Thu, Apr 25, 2024
Whatsapp

ਇਸ ਖਿਡਾਰੀ ਦੇ ਕੈਚ ਨੂੰ ਦੇਖ ਆਈ ਸਟੋਕਸ ਦੀ ਯਾਦ, ਉੱਡੇ ਸਭ ਦੇ ਹੋਸ਼ (ਵੀਡੀਓ)

Written by  Jashan A -- October 31st 2019 12:29 PM
ਇਸ ਖਿਡਾਰੀ ਦੇ ਕੈਚ ਨੂੰ ਦੇਖ ਆਈ ਸਟੋਕਸ ਦੀ ਯਾਦ, ਉੱਡੇ ਸਭ ਦੇ ਹੋਸ਼ (ਵੀਡੀਓ)

ਇਸ ਖਿਡਾਰੀ ਦੇ ਕੈਚ ਨੂੰ ਦੇਖ ਆਈ ਸਟੋਕਸ ਦੀ ਯਾਦ, ਉੱਡੇ ਸਭ ਦੇ ਹੋਸ਼ (ਵੀਡੀਓ)

ਇਸ ਖਿਡਾਰੀ ਦੇ ਕੈਚ ਨੂੰ ਦੇਖ ਆਈ ਸਟੋਕਸ ਦੀ ਯਾਦ, ਉੱਡੇ ਸਭ ਦੇ ਹੋਸ਼ (ਵੀਡੀਓ),ਟੀ-20 ਵਰਲਡ ਕੱਪ 2020 ਦੇ ਕੁਆਲੀਫਾਇਰਸ ਮੈਚ ਯੂ. ਏ. ਈ. 'ਚ ਜਾਰੀ ਹਨ। ਜਿਨ੍ਹਾਂ 'ਚ ਵੱਖ-ਵੱਖ ਟੀਮਾਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਦੇਸ਼ਾਂ ਦੇ ਖਿਡਾਰੀਆਂ ਦਾ ਕਮਾਲ ਦੇਖਣ ਨੂੰ ਮਿਲ ਰਿਹਾ ਹੈ। ਕਦੇ ਇਨ੍ਹਾਂ ਖਿਡਾਰੀਆਂ ਦੀਆਂ ਪਾਰੀਆਂ ਸੁਰਖੀਆਂ ਬਟੋਰ ਰਹੀਆਂ ਹਨ ਤਾਂ ਕਦੇ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਸ਼ਾਨਦਾਰ ਫੀਲਡਿੰਗ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਸਕਾਲਲੈਂਡ ਅਤੇ ਯੂ. ਏ. ਈ. ਵਿਚਾਲੇ ਖੇਡੇ ਗਏ ਮੈਚ 'ਚ ਦੇਖਣ ਨੂੰ ਮਿਲਿਆ, ਜਿਥੇ ਫੀਲਡਿੰਗ ਦੌਰਾਨ ਰਮੀਜ਼ ਸ਼ਹਿਜ਼ਾਦ ਨੇ ਮੈਚ ਵਿਚ ਇਕ ਹੱਥ ਨਾਲ ਬਿਹਤਰੀਨ ਕੈਚ ਫੜਿਆ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਇੰਗਲੈਂਡ ਦੇ ਸਟਾਰ ਆਲਰਾਊਂਡਰ ਬੇਨ ਸਟੋਕਸ ਦੀ ਯਾਦ ਆ ਗਈ। ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਹੋਰ ਪੜ੍ਹੋ: ਲੱਖਾਂ ਰੁਪਏ ਦੇਖ ਕੇ ਵੀ ਨਹੀਂ ਡੋਲਿਆ ਇਸ ਨੌਜਵਾਨ ਦਾ ਇਮਾਨ, ATM 'ਚ ਬੈਂਕ ਕਰਮਚਾਰੀਆਂ ਵੱਲੋਂ ਭੁੱਲੇ ਪੈਸੇ ਕੀਤੇ ਵਾਪਸ https://twitter.com/T20WorldCup/status/1189545316539916290?s=20 ਇਸ ਵੀਡੀਓ ਨੂੰ ਦੇਖ ਸਭ ਹੈਰਾਨ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਕੈਚ ਆਈ. ਸੀ. ਸੀ. ਵਰਲਡ ਕੱਪ 2019 ਵਿਚ ਬੇਨ ਸਟੋਕਸ ਵੱਲੋਂ ਇਕ ਹੱਥ ਨਾਲ ਕੀਤੇ ਕੈਚ ਦੀਆਂ ਯਾਦਾ ਤਾਜ਼ੀਆਂ ਕਰ ਦਿੱਤੀਆਂ ਹਨ। -PTC News


Top News view more...

Latest News view more...