ਬਿਜਲੀ ਦੇ ਹਾਈਵੋਲਟੇਜ ਖੰਬੇ 'ਤੇ ਚੜ੍ਹਿਆ ਨੌਜਵਾਨ ਆਇਆ ਹੇਠਾਂ, ਦੱਸੀ ਇਹ ਵਜ੍ਹਾ
ਅੰਮ੍ਰਿਤਸਰ: ਅੰਮ੍ਰਿਤਸਰ 'ਚ ਸ਼ਨੀਵਾਰ ਸਵੇਰੇ ਇਕ ਵਿਅਕਤੀ ਗੇਟ ਹਕੀਮਾਨ ਇਲਾਕੇ 'ਚ ਬਿਜਲੀ ਸਪਲਾਈ ਲਈ ਲਗਾਏ ਗਏ ਟਾਵਰ 'ਤੇ ਚੜ੍ਹ ਗਿਆ। ਟਾਵਰ ਤੋਂ 11 ਹਜ਼ਾਰ ਵੋਲਟੇਜ ਦਾ ਕਰੰਟ ਲੰਘ ਰਿਹਾ ਸੀ। ਸੂਚਨਾ ਮਿਲਣ ’ਤੇ ਪਾਵਰਕੌਮ ਨੇ ਸਭ ਤੋਂ ਪਹਿਲਾਂ ਟਾਵਰ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ। ਇਸ ਤੋਂ ਬਾਅਦ ਪੁਲਸ ਅਤੇ ਲੋਕਾਂ ਨੇ ਉਸ ਨੂੰ ਹੇਠਾਂ ਆਉਣ ਲਈ ਕਿਹਾ ਪਰ ਉਹ ਨਹੀਂ ਮੰਨਿਆ। ਮੌਕੇ 'ਤੇ ਪੁਲਿਸ ਪ੍ਰਸ਼ਾਸਨ ਅਤੇ ਵੱਡੀ ਗਿਣਤੀ 'ਚ ਲੋਕਾਂ ਨੇ ਉਕਤ ਵਿਅਕਤੀ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ। ਕਾਫੀ ਲੰਮੇ ਸਮੇਂ ਤੋਂ ਬਾਅਦ ਵਿਅਕਤੀ ਨੂੰ ਹੇਠਾਂ ਲਿਆਂਦਾ ਗਿਆ। ਵਿਅਕਤੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ। ਬਿਜਲੀ ਵਿਭਾਗ ਦੀ ਅਣਗਹਿਲੀ ਕਾਰਨ ਇਲਾਕੇ ਦੀਆਂ ਲਾਈਟਾਂ ਕਾਫੀ ਸਮੇਂ ਤੋਂ ਬੰਦ ਸਨ। ਮੌਕੇ 'ਤੇ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਵੀ ਬੁਲਾਉਣਾ ਪਿਆ। ਲੋਕਾਂ ਨੇ ਨੌਜਵਾਨ ਨੂੰ ਚੁੱਕ ਕੇ ਪੁਲਿਸ ਹਵਾਲੇ ਕਰ ਦਿੱਤਾ। ਇਹ ਵੀ ਪੜ੍ਹੋ: ਭਗਵੰਤ ਮਾਨ ਨੇ ਲਿਆ ਵੱਡਾ ਫੈਸਲਾ -184 ਲੀਡਰਾਂ ਦੀ ਸਿਕਿਓਰਿਟੀ ਲਈ ਵਾਪਸ ਦੱਸ ਦੇਈਏ ਕਿ ਇਹ ਵਿਅਕਤੀ 100 ਫੁੱਟ ਉੱਚੇ ਟਾਵਰ 'ਤੇ ਚੜ੍ਹਿਆ। ਨੌਜਵਾਨ ਨੇ ਮੀਡੀਆ ਸਾਹਮਣੇ ਦੱਸਿਆ ਕਿ ਪੁਲਿਸ ਉਸ ਦੀ ਗੱਲ ਨਹੀਂ ਸੁਣ ਰਹੀ, ਮੈਂ ਕਿਸੇ ਤੋਂ ਪੈਸੇ ਲੈਣੇ ਹਨ। ਲੋਕਾਂ ਅਨੁਸਾਰ ਉਕਤ ਵਿਅਕਤੀ ਨੇ ਸ਼ਰਾਬ ਪਾਈ ਹੋਈ ਸੀ ਅਤੇ ਉਹ ਨਸ਼ੇ 'ਚ ਧੁੱਤ ਬਿਜਲੀ ਦੇ ਟਾਵਰ 'ਤੇ ਚੜ੍ਹ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ। ਗੇਟ ਹਕੀਮਾਂ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਨਾਜਾਇਜ਼ ਸ਼ਰਾਬ ਦਾ ਧੰਦਾ ਅੰਨ੍ਹੇਵਾਹ ਚੱਲ ਰਿਹਾ ਹੈ। ਲੋਕ ਸਵੇਰੇ-ਸਵੇਰੇ ਸ਼ਰਾਬ ਪੀ ਕੇ ਸੜਕ 'ਤੇ ਬੇਹੋਸ਼ ਹੋਏ ਪਾਏ ਜਾਂਦੇ ਹਨ। -PTC News