ਮੁੱਖ ਖਬਰਾਂ

ਸਿਗਰਟ ਪੀਣ 'ਤੇ ਨੌਜਵਾਨ ਦਾ ਨਹਿੰਗ ਸਿੰਘਾਂ ਨੇ ਕੀਤਾ ਕਤਲ

By Ravinder Singh -- September 08, 2022 12:07 pm -- Updated:September 08, 2022 12:19 pm

ਅੰਮ੍ਰਿਤਸਰ : ਹਰਿਮੰਦਰ ਸਾਹਿਬ ਨੇੜੇ ਸਿਗਰਟ ਪੀਣ ਉੱਤੇ ਨਿਹੰਗ ਸਿੰਘ ਦੇ ਬਾਣੇ 'ਚ ਦੋ ਨੌਜਵਾਨਾਂ ਵੱਲੋਂ ਇਕ ਮੁੰਡੇ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਸਚਖੰਡ ਸ੍ਰੀ ਹਰਿਮੰਦਰ ਸਾਹਿਬ ਕੋਲ ਬਣੇ ਹੋਟਲ ਦੇ ਬਾਹਰ ਖੜ੍ਹੇ ਨੌਜਵਾਨ ਉਤੇ ਨਿਹੰਗ ਸਿੰਘਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ ਉਤੇ ਪੁੱਜ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਿਗਰਟ ਪੀਣ 'ਤੇ ਨੌਜਵਾਨ ਦਾ ਨਹਿੰਗ ਸਿੰਘਾਂ ਨੇ ਕੀਤਾ ਕਤਲਬੀਤੀ ਰਾਤ ਅੰਮ੍ਰਿਤਸਰ ਵਿਚ ਦੋ ਨਹਿੰਗ ਸਿੰਘਾਂ ਨੇ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਇਹ ਘਟਨਾ ਹਰਿਮੰਦਰ ਸਾਹਿਬ ਜਾਂਦੇ ਰਸਤੇ ਕੋਟ ਮਾਹਨਾ ਸਿੰਘ ਰੋਡ ਦੀ ਘਟਨਾ ਹੈ। ਇਹ ਸਾਰੀ ਵਾਰਦਾਤ ਸੀਸੀਟੀਵੀ 'ਚ ਕੈਦ ਹੋ ਗਈ। ਮ੍ਰਿਤਕ ਦੀ ਪਛਾਣ ਹਰਮਨਦੀਪ ਸਿੰਘ ਵਾਸੀ ਤਰਨਤਾਰਨ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ।

ਸਿਗਰਟ ਪੀਣ 'ਤੇ ਨੌਜਵਾਨ ਦਾ ਨਹਿੰਗ ਸਿੰਘਾਂ ਨੇ ਕੀਤਾ ਕਤਲਹਰਮਨਜੀਤ ਸਿੰਘ ਨਾਮ ਦਾ ਨੌਜਵਾਨ 12 ਵਜੇ ਇਕ ਕੁੜੀ ਨਾਲ ਜਾ ਰਿਹਾ ਸੀ ਤੇ ਨਾਲ-ਨਾਲ ਸਿਗਰਟ ਵੀ ਪੀ ਰਿਹਾ ਸੀ। ਜਦ ਨਿਹੰਗ ਨੌਜਵਾਨ ਦੇ ਕੋਲੋਂ ਲੰਘੇ ਤਾਂ ਉਨ੍ਹਾਂ ਨੇ ਸਿਗਰਟ ਪੀਣ ਤੋਂ ਮਨ੍ਹਾਂ ਕਰਨ ਉਤੇ ਹਰਮਨਜੀਤ ਨੇ ਹੱਥੋਪਾਈ ਸ਼ੁਰੂ ਕਰ ਦਿੱਤੀ, ਜਿਸ ਨਾਲ ਇਕ ਨਿਹੰਗ ਸਿੰਘ ਦੀ ਦਸਤਾਰ ਉਤਰ ਗਈ। ਨਹਿੰਗ ਸਿੰਘਾਂ ਨੇ ਵਿਚੋਂ ਇਕ ਨੇ ਹਥਿਆਰ ਨਾਲ ਹਰਮਨਜੀਤ ਉਤੇ ਹਮਲਾ ਕਰ ਦਿੱਤਾ। ਇਸ ਹਮਲੇ ਨਾਲ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ 'ਚ ਲੈ ਲਿਆ।

-PTC News

ਇਹ ਵੀ ਪੜ੍ਹੋ : ਨਗਰ ਕੌਂਸਲ ਕਾਦੀਆਂ ਦੀ ਟੀਮ ਤੇ ਦੁਕਾਨਦਾਰਾਂ 'ਚ ਸਥਿਤੀ ਬਣੀ ਤਣਾਅਪੂਰਨ

  • Share