Fri, Apr 19, 2024
Whatsapp

ਮੋਹਾਲੀ 'ਚ ਮਰਸੀਡਜ਼ਅਤੇ ਆਰਟਿਕਾ ਦੇ ਵਿਚਕਾਰ ਹੋਈ ਭਿਆਨਕ ਟੱਕਰ, 3 ਲੋਕਾਂ ਦੀ ਹੋਈ ਮੌਤ  

Written by  Shanker Badra -- March 20th 2021 03:08 PM
ਮੋਹਾਲੀ 'ਚ ਮਰਸੀਡਜ਼ਅਤੇ ਆਰਟਿਕਾ ਦੇ ਵਿਚਕਾਰ ਹੋਈ ਭਿਆਨਕ ਟੱਕਰ, 3 ਲੋਕਾਂ ਦੀ ਹੋਈ ਮੌਤ  

ਮੋਹਾਲੀ 'ਚ ਮਰਸੀਡਜ਼ਅਤੇ ਆਰਟਿਕਾ ਦੇ ਵਿਚਕਾਰ ਹੋਈ ਭਿਆਨਕ ਟੱਕਰ, 3 ਲੋਕਾਂ ਦੀ ਹੋਈ ਮੌਤ  

ਮੋਹਾਲੀ : ਮੋਹਾਲੀ ਦੇ ਰਾਧਾ ਸੁਆਮੀ ਚੌਂਕ ਵਿਖੇ ਅੱਜ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ 2 ਗੱਡੀਆਂ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ ਹੈ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸਵੇਰੇ ਕਰੀਬ ਸਵਾ ਪੰਜ ਵਜੇ ਵਾਪਰਿਆ ਹੈ। [caption id="attachment_483000" align="aligncenter" width="700"]Three killed in Mohali collision between Mercedes and Artica ਮੋਹਾਲੀ 'ਚ ਮਰਸੀਡਜ਼ਅਤੇ ਆਰਟਿਕਾ ਦੇ ਵਿਚਕਾਰ ਹੋਈ ਭਿਆਨਕ ਟੱਕਰ, 3 ਲੋਕਾਂ ਦੀ ਹੋਈ ਮੌਤ[/caption] ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਦੇ ਸਾਰੇ ਸਕੂਲ ਕਾਲਜ ਬੰਦ , ਲੋਕਾਂ ਦੇ ਇਕੱਠੇ ਹੋਣ 'ਤੇ ਰੋਕ ਜਾਣਕਾਰੀ ਅਨੁਸਾਰ ਇੱਕ ਤੇਜ਼ ਰਫ਼ਤਾਰ ਮਰਸਡੀਜ਼ ਗੱਡੀ ਨੇ ਪਹਿਲਾਂ ਟੈਕਸੀ ਆਰਟਿਕਾ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਦੋ ਵਿਅਕਤੀ ਸਵਾਰ ਸਨ ਅਤੇ ਸਾਈਕਲ 'ਤੇ ਜਾ ਰਹੇ ਦੋ ਵਿਅਕਤੀ ਰੇਲਿੰਗ ਵਿੱਚ ਟਕਰਾ ਗਏ। ਇਸ ਦਰਦਨਾਕ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। [caption id="attachment_482997" align="aligncenter" width="481"]Three killed in Mohali collision between Mercedes and Artica ਮੋਹਾਲੀ 'ਚ ਮਰਸੀਡਜ਼ਅਤੇ ਆਰਟਿਕਾ ਦੇ ਵਿਚਕਾਰ ਹੋਈ ਭਿਆਨਕ ਟੱਕਰ, 3 ਲੋਕਾਂ ਦੀ ਹੋਈ ਮੌਤ[/caption] ਦੋਨਾਂ ਵਾਹਨਾਂ ਵਿਚਾਲੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਟੈਕਸੀ ਨੂੰ ਟੱਕਰ ਮਾਰਨ ਮਗਰੋਂ ਮਰਸਡੀਜ਼ ਨੇ 2 ਸਾਇਕਲ ਸਵਾਰਾਂ ਨੂੰ ਕੁਚਲ ਦਿੱਤਾ ਅਤੇ ਸੜਕ ਕਿਨਾਰੇ ਰੇਲਿੰਗ ਨਾਲ ਜਾ ਟਕਰਾਈ ਹੈ। ਇਸ ਹਾਦਸੇ ਦੌਰਾਨ ਮਰਸਡੀਜ਼ ਵਿੱਚ ਤਿੰਨ ਲੋਕ ਸਵਾਰ ਸੀ। ਏਅਰਬੈਗ ਕਾਰਨ ਮਰਸਡੀਜ਼ ਸਵਾਰ ਬਚ ਗਏ। [caption id="attachment_483001" align="aligncenter" width="599"]Three killed in Mohali collision between Mercedes and Artica ਮੋਹਾਲੀ 'ਚ ਮਰਸੀਡਜ਼ਅਤੇ ਆਰਟਿਕਾ ਦੇ ਵਿਚਕਾਰ ਹੋਈ ਭਿਆਨਕ ਟੱਕਰ, 3 ਲੋਕਾਂ ਦੀ ਹੋਈ ਮੌਤ[/caption] ਉਸੇ ਸਮੇਂ ਹਾਦਸੇ ਵਿੱਚ ਜ਼ਖਮੀ ਟੈਕਸੀ ਚਾਲਕ ਅਤੇ ਹੋਰ ਲੋਕਾਂ ਨੂੰ ਹਾਦਸੇ ਮਗਰੋਂ ਫੇਜ਼-6 ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਇੱਥੇ ਡਾਕਟਰਾਂ ਨੇ ਤਿੰਨ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ। ਟੈਕਸੀ ਚਾਲਕ ਦੀ ਹਾਲਤ ਗੰਭੀਰ ਬਣੀ ਹੋਈ ਹੈ। -PTCNews


Top News view more...

Latest News view more...