Advertisment

ਦੇਸ਼ ਦੀ ਏਕਤਾ ਅਤੇ ਪੰਜਾਬ ਦੀ ਸੇਵਾ ਨੇ ਮੁੜ ਖੜ੍ਹਾ ਕੀਤਾ ਕਿਸਾਨ ਅੰਦੋਲਨ : ਰਾਕੇਸ਼ ਟਿਕੈਤ

author-image
Jagroop Kaur
New Update
ਦੇਸ਼ ਦੀ ਏਕਤਾ ਅਤੇ ਪੰਜਾਬ ਦੀ ਸੇਵਾ ਨੇ ਮੁੜ ਖੜ੍ਹਾ ਕੀਤਾ ਕਿਸਾਨ ਅੰਦੋਲਨ : ਰਾਕੇਸ਼ ਟਿਕੈਤ
Advertisment
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅਜੇ ਵੀ ਦਿੱਲੀ ਦੇ ਬਾਰਡਰਾਂ ’ਤੇ ਡਟੇ ਹੋਏ ਹਨ। ਆਪਣੇ ਹੱਕਾਂ ਦੀ ਲੜਾਈ ਅਤੇ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਦਿੱਲੀ ਦੇ ਗਾਜ਼ੀਪੁਰ, ਸਿੰਘੂ ਅਤੇ ਟਿਕਰੀ ’ਚ ਵੱਡੀ ਗਿਣਤੀ ’ਚ ਕਿਸਾਨਾਂ ਨੇ ਪਿਛਲੇ 82 ਦਿਨਾਂ ਤੋਂ ਡੇਰੇ ਲਾਏ ਹੋਏ ਹਨ। ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਤਿੰਨੋਂ ਖੇਤੀ ਕਾਨੂੰਨ ਰੱਦ ਕਰੇ ਅਤੇ ਘੱਟੋ-ਘੱਟ ਸਮਰਥਨ ਮੁੱਲ MSP ’ਤੇ ਗਰੰਟੀ ਕਾਨੂੰਨ ਬਣਾਵੇ। ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ, ਇਸ ’ਚ ਸੋਧ ਲਈ ਤਿਆਰ ਹੈ ਪਰ ਕਿਸਾਨ ਜਿੱਦ ’ਤੇ ਅੜੇ ਹੋਏ ਹਨ ਕਿ ਖੇਤੀ ਕਾਨੂੰਨ ਰੱਦ ਹੀ ਹੋਣੇ ਚਾਹੀਦੇ ਹਨ।
Advertisment
ਪੜ੍ਹੋ ਹੋਰ ਖ਼ਬਰਾਂ : ਹੁਣ ਰਸੋਈ ਗੈਸ ਸਿਲੰਡਰ ਹੋਇਆ ਹੋਰ ਮਹਿੰਗਾ, ਜਾਣੋਂ ਨਵੀਆਂ ਕੀਮਤਾਂ
ਕਿਸਾਨ ਆਗੂ ਰਾਕੇਸ਼ ਟਿਕੈਤ ਇੰਦਰੀ ਦੀ ਕਿਸਾਨ ਮਹਾਪੰਚਾਇਤ ‘ਚ ਬਾਬਾ ਮਹਿੰਦਰ ਟਿਕੈਤ ਦੇ ਅੰਦਾਜ਼ ਵਿੱਚ ਦਿਖਾਈ ਦਿੱਤੇ। ਜਦੋਂ ਉਨ੍ਹਾਂ ਨੇ ਸਟੇਜ ਤੋਂ ਨੌਜਵਾਨਾਂ ਦੇ ਸਿਰ ਤੇ ਹੱਥ ਰੱਖ ਕੇ ਪਿਆਰ ਦਿਖਾਇਆ ਤਾਂ ਨੌਜਵਾਨਾ ਦੀ ਉਨ੍ਹਾਂ ਨਾਲ ਸੈਲਫੀ ਲੈਣ ਲਈ ਹੋੜ ਲੱਗੀ ਰਹੀ। ਸਥਾਨਕ ਨੌਜਵਾਨਾਂ ਜਿਥੇ ਟਿਕੈਤ ਦੀ ਉੱਤਰ ਪ੍ਰਦੇਸ਼ ਦੀ ਮਿੱਠੀ ਬੋਲੀ ਦੇ ਕਾਯਲ ਸੀ, ਉਥੇ ਹੀ ਟਿਕੈਤ ਨੇ ਹਰਿਆਣਾ ਦੀ ਤਾਕਤ ਅਤੇ ਪੰਜਾਬ ਦੀ ਸੇਵਾ ਨੂੰ ਅੰਦੋਲਨ ਨਾਲ ਵੀ ਜੋੜਿਆ।
Advertisment
