Fri, Apr 19, 2024
Whatsapp

Tiddi Dal Attack : ਦਿੱਲੀ, ਗੁਰੂਗ੍ਰਾਮ ਵਿਚ ਟਿੱਡੀ ਦਲ ਦਾ ਹਮਲਾ, ਵੀਡਿਓ ਦੇਖ ਕੇ ਰਹਿ ਜਾਵੋਗੇ ਹੈਰਾਨ

Written by  Shanker Badra -- June 27th 2020 03:40 PM -- Updated: June 27th 2020 04:29 PM
Tiddi Dal Attack : ਦਿੱਲੀ, ਗੁਰੂਗ੍ਰਾਮ ਵਿਚ ਟਿੱਡੀ ਦਲ ਦਾ ਹਮਲਾ, ਵੀਡਿਓ ਦੇਖ ਕੇ ਰਹਿ ਜਾਵੋਗੇ ਹੈਰਾਨ

Tiddi Dal Attack : ਦਿੱਲੀ, ਗੁਰੂਗ੍ਰਾਮ ਵਿਚ ਟਿੱਡੀ ਦਲ ਦਾ ਹਮਲਾ, ਵੀਡਿਓ ਦੇਖ ਕੇ ਰਹਿ ਜਾਵੋਗੇ ਹੈਰਾਨ

Tiddi Dal Attack : ਦਿੱਲੀ, ਗੁਰੂਗ੍ਰਾਮ ਵਿਚ ਟਿੱਡੀ ਦਲ ਦਾ ਹਮਲਾ, ਵੀਡਿਓ ਦੇਖ ਕੇ ਰਹਿ ਜਾਵੋਗੇ ਹੈਰਾਨ:ਨਵੀਂ ਦਿੱਲੀ : ਦੇਸ਼ ਦੇ ਹੋਰਨਾਂ ਰਾਜਾਂ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਟਿੱਡੀ ਦਲ ਦਿੱਲੀ, ਗੁਰੂਗਰਾਮ ਤੱਕ ਪਹੁੰਚ ਗਿਆ ਹੈ। ਰਾਜਧਾਨੀ ਦਿੱਲੀ ਅਤੇ ਐਨਸੀਆਰ ਦੇ ਇਲਾਕਿਆਂ ਵਿੱਚ ਟਿੱਡੀ ਦਲ ਦੇ ਵੱਡੇ ਝੁੰਡ ਨੇ ਹਮਲਾ ਕੀਤਾ ਹੈ। ਫਸਲਾਂ ਦੀ ਤਬਾਹੀ ਦਾ ਸਬੱਬ ਬਣਨ ਵਾਲਾ ਟਿੱਡੀ ਦਲ ਗੁਰੂਗ੍ਰਾਮ ਤੋਂ ਬਾਅਦ ਦਿੱਲੀ 'ਚ ਦਾਖਲ ਹੋ ਗਿਆ ਹੈ। ਇਸ ਦੌਰਾਨ ਟਿੱਡੀ ਦਲ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। [caption id="attachment_414374" align="aligncenter" width="300"] Tiddi Dal Attack India Latest News in Delhi Tiddi Dal Attack : ਦਿੱਲੀ, ਗੁਰੂਗ੍ਰਾਮ ਵਿਚ ਟਿੱਡੀ ਦਲ ਦਾ ਹਮਲਾ, ਵੀਡਿਓ ਦੇਖ ਕੇ ਰਹਿ ਜਾਵੋਗੇ ਹੈਰਾਨ[/caption] ਇਸ ਟਿੱਡੀ ਦਲ ਨੂੰ ਦੇਖ ਕੇ ਕਿਸਾਨਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਚਿਹਰੇ 'ਤੇ ਚਿੰਤਾ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਇਸ ਟਿੱਡੀ ਦਲ ਨਾਲ ਨਜਿੱਠਣ ਦੀ ਤਿਆਰੀ ਵੀ ਤਿਆਰੀ ਕੀਤੀ ਜਾ ਰਹੀ ਹੈ। ਉੱਤਰ ਸਥਿਤ ਖੇਤੀਬਾੜੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਦੇ ਅਨੁਸਾਰ ਟਿੱਡੀ ਦਲ ਅੱਜ ਸ਼ਾਮ ਤੱਕ ਪੂਰੀ ਦਿੱਲੀ ਵਿੱਚ ਦਾਖਲ ਹੋ ਸਕਦਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਗੁਰੂਗ੍ਰਾਮ 'ਚ ਟਿੱਡੀ ਦਲ ਨੂੰ ਦੇਖਦਿਆਂ ਘਰਾਂ ਦੀ ਖਿੜਕੀਆਂ ਬੰਦ ਕਰ ਲਈਆਂ ਹਨ। ਸ਼ਹਿਰ 'ਚ ਲੋਕ ਇਕੱਠੀਆਂ ਹਜ਼ਾਰਾਂ ਟਿੱਡੀਆਂ ਨੂੰ ਦੇਖ ਕੇ ਡਰੇ ਹੋਏ ਹਨ। ਲੋਕ ਡਰਮ, ਥਾਲੀ ਤੇ ਤਾੜੀ ਵਜਾ ਕੇ ਟਿੱਡੀਆਂ ਨੂੰ ਭਜਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਾਣਕਾਰੀ ਮਿਲਦਿਆਂ ਹੀ ਸਥਾਨਕ ਪ੍ਰਸ਼ਾਸਨ ਵੀ ਅਲਰਟ ਹੋ ਗਿਆ ਹੈ ਕਿਉਂਕਿ ਟਿੱਡੀ ਦਲ ਅਸਲੀ ਨੁਕਸਾਨ ਕਿਸਾਨਾਂ ਦੀ ਫਸਲਾਂ ਨੂੰ ਹੀ ਪਹੁੰਚਾਉਂਦੇ ਹਨ। -PTCNews


Top News view more...

Latest News view more...