Advertisment

ਚੋਰਾਂ ਨੇ ਦਿਨ ਦਿਹਾੜੇ ਲੁੱਟਿਆ ਘਰ, ਵਾਰਦਾਤ CCTV 'ਚ ਕੈਦ

author-image
Riya Bawa
New Update
ਚੋਰਾਂ ਨੇ ਦਿਨ ਦਿਹਾੜੇ ਲੁੱਟਿਆ ਘਰ, ਵਾਰਦਾਤ CCTV 'ਚ ਕੈਦ
Advertisment
publive-image
Advertisment
ਫਿਲੌਰ- ਪਿੰਡ ਮੀਰਾਪੁਰ ਵਿਖੇ ਚੋਰਾਂ ਵਲੋਂ ਦਿਨ ਦਿਹਾੜੇ ਚੋਰੀ ਦੀ ਖਬਰ ਸਾਹਮਣੇ ਆਈ ਹੈ। ਇਸ ਦੌਰਾਨ ਚੋਰ ਕੋਠੀ 'ਚੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਗਦੀ ਲੈ ਕੇ ਫਰਾਰ ਹੋ ਗਏ। ਦੱਸ ਦੇਈਏ ਇਹ ਛੋਟੀ ਦੀ ਵਾਰਦਾਤ ਥਾਣਾ ਗੁਰਾਇਆ ਅਧੀਨ ਪੈਂਦੀ ਪੁਲਿਸ ਚੌਕੀ ਦੁਸਾਂਝ ਕਲਾਂ ਹੇਠ ਆਉਂਦੇ ਪਿੰਡ ਮੀਰਾਪੁਰ ਵਿਖੇ ਹੋਈ ਹੈ। ਇਸ ਚੋਰੀ ਦੀ ਘਟਨਾ ਉਸ ਕੋਠੀ ਵਿੱਚ ਲਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। publive-image ਘਟਨਾ ਦੀ ਜਾਣਕਾਰੀ ਦਿੰਦਿਆਂ ਹਰਮਨ ਪੁੱਤਰ ਭੁਪਿੰਦਰ ਸਿੰਘ ਵਾਸੀ ਜੰਡ ਜਿਲਾ ਲੁਧਿਆਣਾ ਨੇ ਦੱਸਿਆ ਕਿ ਇਹ ਘਰ ਉਸ ਦੀ ਭੈਣ ਦਾ ਹੈ, ਉਸ ਦਾ ਜੀਜਾ ਗੁਰਇਕਵਾਲ ਸਿੰਘ ਪੁੱਤਰ ਰਜਿੰਦਰ ਸਿੰਘ ਜੋ ਕਿ ਵਿਦੇਸ਼ ਰਹਿੰਦਾ ਹੈ ਅਤੇ ਉਸ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ, ਜਿਸ ਕਾਰਣ ਉਸ ਦੀ ਭੈਣ ਇਕੱਲੀ ਹੀ ਘਰ ਵਿੱਚ ਰਹਿੰਦੀ ਹੈ ਅਤੇ ਉਸ ਦੀ ਭੈਣ ਕਿਸੇ ਰਿਸ਼ਤੇਦਾਰੀ ਵਿੱਚ ਗਈ ਹੋਈ ਸੀ। publive-image ਦੁਪਿਹਰ ਕਰੀਬ ਦੋ ਵਜੇ ਚੋਰਾਂ ਨੇ ਉਹਨਾਂ ਦੇ ਘਰ ਵਿੱਚ ਦਾਖਲ ਹੋ ਕੇ ਅਲਮਾਰੀ ਵਿੱਚੋਂ ਇੱਕ ਸੋਨੇ ਦਾ ਸੈੱਟ, ਇਕ ਕੜਾ, 2 ਜੋੜੇ ਟੌਪਸ, 4 ਚੂੜੀਆਂ, ਇੱਕ ਘੜੀ, 35,000 ਰੁਪਏ ਅਤੇ ਕੁੱਝ ਡਾਲਰ ਚੋਰੀ ਕਰਕੇ ਫਰਾਰ ਹੋ ਗਏ। ਪੀੜਤ ਵਲੋਂ ਦਿਖਾਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਘਰ ਵਿੱਚ ਦਾਖਲ ਹੋਏ ਇੱਕ ਲੁਟੇਰੇ ਦੇ ਹੱਥ ਵਿੱਚ ਲੋਹੇ ਦੀ ਰਾੜ ਅਤੇ ਇੱਕ ਲੁਟੇਰੇ ਕੋਲ ਬੈਗ ਦਿਖਾਈ ਦੇ ਰਿਹਾ ਹੈ। ਪੀੜਤ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਦੁਸਾਂਝ ਕਲਾਂ ਦੀ ਪੁਲਿਸ ਨੂੰ ਦੇ ਦਿਤੀ ਹੈ। publive-image publive-image -PTC News-
punjab cctv phillaur thieves jewelery
Advertisment

Stay updated with the latest news headlines.

Follow us:
Advertisment