Thu, Apr 25, 2024
Whatsapp

ਬੁਰਜ ਜਵਾਹਰ ਸਿੰਘ ਵਾਲਾ ਡੇਰਾ ਪ੍ਰੇਮੀ ਹਤਿਆ ਮਾਮਲੇ 'ਚ ਤਿੰਨੋਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ

Written by  Jasmeet Singh -- February 04th 2022 08:19 PM -- Updated: February 04th 2022 08:28 PM
ਬੁਰਜ ਜਵਾਹਰ ਸਿੰਘ ਵਾਲਾ ਡੇਰਾ ਪ੍ਰੇਮੀ ਹਤਿਆ ਮਾਮਲੇ 'ਚ ਤਿੰਨੋਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ

ਬੁਰਜ ਜਵਾਹਰ ਸਿੰਘ ਵਾਲਾ ਡੇਰਾ ਪ੍ਰੇਮੀ ਹਤਿਆ ਮਾਮਲੇ 'ਚ ਤਿੰਨੋਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ

ਫਰੀਦਕੋਟ: 2016 'ਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ 'ਚ ਗੋਲੀਆਂ ਮਾਰ ਕੇ ਡੇਰਾ ਪ੍ਰੇਮੀ ਗੁਰਦੇਵ ਸਿੰਘ ਦਾ ਕ਼ਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ 'ਚ ਤਿੰਨ ਅਰੋਪਿਆ ਨੂੰ ਅੱਜ ਫਰੀਦਕੋਟ ਦੀ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਵੀ ਪੜ੍ਹੋ: ਸੰਯੁਕਤ ਸਮਾਜ ਮੋਰਚੇ ਵੱਲੋਂ ਵੱਡਾ ਖੁਲਾਸਾ, ਇੱਕਲਾ ਮੰਜਾ ਨਹੀਂ ਚੋਣ ਨਿਸ਼ਾਨ ਹਾਸਿਲ ਜਾਣਕਰੀ ਮੁਤਾਬਿਕ 13 ਜੂਨ 2016 ਨੂੰ ਪਿੰਡ ਬੁਰਜ ਜਵਾਹਰ ਸਿੰਘ 'ਚ ਕਰਿਆਨੇ ਦੀ ਦੁਕਾਨ ਕਰਦੇ ਡੇਰਾ ਪ੍ਰੇਮੀ ਗੁਰਦੇਵ ਸਿੰਘ ਨੂੰ ਕੁੱਝ ਲੋਕਾਂ ਵੱਲੋਂ ਗੋਲੀ ਮਾਰ ਦਿੱਤੀ ਗਈ ਸੀ। ਜਿਸ ਦੀ ਬਾਅਦ 'ਚ ਲੁਧਿਆਣਾ ਡੀਐੱਮਸੀ ਹਸਪਤਾਲ 'ਚ ਮੌਤ ਹੋ ਗਈ ਸੀ। ਇਸੇ ਹੀ ਪਿੰਡ 'ਚੋਂ 1 ਜੂਨ 2015 ਵਿੱਚ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਚੋਰੀ ਹੋਇਆ ਸੀ ਅਤੇ ਗੁਰਦੇਵ ਸਿੰਘ ਦੀ ਦੁਕਾਨ ਇਸੇ ਗੁਰੂਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਸੀ। ਕਿਤੇ ਨਾ ਕਿਤੇ ਸਰੂਪ ਚੋਰੀ ਮਾਮਲੇ ਦੀ ਸਾਜ਼ਿਸ਼ 'ਚ ਇਸ ਤੇ ਸ਼ੱਕ ਜਤਾਇਆ ਜਾ ਰਿਹਾ ਸੀ ਜਿਸਨੂੰ ਹੱਤਿਆ ਦੀ ਵਜ੍ਹਾ ਮੰਨਿਆ ਜਾ ਰਿਹਾ ਸੀ। ਗੁਰਦੇਵ ਸਿੰਘ ਦੇ ਵਕੀਲ ਵਿਨੋਦ ਮੌਂਗਾ ਅਨੁਸਾਰ ਹੱਤਿਆ ਦੇ ਕੁੱਝ ਦਿਨ ਬਾਅਦ ਜ਼ਿਲ੍ਹਾ ਫਿਰੋਜ਼ਪੁਰ 'ਚ ਆਰਮ ਐਕਟ ਮਾਮਲੇ ਤਹਿਤ ਥਾਣਾ ਮੱਲਾ ਵਾਲਾ ਪੁਲਿਸ ਵੱਲੋਂ ਤਿੰਨ ਨੌਜਵਾਨਾਂ ਗੁਰਪ੍ਰੀਤ ਸਿੰਘ, ਅਸ਼ੋਕ ਕੁਮਾਰ ਅਤੇ ਜਸਵੰਤ ਸਿੰਘ ਨੂੰ ਗਿਰਫ਼ਤਾਰ ਕੀਤਾ ਗਿਆ ਸੀ। ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਗੁਰਦੇਵ ਸਿੰਘ ਡੇਰਾ ਪ੍ਰੇਮੀ ਦੀ ਹੱਤਿਆ ਦਾ ਜ਼ੁਰਮ ਮੰਨਿਆ ਸੀ ਅਤੇ ਅਪਣੇ ਬਿਆਨਾਂ 'ਚ ਦੋਸ਼ੀਆਂ ਨੇ ਕਿਹਾ ਸੀ ਕਿ ਡੇਰਾ ਪ੍ਰੇਮੀ ਗੁਰਦੇਵ ਸਿੰਘ ਸਿੱਖ ਧਰਮ ਦੇ ਖ਼ਿਲਾਫ਼ ਗਲਤ ਬੋਲਦਾ ਸੀ ਜਿਸ ਕਰਕੇ ਇਸ ਦੀ ਹਤਿਆ ਕੀਤੀ ਹੈ। ਇਸ ਤੋਂ ਬਾਅਦ ਇਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਮਾਮਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਸ 'ਤੇ ਮਾਨਯੋਗ ਅਦਾਲਤ ਵੱਲੋਂ ਫੈਸਲਾ ਸੁਣਾਉਦੇ ਹੋਏ ਤਿੰਨਾਂ ਅਰੋਪੀਆ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਵੀ ਪੜ੍ਹੋ: ਸਿੱਧੂ ਦਾ ਕਾਂਗਰਸ ਲੀਡਰਸ਼ਿਪ 'ਤੇ ਤਿੱਖਾ ਹਮਲਾ ਕਿਹਾ "ਪੰਜਾਬ ਲਈ ਕਮਜ਼ੋਰ ਮੁੱਖ ਮੰਤਰੀ ਚਾਹੁੰਦੇ ਹਨ" ਪ੍ਰੇਮੀ ਗੁਰਦੇਵ ਸਿੰਘ ਦੇ ਵਕੀਲ ਵਿਨੋਦ ਮੌਂਗਾ ਨੇ ਦੱਸਿਆ ਕਿ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸਰੂਪ ਚੋਰੀ ਮਾਮਲੇ ਨਾਲ ਇਸ ਦਾ ਕੋਈ ਸਬੰਧ ਨਹੀਂ ਸੀ ਉਸਦੇ ਕਲਾਇੰਟ 'ਤੇ ਸਿਰਫ਼ ਇਹੀ ਦੋਸ਼ ਲਗਾਏ ਜਾ ਰਹੇ ਸਨ ਕਿ ਉਹ ਸਿੱਖ ਧਰਮ ਦੇ ਖ਼ਿਲਾਫ਼ ਬੋਲਦਾ ਸੀ। -PTC News


Top News view more...

Latest News view more...