ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਵਿੱਚ ਹੋਈ ਚੋਰੀ , ਸੋਨੇ ਦੇ ਨਾਲ -ਨਾਲ ਕੈਸ਼ ਲੈ ਕੇ ਫ਼ਰਾਰ ਹੋਏ ਲੁਟੇਰੇ

By Shanker Badra - September 11, 2020 7:09 pm

ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਵਿੱਚ ਹੋਈ ਚੋਰੀ , ਸੋਨੇ ਦੇ ਨਾਲ -ਨਾਲ ਕੈਸ਼ ਲੈ ਕੇ ਫ਼ਰਾਰ ਹੋਏ ਲੁਟੇਰੇ:ਅੰਮ੍ਰਿਤਸਰ : ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਵਿੱਚ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਘਰ ਦੇ ਬਿਲਕੁਲ ਨਜ਼ਦੀਕ ਹੋਈ ਲੱਖਾਂ ਦੀ ਚੋਰੀ ਨੇ ਇੱਕ ਵਾਰ ਸਭ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਇਹ ਚੋਰੀ ਕਰਨ ਵੇਲੇ ਚੋਰਾਂ ਨੇ ਕਿਸੇ ਵੀ ਅਲਮਾਰੀ ਜਾਂ ਫਿਰ ਦਰਵਾਜ਼ੇ ਦਾ ਜਿੰਦਰਾ ਨਹੀਂ ਤੋੜਿਆ, ਉਨ੍ਹਾਂ ਦੇ ਕੋਲ ਪਹਿਲਾਂ ਹੀ ਚਾਬੀਆਂ ਮੌਜੂਦ ਸਨ।

ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਵਿੱਚ ਹੋਈ ਚੋਰੀ , ਸੋਨੇ ਦੇ ਨਾਲ -ਨਾਲ ਕੈਸ਼ ਲੈ ਕੇ ਫ਼ਰਾਰ ਹੋਏ ਲੁਟੇਰੇ

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਵੇਰੇ ਕਰੀਬ ਛੇ ਤੋਂ ਸੱਤ ਵਜੇ ਦੇ ਵਿੱਚ ਚੋਰਾਂ ਨੇ ਇਸ ਚੋਰੀ ਨੂੰ ਅੰਜਾਮ ਦਿੱਤਾ। ਪਰਿਵਾਰ ਦਾ ਕਹਿਣਾ ਹੈ ਕਿ ਜਿਵੇਂ ਹੀ ਅਸੀਂ ਸੁੱਤੇ ਉਠੇ ਤਾਂ ਸਾਡੀਆਂ ਸਾਰੀਆਂ ਤਿਜੌਰੀਆਂ ਖੁੱਲ੍ਹੀਆਂ ਪਈਆਂ ਸਨ ਤੇ ਲਾਗੇ ਚਾਬੀਆਂ ਵੀ ਸਨ। ਪਰਿਵਾਰ ਦੇ ਮੁਤਾਬਕ ਚੋਰ ਇੱਕ ਕਿੱਲੋ ਤੋਂ ਉੱਪਰ ਸੋਨਾ ਤੇ ਨਾਲ ਨਕਦੀ ਲੈ ਕੇ ਫ਼ਰਾਰ ਹੋ ਚੁੱਕੇ ਹਨ।

ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਵਿੱਚ ਹੋਈ ਚੋਰੀ , ਸੋਨੇ ਦੇ ਨਾਲ -ਨਾਲ ਕੈਸ਼ ਲੈ ਕੇ ਫ਼ਰਾਰ ਹੋਏ ਲੁਟੇਰੇ

ਦੂਜੇ ਪਾਸੇ ਜਾਂਚ ਕਰਨ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਰਿਪੇਅਰ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤਾਂ ਇੰਨੇ ਵਿਚ ਹੀ ਇਸ ਪਰਿਵਾਰ ਦੇ ਘਰ ਲੱਖਾਂ ਦੀ ਚੋਰੀ ਹੋ ਗਈ। ਉਨ੍ਹਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਚੋਰਾਂ ਨੂੰ ਕਾਬੂ ਕਰਕੇ ਜੇਲ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਜਾਏਗਾ।
-PTCNews

adv-img
adv-img