ਹਜ਼ਾਰਾਂ ਮੁਲਾਜ਼ਮ ਪੰਜਾਬ ਸਰਕਾਰ ਖਿਲਾਫ ਸੜਕਾਂ ‘ਤੇ ਉਤਰੇ

Thousands employees From Punjab government Against Protest

ਹਜ਼ਾਰਾਂ ਮੁਲਾਜ਼ਮ ਪੰਜਾਬ ਸਰਕਾਰ ਖਿਲਾਫ ਸੜਕਾਂ ‘ਤੇ ਉਤਰੇ:ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ ਸੜਕਾਂ ‘ਤੇ ਉਤਰ ਕੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ।ਅੱਜ ਚੰਡੀਗੜ੍ਹ ਦੀਆਂ ਸੜਕਾਂ ਉੱਤੇ “ਮੁਲਾਜ਼ਮ ਚੇਤਨਾ ਮਾਰਚ” ਦੀ ਸ਼ੁਰੂਆਤ ਹੋਈ ਹੈ।

ਸਰਕਾਰੀ ਮੁਲਾਜ਼ਮ ਨੇ ਵੱਡੀ ਗਿਣਤੀ ‘ਚ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਤੋਂ ਦੋ-ਪਹੀਆ ਵਾਹਨਾਂ ਨਾਲ ਮਾਰਚ ਕੱਢਿਆ ਹੈ।ਇਹ ਮਾਰਚ ਪੰਜਾਬ ਅਤੇ ਚੰਡੀਗੜ੍ਹ ਦੇ ਮੁਲਾਜ਼ਮਾਂ ਦੇ ਸਾਂਝੇ ਮੁਲਾਜ਼ਮ ਮੰਚ ਵੱਲੋਂ ਕੱਢਿਆ ਜਾ ਰਿਹਾ ਹੈ।

ਇਸ ਮੰਚ ਦੇ ਮੁਖ ਕਨਵੀਨਰ ਅਤੇ ਕੋਅਾਰਡੀਨੇਟਰ ਸੁਖਚੈਨ ਸਿੰਘ ਖਹਿਰਾ ਨੇ ਦਸਿਅਾ ਕਿ ਪੰਜਾਬ ਸਿਵਲ ਸਕੱਤਰੇਤ ਤੋਂ ਇਹ ਚੇਤਨਾ ਮਾਰਚ ਮਿੰਨੀ ਸਕੱਤਰੇਤ ਅਤੇ ਫਿਰ ਉੱਥੋਂ ਜਲ ਸਰੋਤ ਵਿਭਾਗ ਸੈਕਟਰ-18, ਵਿੱਤ ਯੋਜਨਾ ਭਵਨ ਸੈਕਟਰ-33, ਸਿਹਤ ਵਿਭਾਗ ਦਫਤਰ ਸੈਕਟਰ 34, ਸਥਾਨਕ ਸਰਕਾਰਾਂ ਦਫਤਰ ਸੈਕਟਰ 35, ਤਕਨੀਕੀ ਸਿੱਖਿਆ ਦਫਤਰ ਸੈਕਟਰ 36 ਵਿਖੇ ਜਾ ਕੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੀਆਂ ਵਧੀਕੀਆਂ ਪ੍ਰਤੀ ਜਾਗਰੂਕ ਕਰੇਗਾ ਅਤੇ ਭਵਿੱਖ ਵਿਚ ਕੀਤੀਆਂ ਜਾਣ ਵਾਲੀਆਂ ਮਹਾਂ-ਰੈਲੀਆਂ ਲਈ ਉਨ੍ਹਾਂ ਨੂੰ ਲਾਮਬੰਦ ਕਰੇਗਾ।
-PTCNewws