Advertisment

TikTok ਦੇ ਦੀਵਾਨਿਆਂ ਨੂੰ ਲੱਗਾ ਵੱਡਾ ਝਟਕਾ , 60 ਲੱਖ ਵੀਡੀਓ ਡਿਲੀਟ

author-image
Shanker Badra
Updated On
New Update
TikTok ਦੇ ਦੀਵਾਨਿਆਂ ਨੂੰ ਲੱਗਾ ਵੱਡਾ ਝਟਕਾ , 60 ਲੱਖ ਵੀਡੀਓ ਡਿਲੀਟ
Advertisment
TikTok ਦੇ ਦੀਵਾਨਿਆਂ ਨੂੰ ਲੱਗਾ ਵੱਡਾ ਝਟਕਾ , 60 ਲੱਖ ਵੀਡੀਓ ਡਿਲੀਟ :ਨਵੀਂ ਦਿੱਲੀ : ਚੀਨੀ ਐਪ ਟਿੱਕਟਾਕ ਦੇ ਦੀਵਾਨਿਆਂ ਨੂੰ ਵੱਡਾ ਝਟਕਾ ਲੱਗਾ ਹੈ। ਟਿਕਟਾਕ ਨੇ ਆਪਣੇ ਪਲੇਟਫਾਰਮ ਤੋਂ ਉਨ੍ਹਾਂ 60 ਲੱਖ ਵੀਡੀਓਜ਼ ਨੂੰ ਹਟਾ ਦਿੱਤਾ ਹੈ ਜੋ ਭਾਰਤ ਦੇ ਕੰਟੈਂਟ ਗਾਈਡਲਾਈਨ ਦਾ ਉਲੰਘਣ ਕਰ ਰਹੀਆਂ ਸਨ।ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਵੀਡੀਓ ਭਾਰਤ ਦੇ ਕੰਟੈਂਟ ਗਾਈਡਲਾਈਨ ਦੀ ਉਲੰਘਣਾ ਕਰਦੀਆਂ ਸਨ। ਉਨ੍ਹਾਂ ਕਿਹਾ ਕਿ ਕੰਪਨੀ ਆਪਣੇ ਪਲੇਟਫਾਰਮ 'ਤੇ ਗੈਰਕਾਨੂੰਨੀ ਤੇ ਅਸ਼ਲੀਲ ਕੰਨੈਂਟ ਨੂੰ ਰੋਕਣ ਲਈ ਮਜ਼ਬੂਤ ਵਿਵਸਥਾ 'ਤੇ ਕੰਮ ਕਰ ਰਹੀ ਹੈ। TikTok removed 60 lakhs videos from its platform TikTok ਦੇ ਦੀਵਾਨਿਆਂ ਨੂੰ ਲੱਗਾ ਵੱਡਾ ਝਟਕਾ , 60 ਲੱਖ ਵੀਡੀਓ ਡਿਲੀਟ ਭਾਰਤ ’ਚ ਟਿੱਕਟਾਕ ਨੂੰ ਅੱਜ -ਕੱਲ ਸਖਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲ ਹੀ ’ਚ ਸਰਕਾਰ ਨੇ ਨੋਟਿਸ ਭੇਜ ਕੇ ਟਿੱਕਟਾਕ ਤੋਂ ਦੋ ਦਰਜਨ ਸਵਾਲਾਂ ਦੇ ਜਵਾਬ ਵੀ ਮੰਗੇ ਹਨ। ਇਹ ਸਾਰੇ ਸਵਾਲ ਮੁੱਖ ਤੌਰ ’ਤੇ ਗੈਰਕਾਨੂੰਨੀ ਤਰੀਕੇ ਨਾਲ ਬੱਚਿਆਂ ਦੁਆਰਾ ਅਸ਼ਲੀਲ ਅਤੇ ਰਾਸ਼ਟਰ-ਵਿਰੋਧੀ ਕੰਟੈਂਟ ਦੇ ਇਸਤੇਮਾਲ ਕੀਤੇ ਜਾਣ ਨੂੰ ਲੈ ਕੇ ਹਨ।ਕੰਪਨੀ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ,ਜਦੋਂ ਭਾਰਤ 'ਚ ਰੇਗੂਲੈਟਰੀ ਸਬੰਧੀ ਨੀਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ 'ਚ ਸਰਕਾਰ ਨੇ ਨੋਟਿਸ ਭੇਜ ਕੇ ਟਿੱਕਟਾਕ ਤੋਂ ਦੋ ਦਰਜਨ ਸਵਾਲਾਂ ਦੇ ਜਵਾਬ ਮੰਗੇ ਹਨ। ਇਸ 'ਚ ਗੈਰਕਾਨੂੰਨੀ ਤਰੀਕੇ ਨਾਲ ਬੱਚਿਆਂ ਵੱਲੋਂ ਅਸ਼ਲੀਲ ਤੇ ਰਾਸ਼ਟਰ ਵਿਰੋਧੀ ਕੰਟੈਂਟ ਸਬੰਧੀ ਸਵਾਲ ਕੀਤੇ ਗਏ ਹਨ।
Advertisment
TikTok removed 60 lakhs videos from its platform TikTok ਦੇ ਦੀਵਾਨਿਆਂ ਨੂੰ ਲੱਗਾ ਵੱਡਾ ਝਟਕਾ , 60 ਲੱਖ ਵੀਡੀਓ ਡਿਲੀਟ ਟਿੱਕਟਾਕ ਇੰਡੀਆ ਦੇ ਸੇਲਸ ਅਤੇ ਪਾਰਟਨਰਸ਼ਿਪ ਡਾਇਰੈਕਟਰ ਸਚਿਨ ਸ਼ਰਮਾ ਨੇ ਦੱਸਿਆ ਕਿ ਟਿੱਕਟਾਕ ਯੂਜ਼ਰਜ਼ ਨੂੰ ਟੈਲੇਂਟ ਅਤੇ ਕ੍ਰਿਏਟੀਵਿਟੀ ਦਿਖਾਉਣ ਲਈ ਸੇਫ ਅਤੇ ਪੋਜ਼ੀਟਿਵ ਇਨ-ਐਪ ਇਨਵਾਈਰਨਮੈਂਟ ਦੇਣ ਲਈ ਅਸੀਂ ਵਚਨਬੱਧ ਹਾਂ। ਟਿੱਕਟਾਕ ਕਿਸੇ ਵੀ ਤਰ੍ਹਾਂ ਅਜਿਹੇ ਕੰਟੈਂਟ ਨੂੰ ਪ੍ਰਮੋਟ ਨਹੀਂ ਕਰਦਾ ਜੋ ਕਮਿਊਨਿਟੀ ਦੀ ਗਾਈਡਲਾਈਨ ਦਾ ਉਲੰਘਣ ਕਰੇ। ਟਿੱਕਟਾਕ ਦੀ ਪੇਰੈਂਟ ਕੰਪਨੀ ਬਾਈਟਡਾਂਸ ਨੇ ਵੀ ਕਿਹਾ ਕਿ ਭਾਰਤ ’ਚ ਇਹ ਐਪ 20 ਕਰੋੜ ਵਾਰ ਡਾਊਨਲੋਡ ਹੋਈ ਹੈ ਅਤੇ ਐਪ ’ਤੇ ਨਵੇਂ ਯੂਜ਼ਰਜ਼ ਦੇ ਜੁੜਨ ਦੇ ਨਾਲ ਹੀ ਐਪ ਦਾ ਕੰਟੈਂਟ ਟ੍ਰੈਫਿਕ ਵੀ ਲਗਾਤਾਰ ਵਧ ਰਿਹਾ ਹੈ। TikTok removed 60 lakhs videos from its platform TikTok ਦੇ ਦੀਵਾਨਿਆਂ ਨੂੰ ਲੱਗਾ ਵੱਡਾ ਝਟਕਾ , 60 ਲੱਖ ਵੀਡੀਓ ਡਿਲੀਟ ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਡਿਫਾਲਟਰਾਂ’ ਦੀ ਲਿਸਟ ’ਚ ਸ਼ਾਮਿਲ ਪੰਜਾਬ ਰਾਜ ਭਵਨ ,ਜਾਣੋਂ ਪੂਰਾ ਮਾਮਲਾ ਕੰਪਨੀ ਦਾ ਦਾਅਵਾ ਹੈ ਕਿ ਕਮਿਊਨਿਟੀ ਗਾਈਡਲਾਈਨ ਟ੍ਰਾਂਸਮਿਟ ਹੋਣ ਵਾਲੇ ਕੰਟੈਂਟ ਨੂੰ ਚੈੱਕ ਕਰਕੇ ਪਤਾ ਲਗਾਉਣ ਦਾ ਕੰਮ ਕਰਦੀ ਹੈ ਕਿ ਪੋਸਟ ਕੀਤਾ ਜਾਣ ਵਾਲਾ ਨੁਕਸਾਨਦਾਇਕ, ਹੈਰਾਨ ਕਰਨ ਵਾਲੀ ਜਾਣਕਾਰੀ, ਭੜਕਾਊ ਭਾਸ਼ਣ, ਯੌਨ ਉਤਪੀੜਨ, ਟਾਰਗੇਟ, ਬੱਚਿਆਂ ਖਿਲਾਫ ਜਾਂ ਕਿਸੇ ਤਰ੍ਹਾਂ ਦੀਆਂ ਅਸ਼ਲੀਲ ਹਰਕਤਾਂ ਨੂੰ ਤਾਂ ਉਤਸ਼ਾਹ ਨਹੀਂ ਦੇ ਰਿਹਾ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment