Thu, Apr 18, 2024
Whatsapp

ਜਗਰਾਉਂ 'ਚ 2 ਥਾਣੇਦਾਰਾਂ ਦੀ ਹੱਤਿਆ ਦੇ ਮਾਮਲੇ 'ਚ 3 ਗੈਂਗਸਟਰ ਮੱਧ ਪ੍ਰਦੇਸ਼ 'ਚੋਂ ਗ੍ਰਿਫ਼ਤਾਰ 

Written by  Shanker Badra -- May 29th 2021 03:29 PM
ਜਗਰਾਉਂ 'ਚ 2 ਥਾਣੇਦਾਰਾਂ ਦੀ ਹੱਤਿਆ ਦੇ ਮਾਮਲੇ 'ਚ 3 ਗੈਂਗਸਟਰ ਮੱਧ ਪ੍ਰਦੇਸ਼ 'ਚੋਂ ਗ੍ਰਿਫ਼ਤਾਰ 

ਜਗਰਾਉਂ 'ਚ 2 ਥਾਣੇਦਾਰਾਂ ਦੀ ਹੱਤਿਆ ਦੇ ਮਾਮਲੇ 'ਚ 3 ਗੈਂਗਸਟਰ ਮੱਧ ਪ੍ਰਦੇਸ਼ 'ਚੋਂ ਗ੍ਰਿਫ਼ਤਾਰ 

ਜਗਰਾਓਂ : ਜਗਰਾਓਂ ਦੀ ਦਾਣਾ ਮੰਡੀ ਵਿਚ 2 ਥਾਣੇਦਾਰਾਂ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ 3 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਦੇ ਕਥਿਤ ਦੋਸ਼ੀਆਂ ਨੂੰ ਮੱਧ ਪ੍ਰਦੇਸ਼ 'ਚੋਂ ਪੰਜਾਬ ਦੀ ਓਕੋ (ਓ.ਸੀ.ਸੀ. ਯੂਨਿਟ) ਟੀਮ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਆਰੋਪੀਆਂ ਨੂੰ ਜਗਰਾਓਂ ਅਦਾਲਤ ਵਿੱਚ ਪੇਸ਼ਕੀਤਾ ਜਾ ਰਿਹਾ ਹੈ। [caption id="attachment_501533" align="aligncenter" width="300"]Three gangsters arrested in Madhya Pradesh in Jagraon Two ASI murder case ਜਗਰਾਉਂ 'ਚ 2 ਥਾਣੇਦਾਰਾਂ ਦੀ ਹੱਤਿਆ ਦੇ ਮਾਮਲੇ 'ਚ 3 ਗੈਂਗਸਟਰ ਮੱਧ ਪ੍ਰਦੇਸ਼ 'ਚੋਂ ਗ੍ਰਿਫ਼ਤਾਰ[/caption] ਪੜ੍ਹੋ ਹੋਰ ਖ਼ਬਰਾਂ : ਡਾਕਟਰ ਜੋੜੇ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ , ਕੈਮਰੇ 'ਚ ਕੈਦ ਹੋਇਆ ਲਾਈਵ ਕਤਲ   ਇਸ ਮਾਮਲੇ ਦੀ ਅਜੇ ਕਿਸੇ ਵੀ ਪੁਲਿਸ ਦੇ ਸੀਨੀਅਰ ਅਧਿਕਾਰੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਪਰ ਪੁਲਿਸ ਦੀ ਇਹ ਵੱਡੀ ਪ੍ਰਾਪਤੀ ਹੈ ਕਿ ਇਸ ਮਾਮਲੇ ਦੇ 3 ਦੋਸ਼ੀਆਂ ਜਿਨ੍ਹਾਂ 'ਚ ਗੈਂਗਸਟਰਦਰਸ਼ਨ ਸਿੰਘ ਸਹੌਲੀ ਤੇ ਬਲਜਿੰਦਰ ਸਿੰਘ ਬੱਬੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ ਪਰ ਤੀਜੇ ਦਾ ਅਜੇ ਨਾਂਅ ਸਾਹਮਣੇ ਨਹੀਂ ਆਇਆ। [caption id="attachment_501534" align="aligncenter" width="300"]Three gangsters arrested in Madhya Pradesh in Jagraon Two ASI murder case ਜਗਰਾਉਂ 'ਚ 2 ਥਾਣੇਦਾਰਾਂ ਦੀ ਹੱਤਿਆ ਦੇ ਮਾਮਲੇ 'ਚ 3 ਗੈਂਗਸਟਰ ਮੱਧ ਪ੍ਰਦੇਸ਼ 'ਚੋਂਗ੍ਰਿਫ਼ਤਾਰ[/caption] ਦੱਸ ਦਈਏ ਕਿ ਪਿਛਲੇ ਦਿਨੀਂ ਜਗਰਾਉਂ ਦੀ ਨਵੀਂ ਦਾਣਾ ਮੰਡੀ 'ਚ ਪੁਲਿਸ ਦੇ 2 ਥਾਣੇਦਾਰਾਂ ਜਿਨ੍ਹਾਂ 'ਚ ਏ.ਐੱਸ.ਆਈ. ਭਗਵਾਨ ਸਿੰਘ ਤੇ ਦਲਵਿੰਦਰ ਸਿੰਘ ਬੱਬੀ ਦੀ ਗੈਂਗਸਟਰਾਂ ਵਲੋਂ ਹੱਤਿਆ ਕਰ ਦਿੱਤੀ ਗਈ ਸੀ  ਇਸ ਵਾਰਦਾਤ ਵਿਚ ਗੈਂਗਸਟਰ ਜੈਪਾਲ ਭੁੱਲਰ ਦਾ ਨਾਮ ਸਾਹਮਣੇ ਆਇਆ ਸੀ ਅਤੇ ਇਹ ਦੋਵੇਂ ਗੈਂਗਸਟਰ ਵੀ ਵਾਰਦਾਤ ਮੌਕੇ ਜੈਪਾਲ ਦੇ ਨਾਲ ਸਨ। [caption id="attachment_501536" align="aligncenter" width="247"]Three gangsters arrested in Madhya Pradesh in Jagraon Two ASI murder case ਜਗਰਾਉਂ 'ਚ 2 ਥਾਣੇਦਾਰਾਂ ਦੀ ਹੱਤਿਆ ਦੇ ਮਾਮਲੇ 'ਚ 3 ਗੈਂਗਸਟਰ ਮੱਧ ਪ੍ਰਦੇਸ਼ 'ਚੋਂਗ੍ਰਿਫ਼ਤਾਰ[/caption] ਪੜ੍ਹੋ ਹੋਰ ਖ਼ਬਰਾਂ : ਦਿੱਲੀ 'ਚ 31 ਮਈ ਤੋਂ ਅਨਲੌਕ ਦੀ ਪ੍ਰਕਿਰਿਆ ਸ਼ੁਰੂ ,ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ ਮੁਲਜ਼ਮਾਂ ਲਈ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਜਿੱਥੇ ਸੂਚਨਾ ਦੇਣ ਵਾਲੇ ਲਈ 19 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੋਇਆ ਸੀ, ਉਥੇ ਹੀ ਪੁਲਸ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ। ਅੱਜ ਵੱਡੀ ਪ੍ਰਾਪਤੀ ਪੁਲਿਸ ਦੇ ਹੱਥ ਲੱਗੀ ਹੈ ਕਿਉਂਕਿ ਦੋ ਥਾਣੇਦਾਰਾਂ ਦੇ ਕਤਲ ਮਾਮਲੇ ਵਿਚ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। -PTCNews


Top News view more...

Latest News view more...