Tik Tok ‘ਤੇ 5 ਲੱਖ ਸਬਸਕ੍ਰੀਬਰ ਵਾਲੇ ਨੌਜਵਾਨ ਨੂੰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕੀਤਾ ਕਤਲ

Tik Tok Five Lakh Subscribers young man attackers Shoot kills
Tik Tok 'ਤੇ 5 ਲੱਖ ਸਬਸਕ੍ਰੀਬਰ ਵਾਲੇ ਨੌਜਵਾਨ ਨੂੰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕੀਤਾ ਕਤਲ

Tik Tok ‘ਤੇ 5 ਲੱਖ ਸਬਸਕ੍ਰੀਬਰ ਵਾਲੇ ਨੌਜਵਾਨ ਨੂੰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕੀਤਾ ਕਤਲ:ਨਵੀਂ ਦਿੱਲੀ : ਦਿੱਲੀ ਵਿਚ ਇੱਕ ਵਾਰ ਫਿਰ ਗੈਂਗਵਾਰ ਦਾ ਮਾਮਲਾ ਸਾਹਮਣੇ ਆਇਆ ਹੈ।ਉੱਥੇ ਹੀ ਨਜਫਗੜ ਇਲਾਕੇ ‘ਚ Tik Tok ‘ਤੇ 5 ਲੱਖ ਦੀ ਫੈਨ ਫਾਲੋਇੰਗ ਵਾਲੇ ਜਿਮ ਟਰੇਨਰ ‘ਤੇ ਮੰਗਲਵਾਰ ਸ਼ਾਮ ਤਿੰਨ ਬਦਮਾਸ਼ਾਂ ਨੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਹਨ।ਜਿਸ ਕਰ ਕੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ।

Tik Tok Five Lakh Subscribers young man attackers Shoot kills
Tik Tok ‘ਤੇ 5 ਲੱਖ ਸਬਸਕ੍ਰੀਬਰ ਵਾਲੇ ਨੌਜਵਾਨ ਨੂੰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕੀਤਾ ਕਤਲ

ਜਾਣਕਾਰੀ ਅਨੁਸਾਰ ਮੋਹਿਤ ਮੋਰ ਨਜਫਗੜ੍ਹ ਦੇ ਧਰਮਪੁਰਾ ਇਲਾਕੇ ‘ਚ ਦੋਸਤ ਦੀ ਫ਼ੋਟੋ ਸਟੇਟ ਦੁਕਾਨ ‘ਤੇ ਮਿਲਣ ਗਿਆ ਸੀ।ਜਦੋਂ ਮੋਹਿਤ ਆਪਣੇ ਦੋਸਤ ਨਾਲ ਗੱਲ ਕਰ ਰਿਹਾ ਸੀ ਤਾਂ ਤਿੰਨ ਹਮਲਾਵਰ ਦੁਕਾਨ ਵਿੱਚ ਵੜ ਕੇ ਗੋਲੀਆਂ ਚਲਾਉਣ ਲੱਗੇ।ਜਿਸ ਤੋਂ ਬਾਅਦ ਮੋਹਿਤ ਦੁਕਾਨ ਦੇ ਅੰਦਰ ਸੋਫ਼ੇ ‘ਤੇ ਡਿਗ ਪਿਆ।ਉਸ ਨੂੰ ਨੇੜੇ ਦੇ ਹਸਪਤਾਲ ਲੈ ਜਾਇਆ ਗਿਆ ,ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

Tik Tok Five Lakh Subscribers young man attackers Shoot kills
Tik Tok ‘ਤੇ 5 ਲੱਖ ਸਬਸਕ੍ਰੀਬਰ ਵਾਲੇ ਨੌਜਵਾਨ ਨੂੰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕੀਤਾ ਕਤਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਚੋਣ ਕਮਿਸ਼ਨ ਨੇ ਜਿਸ ਨੂੰ ਬਣਾਇਆ ਸੀ ਬ੍ਰਾਂਡ ਅੰਬੈਸਡਰ , ਉਸ ਨੇ ਖ਼ੁਦ ਨਹੀਂ ਪਾਈ ਵੋਟ

ਦੱਸ ਦੇਈਏ ਕਿ ਨੌਜਵਾਨ ਮੋਹਿਤ ਆਪਣੀ Tik Tok ਤੇ ਇੰਸਟਾਗ੍ਰਾਮ ਪੋਸਟਾਂ ਲਈ ਕਾਫ਼ੀ ਮਸ਼ਹੂਰ ਸੀ।ਮੋਹਿਤ ਦੇ Tik Tok ‘ਤੇ 5 ਲੱਖ ਸਬਸਕ੍ਰੀਬਰ ਸਨ ਤੇ ਇੰਸਟਾਗ੍ਰਾਮ ਤੇ 3,000 ਫੋਲੋਅਰਸ ਸਨ।ਉਹ ਇੰਸਟਾਗ੍ਰਾਮ ਤੇ ਫਿਟਨੈੱਸ ਵੀਡੀਓ ਪਾਉਂਦਾ ਸੀ।
-PTCNews