TikTok ਨੇ ਦੁਨੀਆਂ ਕੀਤੀ ਕਮਲੀ,ਗਰਲਫ੍ਰੈਂਡ ਨੂੰ ਇੰਪ੍ਰੈੱਸ ਕਰਨ ਦੇ ਚੱਕਰ ‘ਚ ਨੌਜਵਾਨ ਨੇ ਗੁਆਈ ਜਾਨ

TikTok Video making process Young Man Death, Girlfriend wanted to do Impress
TikTok ਨੇ ਦੁਨੀਆਂ ਕੀਤੀ ਕਮਲੀ,ਗਰਲਫ੍ਰੈਂਡ ਨੂੰ ਇੰਪ੍ਰੈੱਸ ਕਰਨ ਦੇ ਚੱਕਰ 'ਚ ਨੌਜਵਾਨ ਨੇ ਗੁਆਈ ਜਾਨ 

TikTok ਨੇ ਦੁਨੀਆਂ ਕੀਤੀ ਕਮਲੀ,ਗਰਲਫ੍ਰੈਂਡ ਨੂੰ ਇੰਪ੍ਰੈੱਸ ਕਰਨ ਦੇ ਚੱਕਰ ‘ਚ ਨੌਜਵਾਨ ਨੇ ਗੁਆਈ ਜਾਨ:ਮੋਗਾ : ਅੱਜ -ਕੱਲ ਸ਼ੋਸ਼ਲ ਮੀਡੀਆ ਦਾ ਜਮਾਨਾ ਹੈ ਤੇ ਲੋਕ ਇਸ ‘ਤੇ ਆਪਣੀਆਂ ਵੀਡੀਓਸ ਪਾ ਕੇ ਆਪਣੇ ਆਪ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਹਨ। ਇਸ ਦੌਰਾਨ ਲੋਕ ਖਤਰਿਆਂ ਨਾਲ ਖੇਡ ਕੇ ਵੀ ਆਪਣੀਆਂ ਵੀਡੀਓਸ ਬਣਾਉਂਦੇ ਹਨ ਤੇ ਅੱਜ-ਕੱਲਟਿਕ -ਟਾਕ ‘ਤੇ ਵੀਡੀਓ ਬਣਾਉਣ ਦੇ ਚੱਕਰ ਵਿਚ ਲੋਕ ਆਪਣੀ ਜਾਨ ਨਾਲ ਖੇਡ ਰਹੇ ਹਨ, ਜਿਸ ਕਰਕੇ ਅਨੇਕਾਂ ਹੀ ਲੋਕ ਆਪਣੀਆਂ ਜਾਨਾਂ ਵੀ ਗਵਾ ਚੁੱਕੇ ਹਨ।

ਇਸ ਤਰ੍ਹਾਂ ਦੀ ਇਕ ਘਟਨਾ ਮੋਗਾ-ਫਿਰੋਜ਼ਪੁਰ ਰੋਡ ‘ਤੇ ਸਥਿਤ ਇਕ ਪਿੰਡ ਘਲਖੁਰਾਦ ਦੀ ਨਹਿਰ ‘ਤੇ ਵਾਪਰੀ ਹੈ। ਜਿੱਥੇ ਇੱਕ 18 ਸਾਲ ਦੇ ਲੜਕੇ ਦੀਪਕ ਕੁਮਾਰ ਪੁੱਤਰ ਰਾਮਨਾਥ ਨਿਵਾਸੀ ਪਿੰਡ ਛੋਟੀ ਮੀਨੀਆ ਨੇtik-tok ‘ਤੇ ਵੀਡੀਓ ਬਣਾਉਣ ਦੇ ਚੱਕਰ ਵਿਚ ਆਪਣੀ ਜਾਨ ਗੁਆ ਦਿੱਤੀ ਹੈ।ਦੱਸਿਆ ਜਾਂਦਾ ਹੈ ਕਿ ਉਸ ਨੇ ਆਪਣੇ ਦੋਸਤ ਤੋਂ ਕੈਮਰਾ ਆਨ ਕਰਵਾ ਕੇ ਕਿਹਾ ਕਿ ਉਹ ਪਾਣੀ ‘ਚ ਛਾਲ ਮਾਰੇਗਾ ਅਤੇ ਉਸ ਦੀ ਵੀਡੀਓ ਬਣਾਉਣਾ, ਫਿਰ ਇਸ ਨੂੰ ਪੋਸਟ ਕਰਾਂਗੇ।

ਜਿਸ ਨਾਲ ਉਸ ਦੀ ਗਰਲਫਰੈਂਡ ਇੰਪ੍ਰੈੱਸ ਹੋਵੇਗੀ, ਜਦੋਂ ਦੀਪਕ ਨੇ ਨਹਿਰ ‘ਚ ਛਾਲ ਮਾਰੀ ਤਾਂ ਪਾਣੀ ਦੇ ਥੱਲੇ ਪਿਆ ਪੱਥਰ ਉਸ ਦੇ ਸਿਰ ‘ਚ ਵੱਜ ਗਿਆ। ਇਸ ਦੌਰਾਨ ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਬਾਹਰ ਕੱਢ ਕੇ ਉਸਦੇ ਘਰਦਿਆਂ ਨੂੰ ਸੂਚਨਾ ਦਿੱਤੀ ਗਈ ਹੈ। ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ ਪਰ ਸਿਰ ‘ਚ ਲੱਗੀ ਗੰਭੀਰ ਸੱਟ ਕਾਰਨ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ।

ਇਹਨਾਂ ਹਾਦਸਿਆਂ ਨੂੰ ਦੇਖਦੇ ਹੋਏ ਵੀ ਲੋਕ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦੇ ਤੇ ਦਿਨੋਂ-ਦਿਨ tik-tok ਵੀਡੀਓਸ ਬਣਾਉਣ ਲਈ ਆਪਣੀ ਜਾਨ ਸਿੱਕੇ ‘ਤੇ ਟੰਗ ਕੇ ਇਹਨਾਂ ਖਤਰਿਆਂ ਦੇ ਨਾਲ ਖੇਡਦੇ ਹਨ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਹਾਦਸੇ ਵਾਪਰ ਚੁੱਕੇ ਹਨ ,ਜਿਨ੍ਹਾਂ ਵਿੱਚ ਕੁੱਝ ਲੋਕ ਲਾਇਵ ਹੋ ਕੇ ਪੱਖੇ ਦੇ ਨਾਲ ਲਟਕੇ ਦੇ ਹਨ ਅਤੇ ਕੁੱਝ ਰੇਲਗੱਡੀ ‘ਤੇ ਸਟੰਟ ਕਰਦੇ ਹਨ।
-PTCNews