Advertisment

ਇਸ ਫਾਰਮੂਲੇ ਨਾਲ ਬਚ ਸਕਦਾ ਤੁਹਾਡਾ ਬਿਜਲੀ ਦਾ ਬਿੱਲ; ਇੰਝ ਕਰਾਓ ਆਪਣਾ ਬਿੱਲ ਮੁਆਫ਼

author-image
Jasmeet Singh
Updated On
New Update
ਇਸ ਫਾਰਮੂਲੇ ਨਾਲ ਬਚ ਸਕਦਾ ਤੁਹਾਡਾ ਬਿਜਲੀ ਦਾ ਬਿੱਲ; ਇੰਝ ਕਰਾਓ ਆਪਣਾ ਬਿੱਲ ਮੁਆਫ਼
Advertisment
ਚੰਡੀਗੜ੍ਹ, 22 ਅਪ੍ਰੈਲ 2022: ਜਦ ਤੋਂ ਸੱਤਾ 'ਤੇ ਕਾਬਜ਼ ਹੋਈ 'ਆਪ' ਸਰਕਾਰ ਵਲੋਂ ਬਿਜਲੀ ਦਰਾਂ ਨੂੰ ਲੈ ਕੇ ਨਵੇਂ ਨਿਯਮ ਜਾਰੀ ਕੀਤੇ ਗਏ ਹਨ ਉਦੋਂ ਤੋਂ ਹੀ ਜਨਰਲ ਕੈਟਾਗਰੀ ਦੇ ਲੋਕਾਂ ਦੇ ਚਿੱਤ ਘਾਉਂ-ਮਾਉਂ ਕਰੀ ਜਾਂਦੇ ਨੇ, ਕਿਓਂਕਿ ਜੇ 600 ਯੂਨਿਟਾਂ ਤੋਂ ਇੱਕ ਯੂਨਿਟ ਵੀ ਵਾਧੂ ਹੋਇਆ ਤਾਂ ਜੇਬ 'ਤੇ ਮੁਫ਼ਤ 600 ਯੂਨਿਟਾਂ ਦਾ ਭਰ ਪੈਣਾ ਵੀ ਲਾਜ਼ਮੀ ਹੈ। ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਮੁਤਾਬਕ 2 ਮਹੀਨਿਆਂ ਲਈ 600 ਯੂਨਿਟ ਤੇ ਇੱਕ ਮਹੀਨੇ ਲਈ 300 ਯੂਨਿਟ ਬਹੁਤ ਹੁੰਦੇ ਨੇ ਤੇ ਜੇਕਰ ਕੋਈ ਘਰ 300 ਯੂਨਿਟ ਤੋਂ ਉੱਤੇ ਬਿਜਲੀ ਦੀ ਖਪਤ ਕਰਦਾ ਤਾਂ ਉਹ ਘਰਾਨਾ ਬਿਜਲੀ ਦੀ ਤੈਅ ਕੀਮਤਾਂ ਮੁਤਾਬਕ ਬਿਜਲੀ ਦਰਾਂ ਦਾ ਭੁਗਤਾਨ ਕਰਨ ਦੇ ਸਮਰੱਥ ਮੰਨਿਆ ਜਾਵੇਗਾ। ਇਸ ਦੇ ਨਾਲ ਐੱਸਸੀ/ਬੀਸੀ ਕੈਟਾਗਰੀ ਅਤੇ ਆਜ਼ਾਦੀ ਘੁਲਾਟੀਆਂ ਲਈ ਵੀ ਇੱਕ ਸ਼ਰਤ ਰੱਖੀ ਗਈ ਹੈ ਕੇ ਜੇਕਰ ਉਹ ਇਨਕਮ ਟੈਕਸ ਭਰਦੇ ਨੇ ਜਾਂ ਉਨ੍ਹਾਂ ਦਾ ਲੋਡ 1 ਕਿਲੋਵਾਟ ਤੋਂ ਉੱਤੇ ਹੈ ਤਾਂ ਉਨ੍ਹਾਂ ਨੂੰ 600 ਯੂਨਿਟਾਂ ਤੋਂ ਉੱਤੇ ਬਿੱਲ ਆਉਣ 'ਤੇ ਪੂਰੇ ਬਿਜਲੀ ਦੇ ਬਿੱਲ ਦਾ ਭੁਗਤਾਨ ਕਰਨਾ ਪਵੇਗਾ ਫਿਰ ਉਨ੍ਹਾਂ ਨੂੰ ਵੀ ਸਰਕਾਰ ਵਲੋਂ ਕੋਈ ਰਾਹਤ ਨਹੀਂ ਹੈ। ਅਜਿਹੇ ਵਿਚ ਅੱਧ ਤੋਂ ਵੱਧ ਪੰਜਾਬ ਇਨ੍ਹਾਂ ਸੋਚਾਂ ਵਿਚ ਡੁੱਬਿਆ ਪਿਆ ਵੀ ਕੀ ਕਰੀਏ ਕੇ ਘਰ ਦਾ ਬਿਜਲੀ ਦਾ ਬਿੱਲ 300 ਯੂਨਿਟ ਪ੍ਰਤੀ ਮਹੀਨੇ ਤੋਂ ਉਤਾਂਹਾਂ ਨਾ ਟੱਪੇ ਖਾਸਕਰ ਗਰਮੀਆਂ ਦੇ ਮੌਸਮ ਜਦੋਂ ਸਾਰੇ ਹੀ ਘਰ ਦੇ ਐਸੀ, ਕੂਲਰ, ਫ਼ਰਿਜ, ਪੱਖੇ ਤੇ ਹੋਰ ਉਪਕਰਨ ਵੀ 24 ਘੰਟੇ ਹੀ ਵਰਤੋਂ 'ਚ ਰਹਿੰਦੇ ਹਨ। ਸਾਡੀ ਇਸ ਖਾਸ ਪੇਸ਼ਕਸ਼ ਵਿਚ ਅੱਜ ਤੁਹਾਨੂੰ ਆਂਕੜਿਆਂ ਦੇ ਸਹਿਤ ਦੱਸਦੇ ਹਾਂ ਕਿ ਕਿਵੇਂ ਤੁਸੀਂ ਆਪਣੇ ਘਰ ਦਾ ਬਿਜਲੀ ਬਿੱਲ ਆਸਾਨੀ ਨਾਲ ਬਚਾ ਸਕਦੇ ਹੋ ਤੇ ਸਰਕਾਰ ਦੀ ਇਸ ਨਵੀਂ ਸਕੀਮ ਦਾ ਪੂਰਾ ਲਾਭ ਚੁੱਕ ਸਕਦੇ ਹੋ।
Advertisment
ਵੇਖੋ ਸਾਡੀ ਇਹ ਖਾਸ ਵੀਡੀਓ:- ਇਹ ਵੀ ਪੜ੍ਹੋ: ਗੂਗਲ ਪਲੇਅ ਸਟੋਰ ਨੇ ਐਪਸ 'ਤੇ ਵਾਇਸ ਕਾਲ ਰਿਕਾਰਡਿੰਗ ਉਪਰ ਲਾਈ ਪਾਬੰਦੀ publive-image -PTC News-
punjabi-news harbhajan-singh-eto electricity aap-govt free-electricity bill free-power
Advertisment

Stay updated with the latest news headlines.

Follow us:
Advertisment