ਅਮਰੀਕਾ ਦੀ ਮੈਗਜ਼ੀਨ ‘ਚ ਵੀ ਨਜ਼ਰ ਆਏ ਕਿਸਾਨੀ ਰੰਗ,ਕਵਰ ਪੇਜ ‘ਤੇ ਨਜ਼ਰ ਆਈਆਂ ਕਿਸਾਨ ਔਰਤਾਂ

the times magazine
the times magazine

ਕੇਂਦਰ ਵੱਲੋਂ ਲਾਗੂ ਕੀਤੇ ਕਾਲੇ ਕਾਨੂੰਨਾਂ ਖਿਲਾਫ ਦਿਲੀ ਦੇ ਬਾਰਡਰਾਂ ‘ਤੇ ਬੈਠੇ ਕਿਸਾਨਾਂ ਨੂੰ ਵਿਦੇਸ਼ਾਂ ਤੋਂ ਲਗਾਤਾਰ ਸਮਰਥਨ ਮਿਲਦਾ ਆ ਰਿਹਾ ਹੈ , ਹੁਣ ਇਕ ਵਾਰ ਫਿਰ ਕਿਸਾਨੀ ਅੰਦੋਲਨ ਦੀ ਤਸਵੀਰ ਨੇ ਵਿਦੇਸ਼ਾਂ ਵਿਚ ਚਰਚਾ ਖੱਟੀ ਹੈ ਜੋ ਕਿ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਵਿਦੇਸ਼ਾਂ ਤੋਂ ਅਜੇ ਵੀ ਕਿਸਾਨ ਅੰਦੋਲਨ ਨੂੰ ਸਮਰਥਨ ਮਿਲ ਰਿਹਾ ਹੈ |

ਦਰਅਸਲ ਅਮਰੀਕਾ ਦੀ ਟਾਈਮ ਮੈਗਜ਼ੀਨ ਨੇ ਆਪਣੇ ਮਾਰਚ ਦੇ ਐਡੀਸ਼ਨ ‘ਚ ਕਵਰ ਪੇਜ ‘ਤੇ ਉਨ੍ਹਾਂ ਭਾਰਤੀ ਮਹਿਲਾਵਾਂ ਨੂੰ ਥਾਂ ਦਿੱਤੀ ਹੈ, ਜਿਹੜੀਆਂ ਕਿਸਾਨਾਂ ਅੰਦੋਲਨ ‘ਚ ਸ਼ਾਮਿਲ ਹੋਈਆਂ ਸਨ। ਮੈਗਜ਼ੀਨ ‘ਚ ਕੌਮਾਂਤਰੀ ਕਵਰ ਪੇਜ ‘ਤੇ ਇਨ੍ਹਾਂ ਔਰਤਾਂ ਦੀ ਤਸਵੀਰ ਛਾਪੀ ਗਈ ਗਈ ਹੈ, ਜਿਹੜੀਆਂ ਕਿ ਮੋਦੀ ਸਰਕਾਰ ਦੇ 3 ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ‘ਚ ਸ਼ਾਮਿਲ ਹੋਈਆਂ ਸਨ।

TIME Magazine Cover Features Women

TIME Magazine Cover Features Women

ਹੋਰ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਨੇ ਸਦਨ ‘ਚੋਂ ਕੀਤਾ ਵਾਕਆਊਟ , ਮਹਿੰਗੀ ਬਿਜਲੀ ਨੂੰ ਲੈ ਕੇ ਨਾਅਰੇਬਾਜ਼ੀ 

