ਲਾਕਡਾਊਨ ਦੌਰਾਨ ਇਸ ਮਸ਼ਹੂਰ ਸਿਤਾਰੇ ਨੇ ਸ਼ੇਅਰ ਕੀਤੀ ਪੁਰਾਣੀ ਤਸਵੀਰ, ਤੁਸੀਂ ਪਛਾਣਦੇ ਹੋ ਇਨ੍ਹਾਂ ਨੂੰ !

Throwback moments during lockdown: This celeb digs out an old photo; guess who it is?
ਲਾਕਡਾਊਨ ਦੌਰਾਨ ਇਸ ਮਸ਼ਹੂਰ ਸਿਤਾਰੇ ਨੇ ਸ਼ੇਅਰ ਕੀਤੀ ਪੁਰਾਣੀ ਤਸਵੀਰ, ਤੁਸੀਂ ਪਛਾਣਦੇ ਹੋ ਇਨ੍ਹਾਂ ਨੂੰ !

ਲਾਕਡਾਊਨ ਦੌਰਾਨ ਇਸ ਮਸ਼ਹੂਰ ਸਿਤਾਰੇ ਨੇ ਸ਼ੇਅਰ ਕੀਤੀ ਪੁਰਾਣੀ ਤਸਵੀਰ, ਤੁਸੀਂ ਪਛਾਣਦੇ ਹੋ ਇਨ੍ਹਾਂ ਨੂੰ !:ਮੁੰਬਈ : ਦੇਸ਼ ਵਿਚ ਲਾਗੂ ਲਾਕਡਾਊਨ ਕਾਰਨ ਲੋਕੀਂ ਸਾਰਾ ਸਮਾਂ ਆਪਣੇ ਘਰਾਂ ਵਿਚ ਬਿਤਾ ਰਹੇ ਹਨ। ਪੰਜਾਬੀ ਇੰਡਸਟਰੀ ਦੇ ਸਿਤਾਰੇ ਜੋ ਕਿ ਆਪਣੇ ਗਾਣਿਆਂ ਅਤੇ ਫ਼ਿਲਮਾਂ ਦੇ ਕੰਮ ਵਿਚ ਰੁੱਝੇ ਰਹਿੰਦੇ ਸਨ, ਉਹ ਵੀ ਇਸ ਸਮੇਂ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ।

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਗੁਰਦਾਸ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਪੰਜਾਬੀ ਇੰਡਸਟਰੀ ਦੇ ਹੋਰ ਵੀ ਨਾਮੀ ਗਾਇਕ ਸਨ। ਇਸ ਤਸਵੀਰ ਦੇ ਨਾਲ ਉਨ੍ਹਾਂ ਕੈਪਸ਼ਨ ਲਿਖੀ ਹੈ ਕਿ ਇਸ ਤਸਵੀਰ ਵਿਚ ਕੌਣ -ਕੌਣ ‘ਤੇ ਕਿਥੇ ਹੈ।

ਗੁਰਦਾਸ ਮਾਨ ਨੂੰ ਪੰਜਾਬੀ ਗਾਇਕੀ ਦਾ ਬਾਬਾ ਬੋਹੜ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਹਿੱਟ ਪੰਜਾਬੀ ਗਾਣੇ ਦਿੱਤੇ ਹਨ ਅਤੇ ਬੁਹਤ ਸਾਰੀਆਂ ਪੰਜਾਬੀ ਫ਼ਿਲਮ ਵਿਚ ਆਪਣੀ ਅਦਾਕਾਰੀ ਦੇ ਜੁਹਰ ਵੀ ਦਿਖਾਏ ਹਨ। ਹਾਲ ਹੀ ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਦਾ ਵਿਆਹ ਅਦਾਕਾਰਾ ਸਿਮਰਨ ਕੌਰ ਮੁੰਡੀ ਨਾਲ ਹੋਇਆ ਹੈ।
-PTCNews

 

View this post on Instagram

 

Photo ch kaun kaun kithey hai? any guesses #yaadan 🙏🏽❤️

A post shared by Gurdas Maan (@gurdasmaanjeeyo) on