ਪ੍ਰਕਾਸ਼ ਪੁਰਬ ਦੇ ਦਿਨ ਹੋਈ ਮੰਦਭਾਗੀ ਘਟਨਾ, ਪੰਜਾਬ ‘ਚ ਫਿਰ ਹੋਈ ਬੇਅਦਬੀ

ਅੱਜ ਜਿਥੇ ਸਾਰਾ ਦੇਸ਼ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਿਹਾ ਹੈ , ਉਥੇ ਹੀ ਗੁਰੂ ਪਿਤਾ ਦੇ ਅੰਗਾਂ ਦੀ ਬੇਅਦਬੀ ਦੀ ਘਟਨਾ ਨੇ ਇਕ ਵਾਰ ਫਿਰ ਤੋਂ ਦਿਲ ਵਲੂੰਧਰ ਦਿੱਤੇ ਹਨ। ਮਾਮਲਾ ਪਿੰਡ ਫਾਂਬੜਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਸਮਾਚਾਰ ਮਿਲਿਆ ਹੈ।

Gutka Sahib Beadbi in Dullewala । ਪਿੰਡ ਦੁੱਲੇਵਾਲਾ 'ਚ ਗੁਟਕਾ ਸਾਹਿਬ ਦੀ ਬੇਅਦਬੀ

ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸਿੰਘ ਸਭਾ ਫਾਂਬੜਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਲਖਵਿੰਦਰ ਸਿੰਘ ਸੇਵਾਦਾਰ ਕਰੀਬ ਸਵੇਰੇ 10.30 ਵਜੇ ਗੁਰਦੁਆਰਾ ਸਾਹਿਬ ਗਿਆ ਤੇ ਮੱਥਾ ਟੇਕਿਆ ਜਦ ਉਸ ਦੀ ਨਿਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਪਈ ਤਾਂ ਉਸ ਨੂੰ ਕੁੱਝ ਅਜੀਬ ਲੱਗਿਆ|

ਪਹਿਲਾਂ ਕੀਤੀ ਪਾਵਨ ਸਰੂਪਾਂ ਦੀ ‘ਬੇਅਦਬੀ’ ਫਿਰ ਕੀਤਾ ਪੁਲਿਸ ਨੂੰ ਸੂਚਿਤ

ਜਦ ਉਸ ਨੇ ਨੇੜੇ ਜਾ ਕਿ ਦੇਖਿਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 7 ਅੰਗ ਪਾੜੇ ਹੋਏ ਸਨ ਤੇ ਉੱਥੇ ਹੋਰ ਪਿੰਡ ਵਾਸੀ ਵੀ ਪਹੁੰਚ ਗਏ ਤੇ ਇਲਾਕੇ ਅੰਦਰ ਇਸ ਘਟਨਾ ਸਬੰਧੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਘਟਨਾ ਦੀ ਖ਼ਬਰ ਮਿਲਦੇ ਸਾਰ ਹੀ ਇਸ ਮਾੜੀ ਘਟਨਾ ਦੀ ਸੂਚਨਾ ਹਰਿਆਣਾ ਪੁਲਿਸ ਨੂੰ ਦਿੱਤੀ ਗਈ। ਜਿਥੇ ਹੁਣ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।