ਦਿੱਲੀ ਤੀਸ ਹਜ਼ਾਰੀ ਕੋਰਟ ਵਿਵਾਦ ਦੇ ਬਾਅਦ ਵਕੀਲਾਂ ਖਿਲਾਫ਼ ਦਿੱਲੀ ਪੁਲਿਸ ਨੇ ਕੀਤਾ ਰੋਸ ਪ੍ਰਦਰਸ਼ਨ

Tis Hazari clash case : Lawyers against Delhi Police protest
ਦਿੱਲੀ ਤੀਸ ਹਜ਼ਾਰੀ ਕੋਰਟ ਵਿਵਾਦ ਦੇ ਬਾਅਦ ਵਕੀਲਾਂ ਖਿਲਾਫ਼ਦਿੱਲੀ ਪੁਲਿਸ ਨੇ ਕੀਤਾ ਰੋਸ ਪ੍ਰਦਰਸ਼ਨ 

ਦਿੱਲੀ ਤੀਸ ਹਜ਼ਾਰੀ ਕੋਰਟ ਵਿਵਾਦ ਦੇ ਬਾਅਦ ਵਕੀਲਾਂ ਖਿਲਾਫ਼ ਦਿੱਲੀ ਪੁਲਿਸ ਨੇ ਕੀਤਾ ਰੋਸ ਪ੍ਰਦਰਸ਼ਨ:ਨਵੀਂ ਦਿੱਲੀ : ਦਿੱਲੀ ਵਿੱਚ ਵਕੀਲਾਂ ਅਤੇ ਪੁਲਿਸਵਿਚਾਲੇ ਤਕਰਾਰਬਾਜ਼ੀ ਤੇ ਤਣਾਅ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਦਿੱਲੀ ਦੀ ਤੀਸ ਹਜ਼ਾਰੀ ਕੋਰਟ ਦੇ ਬਾਹਰ 2 ਨਵੰਬਰ ਨੂੰ ਪੁਲਿਸ ਅਤੇ ਵਕੀਲਾਂ ਦਰਮਿਆਨ ਹਿੰਸਕ ਝੜਪ ਦਾ ਮੁੱਦਾ ਉਸ ਵੇਲੇ ਹੋਰ ਗਰਮਾ ਹੋ ਗਿਆ ਹੈ ,ਜਦੋਂ ਕੱਲ੍ਹ ਵੀ ਵਕੀਲਾਂ ਨੇ ਕੜਕੜਡੂਮਾ ਅਦਾਲਤ ’ਚ ਇੱਕ ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਮੰਗਲਵਾਰ ਸਵੇਰ ਤੋਂ ਪੁਲਿਸ ਦੇ ਜਵਾਨ ਦਿੱਲੀ ਪੁਲਿਸ ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ।

Tis Hazari clash case : Lawyers against Delhi Police protest
ਦਿੱਲੀ ਤੀਸ ਹਜ਼ਾਰੀ ਕੋਰਟ ਵਿਵਾਦ ਦੇ ਬਾਅਦ ਵਕੀਲਾਂ ਖਿਲਾਫ਼ਦਿੱਲੀ ਪੁਲਿਸ ਨੇ ਕੀਤਾ ਰੋਸ ਪ੍ਰਦਰਸ਼ਨ

ਸੋਮਵਾਰ ਨੂੰ ਵਕੀਲਾਂ ਦੀ ਹੜਤਾਲ ਤੋਂ ਬਾਅਦ ਮੰਗਲਵਾਰ ਸਵੇਰੇ ਭਾਰੀ ਗਿਣਤੀ ’ਚ ਦਿੱਲੀ ਪੁਲਿਸ ਦੇ ਜਵਾਨ ਦਿੱਲੀ ਪੁਲਿਸ ਹੈੱਡਕੁਆਰਟਰਜ਼ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ। ਜਵਾਨਾਂ ਨੇ ਆਪਣੀਆਂ ਬਾਹਾਂ ’ਤੇ ਕਾਲ਼ੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਹਨ ਤੇ ਵਕੀਲਾਂ ਨਾਲ ਹੋਈ ਕੁੱਟਮਾਰ ਦੇ ਵਿਰੋਧ ਵਿੱਚ ਇਨਸਾਫ਼ ਦੀ ਅਪੀਲ ਕਰ ਰਹੇ ਹਨ। ਹਾਲਾਂਕਿ, ਦਿੱਲੀ ਪੁਲਿਸ ਕਮਿਸ਼ਨਰ ਦੀ ਅਪੀਲ ਦੇ ਬਾਵਜੂਦ ਪੁਲਿਸ ਹੈਡਕੁਆਟਰ ਦੇ ਬਾਹਰ ਬੈਠੇ ਸਿਪਾਹੀ ਖੜੇ ਹੋ ਕੇ ਪ੍ਰਦਰਸ਼ਨ ਕਰ ਰਹੇ ਹਨ। ਦਿੱਲੀ ਪੁਲਿਸ ਦੇ ਕਈ ਜਵਾਨ ਆਪਣੇ ਪਰਿਵਾਰਾਂ ਨਾਲ ਪ੍ਰਦਰਸ਼ਨ ਕਰ ਰਹੇ ਹਨ।

