ਚੋਰਾਂ ਨੂੰ ਟੱਕਰੀ ਪੁਲਿਸ : ਨਗਦੀ ਸਮੇਤ, ਕੀਮਤੀ ਗਹਿਣੇ ਅਤੇ ਹੋਰ ਸਮਾਨ ਕੀਤਾ ਜ਼ਬਤ

By Joshi - March 19, 2018 4:03 pm

ਚੋਰੀ ਦੇ ਸਮਾਨ ਨਾਲ ਦੋ ਚੋਰ ਗ੍ਰਿਫਤਾਰ
ਐਲ.ਈ.ਡੀ ਟੀ.ਵੀ ਸਮੇਤ, ਸੋਨੇ ਚਾਂਦੀ ਦੇ ਗਹਿਣੇ ਅਤੇ 5000 ਨਗਦੀ ਬਰਾਮਦ
ਚੋਰਾਂ ਦੇ ਖਿਲਾਫ ਮਾਮਲਾ ਦਰਜ ਕਰ ਕੀਤੀ ਜਾ ਰਹੀ ਹੈ ਗੰਭੀਰਤਾ ਨਾਲ ਜਾਂਚ

ਸੋਲਨ ਪੁਲਿਸ ਥਾਣਾ ਅਰਕੀ ਦੇ ਅਧੀਨ ਕੱਲ ਰਾਤ ਨਾਕੇ ਦੌਰਾਨ ਸ਼ਾਲਾ ਘਾਟ ਦੇ ਕੋਲ ਪੁਲਿਸ ਨੇ ਦੋ ਲੋਕਾਂ ਨੂੰ ਚੋਰੀ ਦੇ ਸਮਾਨ ਨਾਲ ਗ੍ਰਿਫਤਾਰ ਕਰ ਲਿਆ ਹੈ।

ਮਿਲੀ ਜਾਣਕਾਰੀ ਮੁਤਾਬਕ, ਜਿਤੇਂਦਰ ਪੁੱਤਰ ਹੇਤੁ ਰਾਮ, ਰੌਸ਼ਨ ਪੁੱਤਰ ਹੇਤੁਰਾਮ, ਜਦੋਂ ਸ਼ਿਮਲਾ ਵੱਲੋਂ ਆ ਰਹੇ ਸਨ ਤਾਂ ਪੁਲਿਸ ਨੂੰ ਉਥੇ ਖੜ੍ਹੀ ਦੇਖ ਉਹਨਾਂ ਨੇ ਆਪਣੀ ਗੱਡੀ ਤੇਜ਼ੀ ਨਾਲ ਭਜਾਉਣੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਪੁਲਿਸ ਨੂੰ ਸ਼ੱਕ ਹੋਣ ਸੁਭਾਵਿਕ ਸੀ।

ਉਹਨਾਂ ਨੇ ਉਕਤ ਗੱਡੀ ਦਾ ਪਿੱਛਾ ਸ਼ੁਰੂ ਕੀਤਾ ਅਤੇ ਗੱਡੀ ਨੂੰ ਕਬਜ਼ੇ 'ਚ ਲੈ ਕੇ ਤਲਾਸ਼ੀ ਸ਼ੁਰੂ ਕਰ ਦਿੱਤੀ।

ਤਲਾਸ਼ੀ ਲੈਣ 'ਤੇ ਗੱਡੀ 'ਚੋਂ ਐਲਈਡੀ ਟੀਵੀ 43 ਇੰਚ, ਸੋਨੇ ਚਾਂਦੀ ਦੇ ਗਹਿਣੇ ਨਾਲ 1 ਲੱਖ ਦੀ ਕੀਮਤ ਦੇ ਗਹਿਣੇ ਮਿਲੇ, ਜਿਸ ਬਾਰੇ ਪੁੱਛਗਿਛ ਕਰਨ ਤੇ ਵਿਅਕਤੀ ਕੁਝ ਜਵਾਬ ਨਹੀਂ ਦੇ ਪਾਏ।

ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

—PTC News

adv-img
adv-img