Fri, Apr 19, 2024
Whatsapp

ਟਰਾਈ ਸਿਟੀ 'ਚ ਵਧਿਆ ਅਪਰਾਧ ,Tik Tok star 'ਤੇ ਵਰ੍ਹਾਈਆਂ ਗੋਲੀਆਂ

Written by  Jagroop Kaur -- October 12th 2020 06:57 PM -- Updated: October 12th 2020 07:05 PM
ਟਰਾਈ ਸਿਟੀ 'ਚ ਵਧਿਆ ਅਪਰਾਧ ,Tik Tok star 'ਤੇ ਵਰ੍ਹਾਈਆਂ ਗੋਲੀਆਂ

ਟਰਾਈ ਸਿਟੀ 'ਚ ਵਧਿਆ ਅਪਰਾਧ ,Tik Tok star 'ਤੇ ਵਰ੍ਹਾਈਆਂ ਗੋਲੀਆਂ

ਚੰਡੀਗੜ੍ਹ : ਬੀਤੇ ਦਿਨੀਂ ਸ਼ਹਿਰ ਦੇ ਇੰਡਸਟ੍ਰੀਅਲ 'ਚ ਸਾਬਕਾ ਸੂਬਾ ਪ੍ਰਧਾਨ ਗੁਰਲਾਲ ਬਰਾੜ ਦੀ ਹੱਤਿਆ ਦੀ ਗੁੱਥੀ ਅਜੇ ਸੁਲਝੀ ਨਹੀਂ ਸੀ ਕਿ ਸੈਕਟਰ-9 ਸੀ ਸਥਿਤ ਐੱਸ. ਕੇ. ਬਾਰ 'ਚ ਇੱਕ ਹੋਰ ਮਾਮਲੇ 'ਚ ਗੋਲੀਆਂ ਦੀ ਅਵਾਜ਼ਾਂ ਗੂੰਜ ਉਠੀਆਂ। ਦਰਅਸਲ ਇੱਕ ਕਲੱਬ ਦੇ ਵਿਚ ਡਾਂਸ ਫਲੋਰ 'ਤੇ ਛੋਟੀ ਜਿਹੀ ਕਹਾ ਸੁਣੀ ਤੋਂ ਬਾਅਦ ਟਿਕ-ਟੌਕ ਸਟਾਰ 'ਤੇ ਅਣਪਛਾਤਿਆਂ ਨੇ ਗੋਲੀਆਂ ਚਲਾ ਦਿੱਤੀਆਂ।ਜ਼ਖ਼ਮੀ ਟਿਕ-ਟੌਕ ਸਟਾਰ ਸੌਰਵ ਗੁੱਜਰ ਨੂੰ ਗੋਲੀ ਪੱਟ 'ਤੇ ਲੱਗੀ ਅਤੇ ਉਹ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ।Tik tok star Tik tok star ਜਿਸ ਦੇ ਬਾਅਦ ਕਲੱਬ ਕਰਮੀਆਂ ਨੇ ਜ਼ਖ਼ਮੀ ਹਾਲਤ 'ਚ ਟਿਕ-ਟੌਕ ਸਟਾਰ ਸੌਰਵ ਨੂੰ ਪੀ. ਜੀ. ਆਈ. 'ਚ ਦਾਖਲ ਕਰਵਾਇਆ। ਜ਼ਖ਼ਮੀ ਦੀ ਪਛਾਣ ਜੀਕਰਪੁਰ ਨਿਵਾਸੀ ਪ੍ਰੀਤ ਕਾਲੋਨੀ ਸੌਰਵ ਗੁੱਜਰ ਟਿੱਕ-ਟੌਕ ਸਟਾਰ ਦੇ ਰੂਪ 'ਚ ਹੋਈ।सौरव गुर्जर ਹੈਰਾਨੀ ਦੀ ਗੱਲ ਇਹ ਹੈ ਕਿ ਵਾਰਦਾਤ ਹੋਣ ਤੋਂ ਘੰਟਿਆਂ ਬਾਅਦ ਪੁਲਸ ਮੌਕੇ ਤੇ ਪਹੁੰਚੀ ਤੇ ਫਿਰ ਜਾ ਕੇ ਜਾਂਚ ਸ਼ੁਰੂ ਕੀਤੀ। ਜਾਣਕਾਰੀ ਅਨੁਸਾਰ ਜੀਕਰਪੁਰ ਸਥਿਤ ਪ੍ਰੀਤ ਕਾਲੋਨੀ ਨਿਵਾਸੀ ਸੌਰਵ ਗੁਜਰ ਈ. ਐਸ. ਕੇ. ਪਬ ਬਾਰ 'ਚ ਆਇਆ ਸੀ। ਕਲੱਬ ਦੇ ਬਾਅਦ ਡਾਸਿੰਗ ਫਲੋਰ 'ਤੇ ਨੱਚਣ ਨੂੰ ਲੈ ਕੇ ਬਹਿਸ ਹੋ ਗਈ। ਜਿਸ ਦੇ ਬਾਅਦ ਜ਼ਖ਼ਮੀ ਨੌਜਵਾਨ ਦੇਰ ਰਾਤ ਕਲੱਬ ਦੇ ਬਾਹਰ ਕਿਸੇ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ ਕਿ ਉਸੇ ਦੌਰਾਨ ਕੁਝ ਨੌਜਵਾਨਾਂ ਨੇ ਉਸ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। firing on tiktok starਜਿਸ 'ਚ ਇਕ ਗੋਲੀ ਨੌਜਵਾਨ ਦੇ ਪੱਟ 'ਤੇ ਵੀ ਲੱਗੀ ਅਤੇ ਪੂਰੀ ਤਰ੍ਹਾਂ ਨਾਲ ਲਹੂ-ਲੁਹਾਨ ਹੋ ਕੇ ਜ਼ਮੀਨ 'ਤੇ ਡਿੱਗ ਗਿਆ। ਫਿਲਹਾਲ ਪੁਲਿਸ ਵਵਲੋਂ ਫਰਾਰ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਅਪਰਾਧੀ ਪੁਲਿਸ ਹੱਥੇ ਕਦ ਤਕ ਚੜਦੇ ਹਨ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਸੁਪੂ ਦੇ ਸਾਬਕਾ ਸੂਬਾ ਪ੍ਰਧਾਨ ਗੁਰਲਾਲ ਬਰਾੜ ਦੀ ਇਸੀ ਤਰ੍ਹਾਂ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ , ਜਿਸ ਦਾ ਮਾਮਲਾ ਅਜੇ ਗਰਮਾਇਆ ਹੋਇਆ ਹੈ ਅਜਿਹੇ 'ਚ ਕਲੱਬ ਦੇ ਬਾਹਰ ਹੀ ਇਕ ਹੋਰ ਜਾਨਲੇਵਾ ਹਮਲਾ ਹੋਣਾ ਕੀਤੇ ਨਾ ਕੀਤੇ ਲੋਕਾਂ ਦੇ ਮਨਾਂ ਚੋਂ ਪੁਲਿਸ ਦਾ ਖੌਫ ਖਤਮ ਹੋਏ ਦਾ ਇਸ਼ਾਰਾ ਕਰਦਾ ਹੈ। ਜੋ ਕਿ ਚਿੰਤਾ ਦਾ ਵਿਸ਼ਾ ਹੈ


Top News view more...

Latest News view more...