਣੌਤ ਨੂੰ ਹਾਲ ਹੀ 'ਚ ਬੈੱਸਟ ਐਕਟਰੈਸ ਦਾ ਅਵਾਰਡ ਮਿਲਿਆ ਹੈ 67 ਵੇਂ ਨੈਸ਼ਨਲ ਅਵਾਰਡ ਨੂੰ ਆਪਣੇ ਨਾਮ ਕਰਨ ਵਾਲੀ ਕੰਗਨਾ ਦਾ ਬੀਤੇ ਦਿਨੀਂ ਜਨਮਦਿਨ ਸੀ ਇਸ ਮੌਕੇ ਉਹਨਾਂ ਦੀ ਨਵੀਂ ਫ਼ਿਲਮ 'ਥਲਾਈਵੀ' ਦਾ ਟਰੇਲਰ ਵੀ ਰਿਲੀਜ਼ ਹੋਇਆ ਹੈ। ਇਹ ਫ਼ਿਲਮ ਮਰਹੂਮ ਰਾਜਨੇਤਾ ਤੇ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੇ ਜੀਵਨ 'ਤੇ ਬਣੀ ਹੈ। Read More : ਗ੍ਰੈਮੀ ਅਵਾਰਡ ‘ਚ ਉੱਠੀ ਕਿਸਾਨ ਅੰਦੋਲਨ ਦੀ ਆਵਾਜ਼, ਭਾਰਤੀ ਮੂਲ ਦੀ... ਕੰਗਨਾ ਦੀਆਂ ਹੋਰਨਾਂ ਫ਼ਿਲਮਾਂ ਵਾਂਗ ਇਸ ਫ਼ਿਲਮ ਦਾ ਟਰੇਲਰ ਬਹੁਤ ਜ਼ਬਰਦਸਤ ਹੈ, ਜਿਸ 'ਚ ਕੰਗਨਾ ਰਣੌਤ ਨੇ ਹੂਬਹੂ ਜੈਲਲਿਤਾ ਵਾਂਗ ਹੀ ਨਜ਼ਰ ਆ ਰਹੀ ਹੈ। 3 ਮਿੰਟ 22 ਸੈਕਿੰਡ ਦੇ ਇਸ ਟਰੇਲਰ 'ਚ ਜੈਲਲਿਤਾ ਦੇ ਅਦਾਕਾਰਾ ਬਣਨ ਤੋਂ ਲੈ ਕੇ ਰਾਜਨੀਤੀ 'ਚ ਰੱਖੇ ਕਦਮ ਤੱਕ ਦੀ ਝਲਕ ਦਿਖਾਈ ਗਈ ਹੈ। ਫਿਲਮ ਦੇ ਵਿਚ ਡਾਇਲਾਗ ਡਿਲੀਵਰੀ ਵੀ ਕਾਫੀ ਜ਼ਬਰਦਸਤ ਹੈ। ਇਸ ਦੇ ਨਾਲ ਹੀ ਕੰਗਨਾ ਦੇ ਵੱਖ ਵੱਖ ਰੂਪ ਦੇਖਣ ਨੂੰ ਮਿਲੇ ਹਨ। ਜੋ ਨਾ ਕੇਵਲ ਆਮ ਜਨਤਾ ਨੂੰ ਪਸੰਦ ਆਏ ਹੈ ਬਲਕਿ ਫਿਲਮ ਡਾਇਰੈਕਟਰ ਰਾਮ ਗੋਪਾਲ ਵਰਮਾ ਨੂੰ ਵੀ ਬੇੱਹਦ ਪਸੰਦ ਆਇਆ ਹੈ। ਜੋ ਕਿ ਉਹਨਾਂ ਨੂੰ ਕੰਗਨਾ ਦੀ ਸਿਫਤ ਕਰਨ ਤੋਂ ਰੋਕ ਨਾ ਪਾਇਆ।

