Thu, Apr 25, 2024
Whatsapp

ਨਕੋਦਰ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, 3 ਸਾਲ ਪਹਿਲਾਂ ਗਿਆ ਸੀ ਪੜ੍ਹਾਈ ਕਰਨ

Written by  Ravinder Singh -- October 15th 2022 03:44 PM -- Updated: October 15th 2022 03:45 PM
ਨਕੋਦਰ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, 3 ਸਾਲ ਪਹਿਲਾਂ ਗਿਆ ਸੀ ਪੜ੍ਹਾਈ ਕਰਨ

ਨਕੋਦਰ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, 3 ਸਾਲ ਪਹਿਲਾਂ ਗਿਆ ਸੀ ਪੜ੍ਹਾਈ ਕਰਨ

ਨਕੋਦਰ : ਕੈਨੇਡਾ ਦੇ ਸ਼ਹਿਰ ਬਰੈਂਪਟਨ ਗਏ ਨਕੋਦਰ ਦੇ ਮੁਹੱਲਾ ਸੁੰਦਰ ਨਗਰ ਦੇ ਰਹਿਣ ਵਾਲੇ ਨੌਜਵਾਨ ਜਤਿਨ ਪੁਰੀ (22) ਪੁੱਤਰ ਸੁਰੇਸ਼ ਪੁਰੀ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਤਿਨ ਪੁਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਨਕੋਦਰ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, 3 ਸਾਲ ਪਹਿਲਾਂ ਗਿਆ ਸੀ ਪੜ੍ਹਾਈ ਕਰਨ ਜਤਿਨ ਕਰੀਬ ਤਿੰਨ ਸਾਲ ਪਹਿਲਾਂ 2019 'ਚ ਕੈਨੇਡਾ ਗਿਆ ਸੀ। ਉਹ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਇਕ ਕਾਲਜ ਵਿਚ ਪੜ੍ਹਾਈ ਕਰਦਾ ਸੀ। ਇਹ ਵੀ ਪੜ੍ਹੋ : Milk Price Hiked: ਵੇਰਕਾ ਤੇ ਅਮੂਲ ਨੇ ਦੁੱਧ ਦੀਆਂ ਕੀਮਤਾਂ 'ਚ ਕੀਤਾ ਵਾਧਾ, ਕੱਲ੍ਹ ਤੋਂ ਹੋਣਗੀਆਂ ਨਵੀਆਂ ਕੀਮਤਾਂ ਲਾਗੂ ਉਕਤ ਨੌਜਵਾਨ ਦੀ ਖਬਰ ਸੁਣ ਕੇ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਬੀਤੇ ਕੱਲ੍ਹ ਉਸ ਦੀ ਕੈਨੇਡਾ ਰਹਿੰਦੀ ਭੈਣ ਦਾ ਜਨਮ ਦਿਨ ਸੀ ਤੇ ਉਸ ਨੇ ਭੈਣ ਲਈ ਗਿਫਟ ਲੈ ਕੇ ਜਾਣਾ ਸੀ ਪਰ ਜਦੋਂ ਨਹੀਂ ਗਿਆ ਤਾਂ ਭੈਣ ਤੇ ਉਸ ਦੇ ਹੋਰ ਪਰਿਵਾਰਕ ਮੈਂਬਰ ਜਦੋਂ ਜਤਿਨ ਦੇ ਕਮਰੇ 'ਚ ਆਏ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਪਰਿਵਾਰ ਨੇ ਕਿਸੇ ਤਰ੍ਹਾਂ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਜਤਿਨ ਅੰਦਰ ਡਿੱਗਿਆ ਮਿਲਿਆ। ਜਿਸ ਦੀ ਮੌਤ ਹੋ ਚੁੱਕੀ ਸੀ। -PTC News  


Top News view more...

Latest News view more...