ਕਵਰ ਫ਼ੋਟੋ ‘ਚ ਦਿੱਲੀ ਦੇ ਟਿਕਰੀ ਬਾਰਡਰ ‘ਤੇ ਅੰਦੋਲਨ ‘ਚ ਸ਼ਾਮਿਲ 20 ਔਰਤਾਂ ਦੀ ਤਸਵੀਰ ਹੈ। ਇਸ ਤਸਵੀਰ ‘ਚ ਬੱਚੇ ਵੀ ਨਜ਼ਰ ਆ ਰਹੇ ਹਨ। ਇਕ ਔਰਤ ਨੇ ਆਪਣੀ ਕੁੱਛੜ ਬੱਚੇ ਨੂੰ ਚੁੱਕਿਆ ਹੋਇਆ ਹੈ। ਟਾਈਮ ਮੈਗਜ਼ੀਨ ਨੇ ਆਪਣੇ ਟਵਿਟਰ ਹੈਂਡਲ ‘ਤੇ ਲਿਖਿਆ ਹੈ-ਟਾਈਮ ਦਾ ਨਵਾਂ ਇੰਟਰਨੈਸ਼ਨਲ ਕਵਰ। Time Magazine ਨੇ ਕੈਪਸ਼ਨ ‘ਚ ਲਿਖਿਆ ਹੈ, ”ਮੈਨੂੰ ਡਰਾਇਆ ਨਹੀਂ ਜਾ ਸਕਦਾ ਅਤੇ ਮੈਨੂੰ ਖ਼ਰੀਦਿਆ ਨਹੀਂ ਸਕਦਾ।”

ਮੈਗਜ਼ੀਨ ਨੇ ਦਿੱਲੀ ਦੇ ਟਿਕਰੀ ਬਾਰਡਰ ‘ਤੇ ਕਿਸਾਨੀ ਅੰਦੋਲਨ ਵਿਚ ਸ਼ਾਮਲ 20 ਔਰਤਾਂ ਦੇ ਇਕ ਸਮੂਹ ਦੀ ਤਸਵੀਰ ਛਾਪੀ ਹੈ। ਟਾਈਮ ਮੈਗਜ਼ੀਨ ਨੇ ਦੱਸਿਆ ਹੈ ਕਿ ਕਿਵੇਂ ਔਰਤਾਂ ਵੀ ਮਹੀਨਿਆਂ ਤੋਂ ਮੋਰਚੇ ‘ਤੇ ਡਟੀਆਂ ਖੜੀਆਂ ਹਨ। ਲੇਖ ਦਾ ਸਿਰਲੇਖ ਹੈ – ‘I Cannot Be Intimidated. I Cannot Be Bought.’ ਮਤਲਬ- ‘ਸਾਨੂੰ ਡਰਾਇਆ ਨਹੀਂ ਜਾ ਸਕਦਾ, ਸਾਨੂੰ ਖਰੀਦਿਆ ਨਹੀਂ ਜਾ ਸਕਦਾ। ਅੱਗੇ ਲਿਖਿਆ ਗਿਆ ਹੈ ਕਿ ਬਹੁਤੀਆਂ ਔਰਤਾਂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਪੇਂਡੂ ਖੇਤਰਾਂ ਤੋਂ ਆਈਆਂ ਸਨ।

ਪੱਛਮੀ ਉੱਤਰ ਪ੍ਰਦੇਸ਼ ਦੇ ਰਾਮਪੁਰ ਦੀ ਇਕ 74 ਸਾਲਾ ਕਿਸਾਨ ਜਸਬੀਰ ਕੌਰ ਨੇ ਟਾਈਮ ਰਸਾਲੇ ਨੂੰ ਦੱਸਿਆ, ‘ਸਾਨੂੰ ਵਾਪਸ ਕਿਉਂ ਜਾਣਾ ਚਾਹੀਦਾ ਹੈ? ਇਹ ਸਿਰਫ ਮਰਦਾਂ ਦਾ ਵਿਰੋਧ ਨਹੀਂ ਹੈ, ਅਸੀਂ ਕੌਣ ਹਾਂ – ਕਿਸਾਨ ਨਹੀਂ? ਆਕਸਫੈਮ ਇੰਡੀਆ ਦੇ ਅਨੁਸਾਰ 85% ਪੇਂਡੂ ਔਰਤਾਂ ਖੇਤੀਬਾੜੀ ਦਾ ਕੰਮ ਕਰਦੀਆਂ ਹਨ, ਪਰ ਸਿਰਫ 13% ਕੋਲ ਕੋਈ ਜ਼ਮੀਨ ਹੈ।