Tis Hazari clash case : Lawyers against Delhi Police protest
ਦਿੱਲੀ ਤੀਸ ਹਜ਼ਾਰੀ ਕੋਰਟ ਵਿਵਾਦ ਦੇ ਬਾਅਦ ਵਕੀਲਾਂ ਖਿਲਾਫ਼ਦਿੱਲੀ ਪੁਲਿਸ ਨੇ ਕੀਤਾ ਰੋਸ ਪ੍ਰਦਰਸ਼ਨ

ਸੋਮਵਾਰ ਨੂੰ ਬਾਰ ਐਸੋਸੀਏਸ਼ਨਾਂ ਨੇ 24 ਘੰਟਿਆਂ ਦੀ ਹੜਤਾਲ ਦਾ ਸੱਦਾ ਦਿੱਤਾ ਸੀ। ਜਿਸ ਤੋਂ ਬਾਅਦ ਦਿੱਲੀ ਹਾਈਕੋਰਟ ਅਤੇ ਕਿਸੇ ਹੇਠਲੀ ਅਦਾਲਤ ਦੇ ਵਕੀਲਾਂ ਨੇ ਕੰਮ ਨਹੀਂ ਕੀਤਾ। ਦਿੱਲੀ ਤੋਂ ਇਲਾਵਾ ਦੇਸ਼ ਦੇ ਕਈ ਹੋਰ ਸ਼ਹਿਰਾਂ ’ਚ ਵੀ ਅਜਿਹੇ ਮਾਮਲੇ ਵੇਖਣ ਨੂੰ ਮਿਲੇ ਹਨ।ਇਸ ਦੌਰਾਨ ਤੀਸ ਹਜ਼ਾਰੀ ਕੋਰਟ ਦੇ ਲਾੱਕਅਪ ਵਿੱਚ ਇੱਕ ਵਕੀਲ ਨੂੰ ਪੁਲਿਸ ਦੇ ਜਵਾਨਾਂ ਨੇ ਅੰਦਰ ਜਾਣ ਤੋਂ ਵਰਜਿਆ ਸੀ ,ਜਿਸ ਤੋਂ ਬਾਅਦ ਬਹਿਸਬਾਜ਼ੀ ਹੋ ਗਈ ਤੇ ਦੋਵੇਂ ਧਿਰਾਂ ਆਹਮੋ ਸਾਹਮਣੇ ਆ ਗਈਆਂ।

Tis Hazari clash case : Lawyers against Delhi Police protest
ਦਿੱਲੀ ਤੀਸ ਹਜ਼ਾਰੀ ਕੋਰਟ ਵਿਵਾਦ ਦੇ ਬਾਅਦ ਵਕੀਲਾਂ ਖਿਲਾਫ਼ਦਿੱਲੀ ਪੁਲਿਸ ਨੇ ਕੀਤਾ ਰੋਸ ਪ੍ਰਦਰਸ਼ਨ

ਉਸ ਤੋਂ ਬਾਅਦ ਮਾਮਲਾ ਲਗਾਤਾਰ ਹਿੰਸਕ ਰੂਪ ਅਖ਼ਤਿਆਰ ਕਰਦਾ ਜਾ ਰਿਹਾ ਹੈ। ਹੁਣ ਦੋਵੇਂ ਪਾਸੇ ਤਣਾਅ ਵੇਖਿਆ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਸਨਿੱਚਰਵਾਰ ਨੂੰ ਵਕੀਲਾਂ ਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਹਿੰਸਕ ਝੜਪਾਂ ਇੰਨੀਆਂ ਜ਼ਿਆਦਾ ਹੋ ਗਈਆਂ ਸਨ ਕਿ ਪੁਲਸ ਨੂੰ ਫ਼ਾਇਰਿੰਗ ਵੀ ਕਰਨੀ ਪਈ ਸੀ। ਜਿਸ ਤੋਂ ਬਾਅਦ ਵਕੀਲਾਂ ਨੇ ਪੁਲਿਸ ਦੀ ਜੀਪ ਸਮੇਤ ਕਈ ਵਾਹਨਾਂ ਨੂੰ ਅੱਗ ਲਾ ਦਿੱਤੀ ਸੀ ਤੇ ਤੋੜਭੰਨ ਕੀਤੀ ਸੀ।
-PTCNews