Fri, Apr 19, 2024
Whatsapp

TikTok ਦੇ ਦੀਵਾਨਿਆਂ ਲਈ Play Store 'ਤੇ ਸਰਪ੍ਰਾਈਜ਼ ,ਪੜ੍ਹੋ ਪੂਰੀ ਜਾਣਕਾਰੀ

Written by  Shanker Badra -- June 30th 2020 04:32 PM
TikTok ਦੇ ਦੀਵਾਨਿਆਂ ਲਈ Play Store 'ਤੇ ਸਰਪ੍ਰਾਈਜ਼ ,ਪੜ੍ਹੋ ਪੂਰੀ ਜਾਣਕਾਰੀ

TikTok ਦੇ ਦੀਵਾਨਿਆਂ ਲਈ Play Store 'ਤੇ ਸਰਪ੍ਰਾਈਜ਼ ,ਪੜ੍ਹੋ ਪੂਰੀ ਜਾਣਕਾਰੀ

TikTok ਦੇ ਦੀਵਾਨਿਆਂ ਲਈ Play Store 'ਤੇ ਸਰਪ੍ਰਾਈਜ਼ ,ਪੜ੍ਹੋ ਪੂਰੀ ਜਾਣਕਾਰੀ:ਨਵੀਂ ਦਿੱਲੀ :  ਦੇਸ਼ ਭਰ ਵਿੱਚ ਇਸ ਵੇਲੇ ਚੀਨੀ ਸਮਾਨ ਦੀ ਵਰਤੋਂ ਦੇ ਬਾਈਕਾਟ ਦੀ ਲਹਿਰ ਚੱਲ ਰਹੀ ਹੈ। ਭਾਰਤ ਸਰਕਾਰ ਨੇ ਟਿਕਟੌਕ, ਪਬਜੀ, ਯੂਸੀ, ਹੈਲੋ, ਸ਼ੇਅਰਚੈਟ, ਸ਼ੇਅਰਇਟ ਉੱਤੇ ਦੇਸ਼ ਵਿਚ ਪਾਬੰਦੀ ਲਾ ਦਿੱਤੀ ਹੈ। ਇਸਦੇ ਨਾਲ ਹੀ ਚਾਈਨਾ ਦੀਆਂ 59 ਹੋਰ ਐਪਲੀਕੇਸ਼ਨਾਂ ਨੂੰ ਵੀ ਭਾਰਤ ਸਰਕਾਰ ਨੇ ਬੈਨ ਕਰ ਦਿੱਤਾ ਹੈ। ਭਾਰਤ ਸਰਕਾਰ ਦੇ ਇਸ ਵੱਡੇ ਫੈਸਲੇ ਤੋਂ ਬਾਅਦ ਸੂਚੀ ਵਿੱਚ ਪ੍ਰਸਿੱਧ ਐਪ ਟਿਕਟੋਕ ਨੂੰ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਨੂੰ ਐਪਲ ਦੇ ਐਪ ਸਟੋਰ ਤੋਂ ਵੀ ਡਿਲੀਟ ਕਰ ਦਿੱਤਾ ਗਿਆ ਹੈ ਤੇ ਯੂਜ਼ਰਜ਼ ਇਸ ਨੂੰ ਡਾਊਨਲੋਡ ਨਹੀਂ ਕਰ ਸਕੋਗੇ। ਹਾਲਾਂਕਿ ਹੋਰ ਐਪਸ ਨੂੰ ਹੁਣ ਤਕ ਰੀਮੂਵ ਨਹੀਂ ਕੀਤਾ ਗਿਆ ਹੈ। [caption id="attachment_415019" align="aligncenter" width="300"]TikTok Removed From Google Play ,App Store After Government Bans 59 Apps TikTok ਦੇ ਦੀਵਾਨਿਆਂ ਲਈ Play Store 'ਤੇ ਸਰਪ੍ਰਾਈਜ਼ ,ਪੜ੍ਹੋ ਪੂਰੀ ਜਾਣਕਾਰੀ[/caption] ਭਾਰਤ ਦੀ ਸਭ ਤੋਂ ਮਸ਼ਹੂਰ ਐਪ, ਟਿਕਟੋਕ ਨੂੰ ਸਰਕਾਰੀ ਪਾਬੰਦੀ ਦੇ 12 ਘੰਟਿਆਂ ਦੇ ਅੰਦਰ ਗੂਗਲ ਪਲੇਅ ਸਟੋਰ ਅਤੇ ਐਪਲ ਦੇ ਐਪ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਹਾਲਾਂਕਿ ਟਿਕਟੋਕ ਨੇ ਦੋਵਾਂ ਸਟੋਰਾਂ ਤੋਂ ਐਪ ਨੂੰ ਹਟਾਉਣ ਲਈ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਟਿਕਟੋਕ ਐਪ ਦੇਰ ਰਾਤ ਤੱਕ ਦੋਵੇਂ ਸਟੋਰਾਂ 'ਤੇ ਮੌਜੂਦ ਸੀ ਪਰ ਹੁਣ ਦਿਖਾਈ ਨਹੀਂ ਦੇ ਰਿਹਾ ਹੈ। ਦੱਸ ਦੇਈਏ ਕਿ ਭਾਰਤੀ ਖੁਫੀਆ ਏਜੰਸੀਆਂ ਨੇ ਕੁਝ ਦਿਨ ਪਹਿਲਾਂ 52 ਐਪਸ ਬਾਰੇ ਸਰਕਾਰ ਨੂੰ ਅਲਰਟ ਜਾਰੀ ਕੀਤਾ ਸੀ ਅਤੇ ਦੇਸ਼ ਦੇ ਨਾਗਰਿਕਾਂ ਨੂੰ ਵੀ ਐਪਸ ਦੀ ਵਰਤੋਂ ਕਰਨ ਤੋਂ ਵਰਜਿਆ ਸੀ। ਜਿਸ ਮਗਰੋਂ ਸਰਕਾਰ ਨੇ ਇਨ੍ਹਾਂ 52 ਐਪਸ ਸਮੇਤ 59 ਐਪਸ 'ਤੇ ਪਾਬੰਦੀ ਲਗਾਈ ਹੈ। ਸਰਕਾਰ ਨੇ ਇਨ੍ਹਾਂ ਚੀਨੀ ਐਪਸ ਨੂੰ ਦੇਸ਼ ਦੀ ਸੁਰੱਖਿਆ ਲਈ ਖਤਰਾ ਦੱਸਿਆ ਹੈ। -PTCNews


Top News view more...

Latest News view more...