'ਮਨ ਕੀ ਬਾਤ' 'ਚ PM ਮੋਦੀ ਨੇ ਕਿਹਾ - ਕੋਰੋਨਾ ਵੈਕਸੀਨ 'ਤੇ ਭਾਰਤ ਦੀ ਲੈਬ 'ਚ ਹੋ ਰਹੇ ਕੰਮ 'ਤੇ ਦੁਨੀਆ ਭਰ ਦੀ ਨਜ਼ਰ

By Kaveri Joshi - May 31, 2020 6:05 pm

'ਮਨ ਕੀ ਬਾਤ' 'ਚ PM ਮੋਦੀ ਨੇ ਕਿਹਾ - ਕੋਰੋਨਾ ਵੈਕਸੀਨ 'ਤੇ ਭਾਰਤ ਦੀ ਲੈਬ 'ਚ ਹੋ ਰਹੇ ਕੰਮ 'ਤੇ ਦੁਨੀਆ ਭਰ ਦੀ ਨਜ਼ਰ: ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ 'ਮਨ ਕੀ ਬਾਤ' ਪ੍ਰੋਗਰਾਮ ਦੌਰਾਨ ਭਾਰਤੀਆਂ ਨੂੰ ਸੰਬੋਧਨ ਕੀਤਾ ਅਤੇ ਕੋਰੋਨਾਵਾਇਰਸ, ਅਮਫ਼ਾਨ ਤੂਫ਼ਾਨ , ਟਿੱਡੀ ਸਮੇਤ ਹੋਰਨਾਂ ਅਹਿਮ ਮੁੱਦਿਆਂ ਬਾਰੇ ਗੱਲਬਾਤ ਕੀਤੀ। PM ਮੋਦੀ ਨੇ ਕਿਹਾ ਕਿ ਭਾਰਤ ਦੀ ਲੈਬ 'ਚ ਕੋਰੋਨਾ ਦੀ ਵੈਕਸਿਨ 'ਤੇ ਕੰਮ ਚੱਲ ਰਿਹਾ ਹੈ, ਜਿਸ 'ਤੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਹਨ।

 

ਉਨ੍ਹਾਂ ਕਿਹਾ ਕਿ ਕੋਰੋਨਾ ਵਿਰੁੱਧ ਦੇਸ਼ ਡਟ ਕੇ ਲੜਾਈ ਲੜ ਰਿਹਾ ਹੈ। ਸਾਡੀਆਂ ਲੈਬਸ 'ਚ ਕੋਰੋਨਾ ਵਿਰੁੱਧ ਲੜਾਈ ਲੜਨ ਲਈ ਰਾਤ-ਦਿਨ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਲੋਕ ਵੀ ਆਪਣੇ ਪੱਧਰ 'ਤੇ ਮਹਾਂਮਾਰੀ ਦੇ ਪ੍ਰਸਾਰ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

 

ਉਨ੍ਹਾਂ ਭਾਰਤਵਾਸੀਆਂ ਨੂੰ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜਾਰੀ ਹਦਾਇਤਾਂ ਦਾ ਪਾਲਣ ਕਰਨ ਅਤੇ ਸਤਰਕ ਰਹਿਣ ਲਈ ਵੀ ਆਖਿਆ। ਉਨ੍ਹਾਂ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਵੇਖਦੇ ਹੋਏ ਕਈ ਨਵੇਂ ਕਦਮ ਪੁੱਟੇ ਜਾਣੇ ਲਾਜ਼ਮੀ ਹੋ ਗਏ ਹਨ । ਅਸੀਂ ਇਸ ਦਿਸ਼ਾ ਵੱਲ ਅੱਗੇ ਵੱਧ ਰਹੇ ਹਾਂ। ਮਾਈਗ੍ਰੇਸ਼ਨ ਕਮਿਸ਼ਨ ਬਣਾਉਣ ਦੀ ਵੀ ਗੱਲ ਚੱਲ ਰਹੀ ਹੈ। ਕੇੰਦਰ ਸਰਕਾਰ ਦੇ ਫੈਸਲਿਆਂ ਨਾਲ ਰੁਜ਼ਗਾਰ ਦੇ ਵਸੀਲੇ ਵੀ ਪੈਦਾ ਹੋਣਗੇ। ਇਹ ਫੈਸਲੇ ਆਤਮਨਿਰਭਰ ਭਾਰਤ ਲਈ ਹਨ।

 

ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਧੀਆਂ ਕੋਰੋਨਾ ਦੀ ਲੜਾਈ 'ਚ ਯੋਗਦਾਨ ਦੇ ਰਹੀਆਂ ਹਨ। ਹਜ਼ਾਰਾਂ ਦੀ ਸੰਖਿਆ 'ਚ ਪਿੰਡਾਂ ਦੀਆਂ ਧੀਆਂ ਵੱਲੋਂ ਮਾਸਕ ਬਣਾਏ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਕੋਰੋਨਾ ਦੇ ਸੰਕਟ 'ਚ ਯੋਗਾ ਕਰਨਾ ਬੇਹੱਦ ਜ਼ਰੂਰੀ ਹੈ, ਇਸ ਨਾਲ ਸਿਹਤ ਠੀਕ ਰਹਿੰਦੀ ਹੈ, ਇਸ ਲਈ ਸਰੀਰ ਨੂੰ ਮਜਬੂਤੀ ਪ੍ਰਦਾਨ ਕਰਨ ਲਈ ਯੋਗ ਕਰੋ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਲੜਾਈ ਦਾ ਰਾਹ ਅਜੇ ਕਾਫ਼ੀ ਲੰਬਾ ਹੈ ਇਸ ਲਈ ਕੋਰੋਨਾ ਤੋਂ ਬਚਾਅ ਲਈ ਸਾਵਧਾਨ ਰਹਿਣ ਦੀ ਲੋੜ ਹੈ।

adv-img
adv-img