ਤਿੰਨ ਤਲਾਕ ਬਿੱਲ ਅੱਜ ਰਾਜ ਸਭਾ ‘ਚ ਹੋਵੇਗਾ ਪੇਸ਼ , ਸੰਸਦ ਮੈਂਬਰਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਵਹਿਪ ਜਾਰੀ

Three divorce bills today Present Rajya Sabha
ਤਿੰਨ ਤਲਾਕ ਬਿੱਲ ਅੱਜ ਰਾਜ ਸਭਾ 'ਚ ਹੋਵੇਗਾ ਪੇਸ਼ , ਸੰਸਦ ਮੈਂਬਰਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਵਹਿਪ ਜਾਰੀ

ਤਿੰਨ ਤਲਾਕ ਬਿੱਲ ਅੱਜ ਰਾਜ ਸਭਾ ‘ਚ ਹੋਵੇਗਾ ਪੇਸ਼ , ਸੰਸਦ ਮੈਂਬਰਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਵਹਿਪ ਜਾਰੀ:ਨਵੀਂ ਦਿੱਲੀ : ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਵੱਲੋਂ ਅੱਜ ਤਿੰਨ ਤਲਾਕ ਬਿੱਲ ਰਾਜ ਸਭਾ ‘ਚ ਪੇਸ਼ ਕੀਤਾ ਜਾਵੇਗਾ।ਜਾਣਕਾਰੀ ਅਨੁਸਾਰ ਤਿੰਨ ਤਲਾਕ ਬਿੱਲ ਨੂੰ ਮੁਸਲਮਾਨਾਂ ‘ਚ ਤਿੰਨ ਤਲਾਕ ਦੀ ਪ੍ਰਥਾ ਨੂੰ ਅਪਰਾਧ ਦੀ ਸ਼੍ਰੇਣੀ ‘ਚ ਲਿਆਉਣ ਵਾਲੇ ਪੇਸ਼ ਕੀਤਾ ਜਾਵੇਗਾ।

Three divorce bills today Present Rajya Sabha

ਤਿੰਨ ਤਲਾਕ ਬਿੱਲ ਅੱਜ ਰਾਜ ਸਭਾ ‘ਚ ਹੋਵੇਗਾ ਪੇਸ਼ , ਸੰਸਦ ਮੈਂਬਰਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਵਹਿਪ ਜਾਰੀ

ਇਸ ਬਿੱਲ ‘ਤੇ ਦੁਪਹਿਰ 2 ਵਜੇ ਚਰਚਾ ਹੋਵੇਗੀ।ਉੱਥੇ ਹੀ ਭਾਜਪਾ, ਕਾਂਗਰਸ ਸਮੇਤ ਹੋਰ ਦਲਾਂ ਨੇ ਸਦਨ ‘ਚ ਸੰਸਦ ਮੈਂਬਰਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਤਿੰਨ ਲਾਈਨਾਂ ਦਾ ਵਹਿਪ ਜਾਰੀ ਕੀਤਾ ਹੈ।ਅਸਲ ‘ਚ ਵਿਰੋਧੀ ਧਿਰ ਬਿੱਲ ‘ਚ ਤਿੰਨ ਤਲਾਕ ਨੂੰ ਅਪਰਾਧਿਕ ਮਾਮਲਾ ਬਣਾਉਣ ਅਤੇ ਤਿੰਨ ਸਾਲ ਦੀ ਸਜ਼ਾ ਦੇ ਵਿਰੁੱਧ ਹੈ।

Three divorce bills today Present Rajya Sabha

ਤਿੰਨ ਤਲਾਕ ਬਿੱਲ ਅੱਜ ਰਾਜ ਸਭਾ ‘ਚ ਹੋਵੇਗਾ ਪੇਸ਼ , ਸੰਸਦ ਮੈਂਬਰਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਵਹਿਪ ਜਾਰੀ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਲੋਕ ਸਭਾ ‘ਚ ਇਹ ਬਿੱਲ ਪਾਸ ਹੋ ਚੁੱਕਾ ਹੈ।ਇਸ ਵਿੱਚ ਜੇ ਕੋਈ ਮੁਸਲਿਮ ਵਿਅਕਤੀ ਪਤਨੀ ਨੂੰ ਇੱਕ ਵਾਰ ‘ਚ ਤਿੰਨ ਤਲਾਕ ਬੋਲਦਾ ਹੈ ਤਾਂ ਉਸ ਨੂੰ ਤਿੰਨ ਸਾਲ ਦੀ ਸਜ਼ਾ ਹੋ ਸਕਦੀ ਹੈ।ਇਸ ਮਤੇ ਲਈ ਸਦਨ ਵਿਚ ਮੌਜੂਦ 256 ਮੈਂਬਰਾਂ ਵਿਚੋਂ 245 ਮੈਂਬਰਾਂ ਨੇ ਤਿੰਨ ਤਲਾਕ ਦੇ ਪੱਖ ਵਿਚ ਵੋਟਿੰਗ ਕੀਤੀ ਜਦਕਿ 11 ਮੈਂਬਰਾਂ ਨੇ ਇਸ ਦੇ ਵਿਰੁੱਧ ਵੋਟਾਂ ਪਾਈਆਂ ਸਨ।ਇਸ ਦੇ ਨਾਲ ਹੀ ਅਸਦੁੱਦੀਨ ਓਵੈਸੀ ਦੀ ਸੋਧ ਦਾ ਪ੍ਰਸਤਾਵ ਸਦਨ ਵਿਚ ਵੀ ਆਇਆ ਅਤੇ ਉਸਦੇ ਹੱਕ ਵਿਚ ਸਿਰਫ਼ 15 ਵੋਟਾਂ ਵੋਟਾਂ ਪਾਈਆਂ ਸਨ।

Three divorce bills today Present Rajya Sabha

ਤਿੰਨ ਤਲਾਕ ਬਿੱਲ ਅੱਜ ਰਾਜ ਸਭਾ ‘ਚ ਹੋਵੇਗਾ ਪੇਸ਼ , ਸੰਸਦ ਮੈਂਬਰਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਵਹਿਪ ਜਾਰੀ

ਇਸ ਸਬੰਧੀ ਕਾਂਗਰਸ ਅਤੇ ਏਆਈਏਡੀਐੱਮਕੇ ਨੇ ਇਸ ਮਤੇ ਦੇ ਵਿਰੋਧ ਵਿੱਚ ਵਾਕਆਉਟ ਕਰ ਦਿੱਤਾ ਸੀ ਤੇ ਵੋਟਿੰਗ ਦੌਰਾਨ ਮੌਜੂਦ ਨਹੀਂ ਸਨ।ਇਸ ਦੇ ਨਾਲ ਹੀ ਸਮਾਵਾਦੀ ਪਾਰਟੀ ਦੇ ਮੈਂਬਰਾਂ ਨੇ ਵੀ ਵੋਟਿੰਗ ‘ਚ ਹਿੱਸਾ ਲਿਆ।ਇਸ ਬਿੱਲ ਦੇ ਵਿਰੁੱਧ ‘ਚ ਲਿਆਂਦੇ ਸੋਧ ਪ੍ਰਸਤਾਵ ਨੂੰ ਸਦਨ ਵਿਚ ਮਨਜ਼ੂਰੀ ਨਹੀਂ ਮਿਲੀ।
-PTCNews