ਮੁੱਖ ਖਬਰਾਂ

ਮਾਮੇ ਨੇ ਚਾਕੂ ਮਾਰ ਕੇ ਕੀਤੀ ਭਾਣਜੀ ਦੀ ਹੱਤਿਆ, ਪੁਲਿਸ ਮੁਲਜ਼ਮ ਦੀ ਭਾਲ 'ਚ ਜੁਟੀ

By Ravinder Singh -- August 20, 2022 3:09 pm

ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-41 ਵਿੱਚ ਇਕ ਲੜਕੀ ਦਾ ਕਤਲ ਕਰ ਦਿੱਤਾ ਗਿਆ। ਲੜਕੀ ਦੇ ਮਾਮੇ ਵੱਲੋਂ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਲੜਕੀ ਦੇ ਗਲੇ ਉਤੇ ਚਾਕੂ ਦੇ ਵਾਰ ਕਰਕੇ ਬੇਰਹਿਮੀ ਨਾਲ ਉਸ ਦੀ ਹੱਤਿਆ ਕਰ ਦਿੱਤੀ ਗਈ। ਘਟਨਾ ਅੱਜ ਸਵੇਰੇ ਵਾਪਰੀ।

ਮਾਮੇ ਨੇ ਚਾਕੂ ਮਾਰ ਕੇ ਕੀਤੀ ਭਾਣਜੀ ਦੀ ਹੱਤਿਆ, ਪੁਲਿਸ ਮੁਲਜ਼ਮ ਦੀ ਭਾਲ 'ਚ ਜੁਟੀਜਾਣਕਾਰੀ ਅਨੁਸਾਰ ਲੜਕੀ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਹ ਆਪਣੀ ਮਾਂ ਤੇ ਭਰਾ ਨਾਲ ਸੈਕਟਰ-41 ਦੇ ਸਰਕਾਰੀ ਕੁਆਰਟਰ ਵਿੱਚ ਰਹਿੰਦੀ ਸੀ। ਮ੍ਰਿਤਕ ਦੀ ਪਛਾਣ 22 ਸਾਲਾ ਅੰਜਲੀ ਵਜੋਂ ਹੋਈ ਹੈ। ਥਾਣਾ ਸਦਰ ਦੀ ਪੁਲਿਸ ਨੇ ਮੁਲਜ਼ਮ ਮਾਮੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਸਤਬੀਰ ਵਾਸੀ ਝੱਜਰ ਵਜੋਂ ਹੋਈ ਹੈ। ਜਦਕਿ ਅੰਜਲੀ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥਣ ਸੀ।

ਮਾਮੇ ਨੇ ਚਾਕੂ ਮਾਰ ਕੇ ਕੀਤੀ ਭਾਣਜੀ ਦੀ ਹੱਤਿਆ, ਪੁਲਿਸ ਮੁਲਜ਼ਮ ਦੀ ਭਾਲ 'ਚ ਜੁਟੀਜਾਣਕਾਰੀ ਮੁਤਾਬਕ ਮੁਲਜ਼ਮ ਮਾਮੇ ਨੇ ਆਪਣੀ ਭਾਣਜੀ ਦੇ ਗਲੇ ਅਤੇ ਛਾਤੀ ਉਪਰ ਚਾਕੂ ਨਾਲ ਵਾਰ ਕੀਤੇ। ਘਟਨਾ ਸਮੇਂ ਲੜਕੀ ਦੀ ਮਾਂ ਤੇ ਭਰਾ ਵੀ ਘਰ ਵਿੱਚ ਹੀ ਸਨ। ਮੁਲਜ਼ਮਾਂ ਨੇ ਉਸ ਕਮਰੇ ਨੂੰ ਤਾਲਾ ਲਗਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਜਿੱਥੇ ਲੜਕੀ ਦਾ ਭਰਾ ਬਾਹਰ ਸੁੱਤਾ ਪਿਆ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਿਆ। ਪੁਲਿਸ ਉਸ ਦੀ ਭਾਲ ਕਰ ਰਹੀ ਹੈ।

ਇਹ ਵੀ ਪੜ੍ਹੋ : ਰਾਸ਼ਟਰੀ ਰਾਜਮਾਰਗ ਬਣਾਉਣ ਲਈ 1.5 ਕਰੋੜ ਰੁਪਏ ਦੀ ਕੋਠੀ ਨੂੰ ਚੁੱਕ 500 ਫੁੱਟ ਦੂਰ ਤਬਦੀਲ ਕੀਤਾ

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਪਿਛਲੇ ਕੁਝ ਦਿਨਾਂ ਤੋਂ ਸੈਕਟਰ-41 ਵਿੱਚ ਆਪਣੀ ਭੈਣ ਕੋਲ ਰਹਿ ਰਿਹਾ ਸੀ। ਮ੍ਰਿਤਕ ਦਾ ਪਿਤਾ ਹਰਿਆਣਾ ਏਜੀ ਦਫ਼ਤਰ ਵਿੱਚ ਕੰਮ ਕਰਦਾ ਸੀ। ਪਿਛਲੇ ਸਾਲ ਦਸੰਬਰ ਵਿੱਚ ਉਸ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਇਹ ਘਰ ਉਸ ਦੀ ਪਤਨੀ ਦੇ ਨਾਂ 'ਤੇ ਤਬਦੀਲ ਹੋ ਗਿਆ। ਜਾਣਕਾਰੀ ਮੁਤਾਬਕ ਮੁਲਜ਼ਮ ਨੇ ਸਾਲ 2007 'ਚ ਆਪਣੀ ਪਤਨੀ ਦਾ ਵੀ ਕਤਲ ਕਰ ਦਿੱਤਾ ਸੀ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।

-PTC News

 

  • Share