ਵਿਆਹ ‘ਚ ਸ਼ਾਮਿਲ ਹੋਣ ਪਹੁੰਚਿਆ ਸੀ ਨੌਜਵਾਨ, ਘਰ ਪਰਤੀ ਲਾਸ਼

Btala boy dead in jalandhar
Btala boy dead in jalandhar

ਜਲੰਧਰ : ਵਿਆਹ ਦੀਆਂ ਖੁਸ਼ੀਆਂ ‘ਚ ਸ਼ਾਮਿਲ ਹੋਣ ਆਏ ਨੌਜਵਾਨ ਦੇ ਘਰ ‘ਚ ਉਸ ਵੇਲੇ ਸੋਗ ਦੀ ਲਹਿਰ ਛਾ ਗਈ ਜਦ ਨੌਜਵਾਨ ਦੀ ਮੌਤ ਦੀ ਖਬਰ ਉਸ ਦੇ ਘਰ ਬਟਾਲਾ ਪਹੁੰਚੀ। ਦਰਅਸਲ ਬਟਾਲਾ ਤੋਂ ਆਏ 19 ਸਾਲਾ ਨੌਜਵਾਨ ਆਪਣੇ ਦੋਸਤ ਨਾਲ ਜਲੰਧਰ ਕਿਸੇ ਰਿਸ਼ਤੇਦਾਰ ਦੇ ਵਿਆਹ ‘ਚ ਸ਼ਾਮਲ ਹੋਣ ਲਈ ਬਟਾਲਾ ਤੋਂ ਆਇਆ ਸੀ, ਪਰ ਜਲੰਧਰ ਦੇ ਕਾਲਾ ਸੰਘਿਆ ਰੋਡ ‘ਤੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਥੇ ਉਸ ਦੀ ਮੌਤ ਹੋ ਗਈ ਤੇ ਉਸ ਦਾ ਸਾਥੀ ਗੰਭੀਰ ਜ਼ਖਮੀ ਹੈ। ਜਿਥੇ ਜ਼ਖ਼ਮੀ ਨੂੰ ਨਿੱਜੀ ਹਸਪਤਾਲ ‘ਚ ਦਾਖ਼ਲਾ ਕਰਵਾਇਆ ਗਿਆ ਹੈ।

youth died

youth diedਜਾਣਕਾਰੀ ਅਨੁਸਾਰ ਪ੍ਰਿੰਸ ਵਾਸੀ ਬਟਾਲਾ ਆਪਣੀ ਰਿਸ਼ਤੇਦਾਰੀ ‘ਚ ਵਿਆਹ ਸਮਾਗਮ ‘ਚ ਜਲੰਧਰ ਕਾਲਾ ਸੰਘਿਆ ਰੋਡ ‘ਤੇ ਆਇਆ ਹੋਇਆ ਸੀ। ਉਹ ਆਪਣੇ ਰਿਸ਼ਤੇਦਾਰ ਸੌਰਭ ਨਾਲ ਐਕਟਿਵਾ ‘ਤੇ ਕੋਈ ਸਾਮਾਨ ਲੈਣ ਗਿਆ ਸੀ ਕਿ ਉਨ੍ਹਾਂ ਦੀ ਤੇਜ਼ ਰਫਤਾਰ ਐਕਟਿਵਾ ਇਕ ਖੜ੍ਹੀ ਗੱਡੀ ‘ਚ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪ੍ਰਿੰਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਸੌਰਵ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਜਿਸ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ।ਮਿਲੀ ਜਾਣਕਾਰੀ ਮੁਤਾਬਿਕ ਐਕਟਿਵਾ ਦੀ ਸਪੀਡ ਜ਼ਿਆਦਾ ਹੋਣ ਕਾਰਨ ਇਹ ਹਾਦਸਾ ਵਾਪਰਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਐਕਟਿਵਾ ਪ੍ਰਿੰਸ ਚਲਾ ਰਿਹਾ ਸੀ ਜਦਕਿ ਸੌਰਵ ਪਿੱਛੇ ਬੈਠਾ ਸੀ। ਦੋਵੇਂ ਕਾਫ਼ੀ ਤੇਜ਼ੀ ਨਾਲ ਆ ਰਹੇ ਸਨ। ਟੱਕਰ ਦੀ ਆਵਾਜ਼ ਏਨੀ ਜ਼ੋਰ ਨਾਲ ਆਈ ਕਿ ਆਸਪਾਸ ਦੇ ਲੋਕ ਭੱਜ ਕੇ ਉੱਥੇ ਪਹੁੰਚੇ। ਸੂਚਨਾ ਮਿਲਦਿਆਂ ਹੀ ਥਾਣਾ ਲਾਂਬੜਾ ਦੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ।Mangalagiri: Three died in a road accident in Guntur district