ਰਾਮ ਗੋਪਾਲਵਰਮਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਭਾਵੇਂ ਹੀ ਮੈਂ ਕੁਝ ਗੱਲਾਂ ਕਰਕੇ ਤੁਹਾਡੇ ਨਾਲ ਸਹਿਮਤ ਨਾ ਹੋਵਾਂ , ਪਰ ਮੈਂ ਸਲਾਮ ਕਰਦਾ ਹਾਂ ' ਸੁਪਰ ਦੁਪਰ ਥਲਾਈਵੀ ਲਈ , ਫਿਲਮ ਦਾ ਟਰੇਲਰ ਸ਼ਾਨਦਾਰ ਹੈ , ਅਤੇ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਸਵਰਗਾਂ ਚ ਬੈਠੇ ਜੈਲਲਿਤਾ ਇਸ ਨੂੰ ਦੇਖ ਕੇ ਰੋਮਾਂਚਿਤ ਹੋਈ ਹੋਵੇਗੀ।kangana ranaut vs ram gopal varma
READ MORE : ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨੂੰ ਆਪਣੀ ਪਤਨੀ ਨਾਲ ਬਾਈਕ ‘ਤੇ ਗੇੜੀ...
ਇਸ ਤੋਂ ਬਾਅਦ ਕੰਗਨਾ ਨੇ ਆਪਣਾ ਜਵਾਬ ਦਿੰਦੇ ਹੋਏ ਕਿਹਾ ਕਿ 'ਸ੍ਰ ਮੈਨੂੰ ਪਤਾ ਹੈ ਤੁਸੀਂ ਗੱਲਾਂ ਨੂੰ ਇੰਨਾ ਗੰਭੀਰ ਨਹੀਂ ਲੈਂਦੇ , ਮੈਨੂੰ ਤੁਹਾਡੀ ਇਹੀ ਗੱਲ ਪਸੰਦ ਹੈ ਕਿ ਇਸ ਮਰਿ ਹੁਈ ਦੁਨੀਆ 'ਚ ਜਿਥੇ ਲੋਕਾਂ 'ਚ ਹੰਕਾਰ ਭਰਿਆ ਹੋਇਆ ਹੈ ਉਥੇ ਹੀ ਤੁਹਾਡਾ ਅਜਿਹਾ ਵਤੀਰਾ ਮੈਨੂੰ ਬਹੁਤ ਪਸੰਦ ਆਇਆ ਮੈਂ ਹਮੇਸ਼ਾ ਤੁਹਾਡੇ ਕੰਮ ਨੂੰ ਪਸੰਦ ਕੀਤਾ ਹੈ ਤੇ ਮੀਆਂ ਤੁਹਾਡੀ ਖੂਬੀਆਂ ਦੀ ਤਰੀਫ ਕਰਦੀ ਹਾਂ। ਮੇਰੀ ਪ੍ਰਸ਼ੰਸਾ ਕਰਨ ਲਈ ਧੰਨਵਾਦ '|Thalaivi: Kangana Ranaut's remarkable transformation in new stills will  startle you | Celebrities News – India TV ਦੱਸ ਦਈਏ ਇਹ ਫ਼ਿਲਮ ਤਾਮਿਲ ਅਤੇ ਤੇਲਗੂ 'ਚ ਵੀ ਰਿਲੀਜ਼ ਹੋਵੇਗੀ। ਫ਼ਿਲਮ ਦਾ ਨਿਰਦੇਸ਼ਨ ਏ. ਐਲ. ਵਿਜੇ ਨੇ ਕੀਤਾ ਹੈ ਤੇ ਅਰਵਿੰਦ ਸਵਾਮੀ, ਪ੍ਰਕਾਸ਼ ਰਾਜ, ਮਧੂ ਤੇ ਭਾਗਿਆਸ਼੍ਰੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਦੱਸਣਯੋਗ ਹੈ ਕਿ ਜੈਲਲਿਤਾ ਦੇ ਕਿਰਦਾਰ ਨੂੰ ਜੀਵਿਤ ਕਰਨ ਲਈ ਕੰਗਨਾ ਰਣੌਤ ਨੇ ਆਪਣਾ ਭਾਰ ਕਰੀਬ 20 ਕਿੱਲੋ ਵਧਾਇਆ ਹੈ। ਕੰਗਨਾ ਦਾ ਇਹ ਬਾਡੀ ਟਰਾਂਸਫਰਮੇਸ਼ਨ ਵੀ ਖ਼ਬਰਾਂ 'ਚ ਰਿਹਾ। ਇਸ ਦੇ ਨਾਲ ਹੀ ਕੰਗਨਾ ਦੀ ਇਹ ਫ਼ਿਲਮ 'ਥਲਾਈਵੀ' 23 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। Click here to follow PTC News on Twitter.

Top News view more...

Latest News view more...