ਦਿੱਲੀ ਬਾਰਡਰਾਂ 'ਤੇ ਗਈ ਪੰਜਾਬ ਤੇ ਹਰਿਆਣਾ ਦੇ ਤਿੰਨ ਹੋਰ ਕਿਸਾਨਾਂ ਦੀ ਜਾਨ
ਮਾਨਸਾ : ਦਿੱਲੀ ਦੇ ਬਰਡਰਾਂ 'ਤੇ ਖੇਤੀ ਬਿੱਲਾਂ ਖਿਲਾਫ ਰੋਸ ਜਤਾਆ ਰਹੇ ਕਿਸਾਨਾਂ ਦੀਆਂ ਲਗਾਤਾਰ ਮੌਤਾਂ ਹੋ ਰਹੀਆਂ ਹਨ। ਤਾਜ਼ਾ ਮੰਦਭਾਗੀ ਖਬਰ ਮੁੜ ਤੋਂ ਸਾਹਮਣੇ ਆਈ ਹੈ ਜਿਥੇ ਕਿਸਾਨ ਅੰਦੋਲਨ ਵਿਚ ਤਿੰਨ ਕਿਸਾਨ ਹੋਰ ਮਾਰੇ ਗਏ ਇਹਨਾਂ 'ਚ ਦੋ ਹਰਿਆਣਾ ਅਤੇ ਪੰਜਾਬ ਦੇ ਇਕ ਕਿਸਾਨ ਦੀ ਮੌਤ ਹੋ ਗਈ। ਗੁਰਮੀਤ ਦੀ ਮੌਤ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਹੋਈ। ਹਿਸਾਰ ਦੇ ਬਾਗਲਾ ਪਿੰਡ ਦੇ ਇੱਕ ਕਿਸਾਨ ਜੈਵੀਰ ਦੀ ਵੀ ਮੌਤ ਹੋ ਗਈ। ਰਾਤ ਨੂੰ ਮਿਰਚਪੁਰ ਦੇ ਜੋਗਿੰਦਰ ਦੀ ਵੀ ਮੌਤ ਹੋ ਗਈ।
ਉਥੇ ਹੀ ਕਿਸਾਨ ਆਗੂ ਦੀ ਮੌਤ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ (ਡਕੌਦਾ) ਦੇ ਆਗੂ ਬਲਵਿੰਦਰ ਸ਼ਰਮਾ ਨੇ ਸਰਕਾਰ ਤੋਂ ਕਿਸਾਨ ਦੇ ਪਰਿਵਾਰ ਲਈ ਮੁਆਵਜ਼ੇ ਅਤੇ ਨੌਕਰੀ ਦੀ ਮੰਗ ਕੀਤੀ ਹੈ ਉੱਥੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣਾ ਅੜੀਅਲ ਰੱਵਈਆ ਛੱਡੇ ਤਾਂ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਜਾ ਰਹੀਆਂ ਜਾਨਾਂ ਨੂੰ ਬਚਾਇਆ ਜਾ ਸਕੇ।Pay my deepest condolences to the family of Gurmeet Singh from Mansa who unfortunately died at Tikri border today. He had gone to participate in the Republic Day tractor rally. Punjab Government will pay Rs. 5 lakh ex-gratia & provide a Government job to the next of kin. pic.twitter.com/2dDpP0kDNz — Capt.Amarinder Singh (@capt_amarinder) January 25, 2021