Sat, Apr 20, 2024
Whatsapp

ਬੁਲੇਟ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ, 22 ਦਸੰਬਰ ਨੂੰ ਸਰਕਾਰ ਦੇ ਸਕਦੀ ਹੈ ਇਹ ਖ਼ਾਸ ਤੋਹਫਾ

Written by  Jashan A -- December 08th 2018 12:39 PM
ਬੁਲੇਟ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ, 22 ਦਸੰਬਰ ਨੂੰ ਸਰਕਾਰ ਦੇ ਸਕਦੀ ਹੈ ਇਹ ਖ਼ਾਸ ਤੋਹਫਾ

ਬੁਲੇਟ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ, 22 ਦਸੰਬਰ ਨੂੰ ਸਰਕਾਰ ਦੇ ਸਕਦੀ ਹੈ ਇਹ ਖ਼ਾਸ ਤੋਹਫਾ

ਬੁਲੇਟ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ, 22 ਦਸੰਬਰ ਨੂੰ ਸਰਕਾਰ ਦੇ ਸਕਦੀ ਹੈ ਇਹ ਖ਼ਾਸ ਤੋਹਫਾ,ਨਵੀਂ ਦਿੱਲੀ: ਬੁਲੇਟ ਖਰੀਦਣ ਵਾਲਿਆਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜੇਕਰ ਤੁਸੀਂ ਕਾਰ ਜਾਂ ਬਾਈਕ ਖਰੀਦਣ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਮਹੱਤਵਪੂਰਨ ਹੈ ਕਿਉਂਕਿ ਵਾਹਨ ਦਾ ਬੀਮਾ ਕਰਵਾਉਣਾ ਸਸਤਾ ਹੋ ਸਕਦਾ ਹੈ। [caption id="attachment_226460" align="aligncenter" width="300"]bullet news ਬੁਲੇਟ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ, 22 ਦਸੰਬਰ ਨੂੰ ਸਰਕਾਰ ਦੇ ਸਕਦੀ ਹੈ ਇਹ ਖ਼ਾਸ ਤੋਹਫਾ[/caption] ਸਰਕਾਰ ਥਰਡ ਪਾਰਟੀ ਬੀਮਾ ਕਰਵਾਉਣ 'ਤੇ ਲੱਗਣ ਵਾਲੇ ਜੀ. ਐੱਸ. ਟੀ. ਦੀ ਦਰ ਨੂੰ ਘੱਟ ਕਰਨ ਜਾ ਰਹੀ ਹੈ। ਪਹਿਲੀ ਸਤੰਬਰ ਤੋਂ ਨਵੀਂ ਕਾਰ ਲਈ 3 ਸਾਲ ਤੇ ਮੋਟਰਸਾਈਕਲ ਲਈ 5 ਸਾਲ ਦਾ ਥਰਡ ਪਾਰਟੀ ਬੀਮਾ ਲੈਣਾ ਜ਼ਰੂਰੀ ਹੈ। ਇਸ ਤਹਿਤ ਬਾਈਕ 'ਚ ਸਭ ਤੋਂ ਮਹਿੰਗਾ ਬੀਮਾ 350 ਸੀਸੀ ਅਤੇ ਇਸ ਤੋਂ ਵੱਧ ਇੰਜਣ ਵਾਲੀਆਂ ਬਾਈਕਸ ਦਾ ਹੈ। [caption id="attachment_226459" align="aligncenter" width="300"]bullet news ਬੁਲੇਟ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ, 22 ਦਸੰਬਰ ਨੂੰ ਸਰਕਾਰ ਦੇ ਸਕਦੀ ਹੈ ਇਹ ਖ਼ਾਸ ਤੋਹਫਾ[/caption] ਜੇਕਰ ਥਰਡ ਪਾਰਟੀ ਬੀਮਾ 'ਤੇ ਜੀ. ਐੱਸ. ਟੀ. ਘਟ ਹੁੰਦਾ ਹੈ ਤਾਂ ਇਸ ਨਾਲ ਨਵੀਂ ਬਾਈਕ ਖਾਸ ਕਰਕੇ ਬੁਲੇਟ ਖਰੀਦਣ ਵਾਲੇ ਲੋਕਾਂ ਨੂੰ ਰਾਹਤ ਮਿਲੇਗੀ।ਫਿਲਹਾਲ ਦੇ ਨਿਯਮਾਂ ਮੁਤਾਬਕ ਸਾਰੇ ਵਾਹਨ ਮਾਲਕਾਂ ਲਈ ਥਰਡ ਪਾਰਟੀ ਬੀਮਾ ਲੈਣਾ ਜ਼ਰੂਰੀ ਹੈ, ਜਿਸ 'ਤੇ 18 ਫੀਸਦੀ ਜੀ. ਐੱਸ. ਟੀ. ਲੱਗਦਾ ਹੈ। [caption id="attachment_226458" align="aligncenter" width="300"]bullet news ਬੁਲੇਟ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ, 22 ਦਸੰਬਰ ਨੂੰ ਸਰਕਾਰ ਦੇ ਸਕਦੀ ਹੈ ਇਹ ਖ਼ਾਸ ਤੋਹਫਾ[/caption] ਰਿਪੋਰਟਾਂ ਮੁਤਾਬਕ ਇਸ ਮੁੱਦੇ ਦੀ ਚਰਚਾ ਹਾਲ ਹੀ 'ਚ ਸਰਕਾਰ ਨੇ ਕੀਤੀ ਹੈ ਅਤੇ ਹੁਣ ਇਸ ਪ੍ਰਸਤਾਵ ਨੂੰ ਜੀ. ਐੱਸ. ਟੀ. ਪ੍ਰੀਸ਼ਦ ਦੇ ਸਾਹਮਣੇ ਰੱਖਿਆ ਜਾਵੇਗਾ। ਜੀ. ਐੱਸ. ਟੀ. ਪ੍ਰੀਸ਼ਦ ਦੀ ਅਗਲੀ ਬੈਠਕ 22 ਦਸੰਬਰ ਨੂੰ ਦਿੱਲੀ 'ਚ ਹੋਵੇਗੀ। ਇਸ ਬੈਠਕ 'ਚ ਥਰਡ ਪਾਰਟੀ ਬੀਮਾ 'ਤੇ ਜੀ. ਐੱਸ. ਟੀ. ਦਰ ਘਟਾਉਣ ਦਾ ਫੈਸਲਾ ਹੋ ਸਕਦਾ ਹੈ। -PTC News


Top News view more...

Latest News view more...