Farmers carry candle march in memory of Pulwama Terror Attack ਪੜ੍ਹੋ ਹੋਰ ਖ਼ਬਰਾਂ : ਅੱਜ ਤੋਂ ਪੂਰੇ ਦੇਸ਼ ‘ਚ FASTag ਹੋਇਆ ਲਾਜ਼ਮੀ , ਨਹੀਂ ਤਾਂ ਲੱਗੇਗਾ ਦੁੱਗਣਾ ਜੁਰਮਾਨਾ ਸਟੇਜ ਤੋਂ, ਟਿਕੈਤ ਨੇ ਕਿਹਾ ਕਿ ਇਸ ਅੰਦੋਲਨ ਨੂੰ ਮੁੜ ਖੜ੍ਹਾ ਕਰਨ ਵਿੱਚ, ਪੰਜਾਬ ਦੇ ਕਿਸਾਨਾਂ ਦੀ ਲੰਗਰ ਸੇਵਾ ਭਾਵਨਾ, ਹਰਿਆਣਾ ਦੇ ਨੌਜਵਾਨਾਂ ਦੀ ਤਾਕਤ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦਾ ਸਮਰਥਨ ਮਿਲੀਆਂ ਹੈ। ਪਹਿਲਾਂ ਵੀ ਅੰਦੋਲਨ ਕਰਦੇ ਸੀ, ਪਰ ਉਹ ਜ਼ਿਆਦਾ ਸਮੇਂ ਤੱਕ ਨਹੀਂ ਚੱਲਦੇ ਸਨ। ਪੰਜਾਬ ਅਤੇ ਹਰਿਆਣਾ ਦੇ ਕਿਸਾਨ ਲੰਬੇ ਸਮੇਂ ਤੋਂ ਅੰਦੋਲਨ ਵਿੱਚ ਲੰਗਰ ਚਲਾਇਆ ਹੈ। ਆਉਣ ਵਾਲੇ ਸਮੇਂ ਵਿੱਚ, ਹਰਿਆਣੇ ਵਿੱਚ ਨੌਜਵਾਨਾਂ ਦੀ ਇੱਕ ਮਹਾਂਪੰਚਾਇਤ ਹੋਵੇਗੀ, ਜਿਸ ਵਿੱਚ 50 ਸਾਲ ਤੋਂ ਵੱਧ ਉਮਰ ਦੇ ਲੋਕ ਸ਼ਾਮਲ ਨਹੀਂ ਹੋਣਗੇ। ਦੂਜੇ ਪਾਸੇ, ਕੁਝ ਬਜ਼ੁਰਗਾਂ ਨੇ ਕਿਹਾ ਕਿ ਬਾਬਾ ਮਹਿੰਦਰ ਟਿਕੈਤ ਦਾ ਵੀ ਇਹੋ ਅੰਦਾਜ਼ ਸੀ।
ਪੜ੍ਹੋ ਹੋਰ ਖ਼ਬਰਾਂ :‘Bibi Mia Khalifa’ ਰਿਹਾਨਾ ਤੋਂ ਬਾਅਦ ਹੁਣ ਮਿਆ ਖਲੀਫ਼ਾ ‘ਤੇ ਬਣਿਆ ਪੰਜਾਬੀ ਗੀਤ
ਮਹਾਪੰਚਾਇਤ ਵਿੱਚ, ਟਿਕੈਤ ਨੇ ਕਿਹਾ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਨਾਲ ਵਪਾਰੀ ਨੂੰ ਵੀ ਨੁਕਸਾਨ ਹੋਏਗਾ। ਉਨ੍ਹਾਂ ਕਿਹਾ ਕਿ ਗਰੀਬਾਂ ਦੀ ਰੋਟੀ ਨੂੰ ਤਿਜੌਰੀ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਮਜ਼ਬੂਤ ​​ਹੈ ਅਤੇ ਪੂਰੇ ਦੇਸ਼ ਦੇ ਕਿਸਾਨ ਇਸ ਦੇ ਪਿੱਛੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਅੰਦੋਲਨ ਵਿੱਚ ਬਹੁਤ ਸਾਰੇ ਕਿਸਾਨ ਸ਼ਹੀਦ ਹੋ ਚੁੱਕੇ ਹਨ ਅਤੇ ਜਦੋਂ ਇਤਿਹਾਸ ਲਿਖਿਆ ਜਾਵੇਗਾ ਤਾਂ ਇਹ ਵੀ ਪੁੱਛਿਆ ਜਾਵੇਗਾ ਕਿ ਕਿਸ ਰਾਜਾ ਦੇ ਰਾਜ ‘ਚ ਇਹ ਕਿਸਾਨ ਸ਼ਹੀਦ ਹੋਏ ਸਨ। ਕਿਸਾਨ ਆਪਣੇ ਆਪ ਨਹੀਂ ਮਰਦਾ, ਉਹ ਸਰਕਾਰੀ ਦੀ ਪੋਲਿਸੀ ਨਾਲ ਮਰਦਾ ਹੈ।
-
farmer-protest farm-laws service-spirit-of-the-farmers-of-punjab tikait-in-mahapanchait farner-protest
Advertisment

Stay updated with the latest news headlines.

Follow us:
Advertisment