Sat, Apr 20, 2024
Whatsapp

WHO ਦੇ ਡਾਇਰੈਕਟਰ ਨੇ ਕੋਰੋਨਾ ਨੂੰ ਲੈ ਕੇ ਕਹੀ ਵੱਡੀ ਗੱਲ, ਸਖ਼ਤੀ ਕਰਕੇ ਹੀ ਜਾਨਾਂ ਬਚਾ ਸਕਦੇ ਹਾਂ

Written by  Shanker Badra -- July 04th 2020 04:34 PM
WHO ਦੇ ਡਾਇਰੈਕਟਰ ਨੇ ਕੋਰੋਨਾ ਨੂੰ ਲੈ ਕੇ ਕਹੀ ਵੱਡੀ ਗੱਲ, ਸਖ਼ਤੀ ਕਰਕੇ ਹੀ ਜਾਨਾਂ ਬਚਾ ਸਕਦੇ ਹਾਂ

WHO ਦੇ ਡਾਇਰੈਕਟਰ ਨੇ ਕੋਰੋਨਾ ਨੂੰ ਲੈ ਕੇ ਕਹੀ ਵੱਡੀ ਗੱਲ, ਸਖ਼ਤੀ ਕਰਕੇ ਹੀ ਜਾਨਾਂ ਬਚਾ ਸਕਦੇ ਹਾਂ

WHO ਦੇ ਡਾਇਰੈਕਟਰ ਨੇ ਕੋਰੋਨਾ ਨੂੰ ਲੈ ਕੇ ਕਹੀ ਵੱਡੀ ਗੱਲ, ਸਖ਼ਤੀ ਕਰਕੇ ਹੀ ਜਾਨਾਂ ਬਚਾ ਸਕਦੇ ਹਾਂ:ਅਮਰੀਕਾ : ਜਿੱਥੇ ਦੁਨੀਆ ਭਰ 'ਚ ਕੋਰੋਨਾ ਨਾਲ ਹਾਲਾਤ ਹੋਰ ਗੰਭੀਰ ਹੋ ਰਹੇ ਹਨ। ਓਥੇ ਹੀ ਵਿਸ਼ਵ ਸਿਹਤ ਸੰਸਥਾ (WHO) ਨੇ ਕੋਰੋਨਾ ਵਾਇਰਸ ਨਾਲ ਗੰਭੀਰ ਰੂਪ 'ਚ ਪ੍ਰਭਾਵਿਤ ਦੇਸ਼ਾਂ ਨੂੰ ਜਾਗਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਲੜਾਈ ਝਗੜੇ ਦੀ ਥਾਂ ਵਾਸਤਵਿਕ ਹਾਲਾਤਾਂ 'ਤੇ ਧਿਆਨ ਦੇਣ ਦੀ ਲੋੜ ਹੈ, ਜਿਸ ਨਾਲ ਮਹਾਂਮਾਰੀ ਨੂੰ ਕਾਬੂ ਕੀਤਾ ਜਾ ਸਕੇ। ਇਸੇ ਤਹਿਤ WHO ਦੇ ਐਮਰਜੈਂਸੀ ਡਾਇਰੈਕਟਰ ਮਾਇਕ ਰਿਆਨ ਨੇ ਜੇਨੇਵਾ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਦੇ ਅੰਕੜਿਆਂ ਦੀ ਜ਼ਮੀਨੀ ਹਕੀਕਤ ਝੂਠ ਨਹੀਂ ਹੈ , ਇਸ ਲਈ ਲੋਕਾਂ ਨੂੰ ਹੁਣ ਜਾਗਣ ਦੀ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਲੋਕ ਕੋਰੋਨਾ ਨੂੰ ਨਜ਼ਰਅੰਦਾਜ਼ ਕਰ ਰਹੇ ਹਨ ,ਉਹ ਬਹੁਤ ਗਲਤ ਕਰ ਰਹੇ ਹਨ। ਉਥੇ ਹੀ ਆਰਥਿਕ ਵਜ੍ਹਾ ਨਾਲ ਵਪਾਰਿਕ ਗਤੀਵਿਧੀਆਂ 'ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। [caption id="attachment_415835" align="aligncenter" width="300"]The WHO said a lot on Corona WHO ਦੇ ਡਾਇਰੈਕਟਰ ਨੇ ਕੋਰੋਨਾ ਨੂੰ ਲੈ ਕੇ ਕਹੀ ਵੱਡੀ ਗੱਲ, ਸਖ਼ਤੀ ਕਰਕੇ ਹੀ ਜਾਨਾਂ ਬਚਾ ਸਕਦੇ ਹਾਂ[/caption] ਇਸ ਦੇ ਨਾਲ ਹੀ ਮਾਇਕ ਨੇ ਇਹ ਵੀ ਕਿਹਾ ਕਿ ਇਸ ਸਮੱਸਿਆ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਸਮੱਸਿਆ ਦਾ ਹੱਲ ਕਿਸੇ ਜਾਦੂਈ ਤਰੀਕੇ ਨਾਲ ਨਹੀਂ ਹੋਵੇਗਾ।  WHO ਡਾਇਰੈਕਟਰ ਦਾ ਕਹਿਣਾ ਹੈ ਕਿ ਕੋਰੋਆਂ ਮਹਾਮਾਰੀ ਨੂੰ ਕਾਬੂ ਕਰਨ 'ਚ ਦੇਰ ਨਹੀਂ ਕਰਨੀ ਚਾਹੀਦੀ,ਪੂਰੇ ਦੇਸ਼ 'ਚ ਲਾਕਡਾਊਨ ਲਗਾ ਕੇ ਸ਼ਰਤਾਂ ਤਹਿਤ ਘੱਟ ਸੰਕ੍ਰਮਿਤ ਖੇਤਰਾਂ ਵਿਚ ਹੀ ਢਿੱਲ ਦੇਣੀ ਚਾਹੀਦੀ ਹੈ ਅਤੇ ਜਿਥੇ ਕੋਰੋਨਾ ਜ਼ਿਆਦਾ ਫੈਲ ਰਿਹਾ ਹੈ। ਉਥੇ ਸਖ਼ਤੀ ਵਧਾ ਦੇਣੀ ਚਾਹੀਦੀ ਹੈ। ਮਾਇਕ ਨੇ ਇਹ ਵੀ ਕਿਹਾ ਕਿ ਜੇਕਰ ਲਾਕਡਾਊਨ ਨਾ ਲੱਗਿਆ ਤਾਂ ਵਧੇ ਹੋਏ ਮਾਮਲਿਆਂ ਨਾਲ ਨਜਿੱਠਣਾ ਔਖਾ ਹੋ ਜਾਵੇਗਾ। ਹਲਾਤ ਹੋਰ ਵੀ ਗੰਭੀਰ ਹੋ ਜਾਣਗੇ। ਸਿਹਤ ਸੇਵਾਵਾਂ ਨਹੀਂ ਹੋ ਪਾਉਣਗੀਆਂ ਅਤੇ ਲੋਕਾਂ ਦੀਆਂ ਜਾਨਾਂ ਵਧੇਰੇ ਜਾਣਗੀਆਂ। ਲੋੜ ਹੈ ਇੰਹਨਾਂ ਗੱਲਾਂ 'ਤੇ ਅਹਿਤਿਆਤ ਵਰਤਣ ਦੀ। -PTCNews


Top News view more...

Latest News view more...