Sat, Apr 20, 2024
Whatsapp

'ਖੁਸ਼ੀ' ਜੀਵਨ ਨੂੰ ਮਹਿਕਾ ਦਿੰਦੀ ਹੈ , ਆਓ ਜਾਣੀਏ 'ਖੁਸ਼' ਕਿੰਝ ਰਹਿਣਾ ਹੈ

Written by  Kaveri Joshi -- September 06th 2020 03:14 PM
'ਖੁਸ਼ੀ' ਜੀਵਨ ਨੂੰ ਮਹਿਕਾ ਦਿੰਦੀ ਹੈ , ਆਓ ਜਾਣੀਏ 'ਖੁਸ਼' ਕਿੰਝ ਰਹਿਣਾ ਹੈ

'ਖੁਸ਼ੀ' ਜੀਵਨ ਨੂੰ ਮਹਿਕਾ ਦਿੰਦੀ ਹੈ , ਆਓ ਜਾਣੀਏ 'ਖੁਸ਼' ਕਿੰਝ ਰਹਿਣਾ ਹੈ

'ਖੁਸ਼ੀ' ਜੀਵਨ ਨੂੰ ਮਹਿਕਾ ਦਿੰਦੀ ਹੈ , ਆਓ ਜਾਣੀਏ 'ਖੁਸ਼' ਕਿੰਝ ਰਹਿਣਾ ਹੈ: 'ਖੁਸ਼ੀ' ਮਨੁੱਖ ਦੇ ਆਨੰਦਮਈ ਅਹਿਸਾਸ ਦਾ ਉਹ ਹਸੀਨ ਵਰਕਾ ਹੈ, ਜਿਸ 'ਤੇ ਸੁਖਮਈ ਜੀਵਨ ਦੀ ਖੁਸ਼ਬੋਈ ਫੈਲੀ ਹੋਈ ਹੈ। ਖੁਸ਼ੀ ਮਾਨਸਿਕ ਸਕੂਨ, ਅਨੰਦ, ਤਸੱਲੀ, ਮੁਸਕੁਰਾਹਟ ਅਤੇ ਮਿੱਠੜੀ ਚਾਸ਼ਨੀ 'ਚ ਗੜੁੱਚ ਮਧੁਰ ਭਾਵਾਂ ਦਾ ਸੁਮੇਲ ਹੈ। ਜੀਵਨ ਦੇ ਉਤਰਾਅ ਚੜਾਅ ਭਰੇ ਸਮੇਂ 'ਚ ਅਸੀਂ ਆਪਣੇ ਓਹ ਖੂਬਸੂਰਤ ਪਲ ਵਿਸਾਰ ਦਿੰਦੇ ਹਾਂ , ਜਿਨ੍ਹਾਂ 'ਚ ਅਸੀਂ ਖੁਸ਼ੀ ਮਹਿਸੂਸ ਕਰ ਸਕਦੇ ਹੁੰਦੇ ਹਾਂ। 'ਖੁਸ਼ੀ' ਕੁਦਰਤ ਨੂੰ ਮਹਿਸੂਸ ਕਰਨ ਦਾ ਜ਼ਰੀਆ ਹੈ, ਖੁਸ਼ੀ ਰੱਬ ਨੂੰ ਪਾ ਲੈਣ ਦਾ ਅਹਿਸਾਸ ਹੈ, ਖੁਸ਼ੀ ਓਹ ਹਸੀਨ ਪਲਾਂ ਦਾ ਬਗ਼ੀਚਾ ਹੈ, ਜਿਸ 'ਚ ਦੁੱਖ, ਪੀੜਾ, ਵੈਰਾਗ਼ ਨਾਮ ਦਾ ਕੋਈ ਪੌਦਾ ਉੱਗਿਆ ਹੀ ਨਹੀਂ। ਕੁਦਰਤ ਸਾਨੂੰ ਖੁਸ਼ ਹੋਣ ਦੇ ਹਜ਼ਾਰਾਂ ਮੌਕੇ ਪ੍ਰਦਾਨ ਕਰਦੀ ਹੈ, ਇਹ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਇਸ ਨੂੰ ਕਿਸ ਤਰ੍ਹਾਂ ਜੀਊਣਾ ਹੈ। ਚੰਗੇ-ਮਾੜੇ ਸਮੇਂ ਦਾ ਪ੍ਰਭਾਵ ਆਪਣੇ ਤੇ ਹਮੇਸ਼ਾ ਪਾ ਕੇ ਰੱਖਣ ਨਾਲੋਂ ਖੁਸ਼ੀ ਲੱਭੋ। ਉਨ੍ਹਾਂ ਸਮਿਆਂ 'ਚ ਵੀ ਖੁਸ਼ ਰਿਹਾ ਜਾ ਸਕਦਾ ਹੈ ਜਿੰਨ੍ਹਾਂ 'ਚ ਖੁਸ਼ੀ ਆਉਣੀ ਔਖੀ ਮਹਿਸੂਸ ਹੋ ਰਹੀ ਜਾਪਦੀ ਹੋਵੇ। ਗੱਲ ਸਾਰੀ ਮਾਨਸਿਕਤਾ ਦੀ ਹੈ, ਸੋਚ ਦੀ ਹੈ, ਨਜ਼ਰੀਏ ਦੀ ਹੈ। ਆਓ ਕੁਦਰਤ ਦਾ ਮਿੱਠੜੇ ਅਹਿਸਾਸ ਰੂਪੀ ਅਨਮੋਲ ਤੋਹਫ਼ੇ 'ਖੁਸ਼ੀ' ਨੂੰ ਜੀਵਨ ਵਿਚ ਪ੍ਰਵੇਸ਼ ਕਰਵਾਈਏ। ਆਓ ਜਾਣੀਏ ਕਿ ਔਖੇ ਦੌਰ 'ਚ ਵੀ ਖੁਸ਼ ਕਿਵੇਂ ਰਹਿਣਾ ਹੈ।  ਜੀਵਣ ਜੀਊਣ ਦਾ ਬਦਲੋ ਨਜ਼ਰੀਆ- ਇੱਕ ਵਾਰ ਮਿਲਿਆ ਜੀਵਨ ਅਜਾਂਈ ਚਿੰਤਾਵਾਂ-ਫ਼ਿਕਰਾਂ 'ਚ ਨਾ ਗੁਆਓ। ਹਰੇਕ ਸਥਿਤੀ 'ਚ ਕੁਝ ਸਕਾਰਾਤਮਕ ਪਲ ਲੱਭਣ ਦੀ ਕੋਸ਼ਿਸ਼ ਕਰੋ। ਜੀਵਨ 'ਚ ਦੁੱਖ 'ਤੇ ਫੋਕਸ ਕਰਨ ਦੀ ਜਗ੍ਹਾ, ਇਹ ਆਦਤ ਅਪਣਾਓ ਕਿ ਖੁਸ਼ੀ ਲੱਭੀ ਜਾਵੇ। ਹਰੇਕ ਵਿਅਕਤੀ ਨੂੰ, ਹਰੇਕ ਸਥਾਨ ਨੂੰ , ਹਰੇਕ ਸਥਿਤੀ ਨੂੰ ਵੇਖਣ ਦਾ ਨਜ਼ਰੀਆ ਬਦਲੋ, ਚੰਗਾ ਲੱਗੇਗਾ, ਖੁਸ਼ੀ ਮਿਲੇਗੀ। ਨਕਾਰਾਤਮਕ ਵਿਚਾਰਾਂ ਤੋਂ ਰਹੋ ਦੂਰ:- ਕੁਝ ਲੋਕ ਆਪਣੇ ਉੱਪਰ ਨਕਾਰਾਤਮਕ ਵਿਚਾਰ ਹਾਵੀ ਕਰ ਲੈਂਦੇ ਹਨ ਅਤੇ ਉਨ੍ਹਾਂ ਤੋਂ ਛੁਟਕਾਰਾ ਪਾਉਣ ਵਿੱਚ ਉਨ੍ਹਾਂ ਨੂੰ ਅਕਸਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਡਰਿਡ ਦੀ ਇਕ ਯੂਨੀਵਰਸਿਟੀ ਦੇ ਅਧਿਐਨ ਨੇ ਪਾਇਆ ਕਿ ਅਸਲ ਵਿਚ ਇਨ੍ਹਾਂ ਨਕਾਰਾਤਮਕ ਵਿਚਾਰਾਂ ਨੂੰ ਕਾਗਜ਼ ਦੇ ਟੁਕੜੇ ਉੱਤੇ ਲਿਖ ਕੇ ਅਤੇ ਫਿਰ ਉਹਨਾਂ ਨੂੰ ਨਸ਼ਟ ਕਰਨਾ ਪ੍ਰਭਾਵਸ਼ਾਲੀ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਤੁਸੀਂ ਜਾਂ ਤਾਂ ਲਿਖੇ ਨਕਾਰਾਤਮਕ ਵਿਚਾਰਾਂ ਦੀ ਸੂਚੀ ਨੂੰ ਪਾੜ ਦਿਓ ਜਾੰ ਰੱਦੀ ਵਿੱਚ ਸੁੱਟ ਦਿਓ ਜਾਂ ਸਾੜ ਦਿਓ! ਅਜਿਹੇ ਵਿਚਾਰਾਂ ਨੂੰ ਸਰੀਰਕ ਤੌਰ 'ਤੇ ਦੂਰ ਕਰਨ ਦਾ ਤੱਥ ਉਨ੍ਹਾਂ ਦੇ ਜ਼ਹਿਰੀਲੇ ਪ੍ਰਭਾਵਾਂ ਨੂੰ ਘਟਾਉਣ ਵਿਚ ਸਹਾਇਤਾ ਕਰਦਾ ਹੈ। ਅਜਿਹਾ ਕਰਕੇ ਦੇਖੋ, ਹੌਲੀ-ਹੌਲੀ ਇਸ ਸਥਿਤੀ ਤੋਂ ਉਭਰਨ 'ਚ ਸਫ਼ਲਤਾ ਮਿਲੇਗੀ। ਕਸਰਤ ਕਰੇਗੀ ਮੂਡ ਖੁਸ਼ਨੁਮਾ:- ਇਸ 'ਤੇ ਬਹੁਤ ਸਾਰੇ ਅਧਿਐਨ ਹੋ ਚੁੱਕੇ ਹਨ ਕਿ ਕਸਰਤ ਕਰਨ ਨਾਲ ਚੰਗੇ ਮੂਡ ਐਂਡੋਰਫਿਨ ਰਿਲੀਜ਼ ਹੁੰਦੇ ਹਨ , ਜਿਸ ਉਪਰੰਤ ਤੁਸੀਂ ਕਸਰਤ ਤੋਂ ਬਾਅਦ ਹਮੇਸ਼ਾ ਬਿਹਤਰ, ਖੁਸ਼ ਅਤੇ ਤਰੋਤਾਜ਼ਾ ਮਹਿਸੂਸ ਕਰਦੇ ਹੋ। ਸਰੀਰਕ ਗਤੀਵਿਧੀ ਉਦਾਸੀ ਨੂੰ ਦੂਰ ਰੱਖਣ ਵਿੱਚ ਸਹਾਇਤਾ ਕਰ ਸਕਦੀ ਹੈ । ਆਪਣੀਆਂ ਅਸਫ਼ਲਤਾਵਾਂ ਨੂੰ ਘੱਟ ਅਤੇ ਸਫ਼ਲਤਾ ਨੂੰ ਵਧੇਰੇ ਕਰੋ ਯਾਦ:- ਅਕਸਰ ਲੋਕ ਆਪਣੀਆਂ ਅਸਫ਼ਲਤਾਵਾਂ ਨੂੰ ਯਾਦ ਕਰਕੇ ਪੀੜ ਮਹਿਸੂਸ ਕਰਦੇ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਦੇ ਮਨ 'ਚ ਖਲਾਅ ਅਤੇ ਚਿਹਰੇ ਤੇ ਉਦਾਸੀ ਛਾਈ ਰਹਿੰਦੀ ਹੈ। ਬਿਹਤਰ ਹੋਵੇਗਾ , ਆਪਣੀਆਂ ਸਫ਼ਲਤਾਵਾਂ ਬਾਰੇ ਸੋਚੋ ਅਤੇ ਖੁਸ਼ ਹੋਵੋ, ਅੱਗੇ ਵਧਣ ਦਾ ਹੌਂਸਲਾ ਵੀ ਮਿਲੇਗਾ ਇਸ ਨਾਲ। ਜਿਸ ਗੱਲ ਤੋਂ ਖੁਸ਼ੀ ਮਿਲੀ ਹੈ, ਉਹ ਚੇਤੇ 'ਚ ਵਸਾ ਲਓ:- ਮੰਨ ਲਓ ਤੁਸੀਂ ਕਿਸੇ ਦੀ ਮਦਦ ਕੀਤੀ, ਅਤੇ ਇਸ ਬਦਲੇ ਤੁਹਾਨੂੰ ਮਨ ਦਾ ਸਕੂਨ ਮਿਲਿਆ ਅਤੇ ਅਥਾਹ ਖੁਸ਼ੀ ਹੋਈ, ਤਾਂ ਇਹ ਗੱਲ ਆਪਣੇ ਪੱਲੇ ਬੰਨ੍ਹ ਲਓ ਕਿ ਇਹ ਜ਼ਰੀਆ ਹੈ ਤੁਹਾਡੇ ਖੁਸ਼ ਹੋਵਣ ਦਾ। ਲੋਕਾਂ ਦੀ ਮਦਦ ਕਰਦੇ ਰਹੋ, ਖੁਸ਼ੀ ਤੁਹਾਡੇ ਕੋਲ ਹੋਵੇਗੀ। ਯਾਦ ਰੱਖੋ ਇਹ ਗੱਲਾਂ:- ਆਪਣੀ ਜ਼ਿੰਦਗੀ 'ਚੋਂ ਦੁੱਖ, ਤਕਲੀਫ਼, ਰੋਸੇ, ਹਾਦਸੇ, ਅਸਫ਼ਲਤਾ, ਨਕਾਰਾਤਮਕ ਲਫ਼ਜ਼ਾਂ ਨੂੰ ਮਨਫ਼ੀ ਕਰ ਦਿਓ। ਚੇਤੇ ਰੱਖੋ:- ਹਾਸੇ, ਖੇੜੇ, ਮੁਸਕੁਰਾਹਟ :- ਜ਼ਿੰਦਗੀ ਖੁਸ਼ੀ ਸੰਗ ਭਰ ਜਾਵੇਗੀ ਤੇ ਖੁਸ਼ੀ ਤੋਂ ਵੱਡੀ ਕੋਈ ਖੂਬਸੂਰਤ ਸੌਗਾਤ ਨਹੀਂ।


Top News view more...

Latest News view more...