ਭਾਰਤ ਦੀ ਮਹਿਲਾ ਹਾਕੀ ਟੀਮ ਇਤਿਹਾਸਿਕ ਸੈਮੀਫਾਈਨਲ 'ਚ ਕਦੋਂ ਤੇ ਕਿਸ ਨਾਲ ਭਿੜੇਗੀ, ਜਾਣੋ ਪੂਰੀ ਜਾਣਕਾਰੀ

By Jashan A - August 02, 2021 9:08 pm

ਨਵੀਂ ਦਿੱਲੀ: ਭਾਰਤੀ ਮਹਿਲਾ ਹਾਕੀ ਟੀਮ ਨੇ ਟੋਕੀਓ ਓਲੰਪਿਕ 'ਚ ਸੈਮੀਫਾਈਨਲ 'ਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਹੈ। ਜਿਸ ਤੋਂ ਬਾਅਦ ਭਾਰਤੀਆਂ ਲਈ ਮੈਡਲ ਦੀ ਉਮੀਦ ਵੱਧ ਗਈ ਹੈ। ਰਾਣੀ ਰਾਮਪਾਲ ਦੀ ਅਗੁਵਾਈ 'ਚ ਭਾਰਤ ਦੀ ਮਹਿਲਾ ਹਾਕੀ ਟੀਮ ਪਹਿਲੀ ਵਾਰ ਓਲੰਪਿਕ 'ਚ ਸੈਮੀਫਾਈਨਲ 'ਚ ਖੇਡਦੀ ਨਜ਼ਰ ਆਵੇਗੀ। ਇਸ ਉਪਲਬਧੀ ਨੂੰ ਭਾਰਤੀ ਟੀਮ ਨੇ ਵਰਲਡ ਨੰਬਰ 2 ਅਤੇ 3 ਵਾਰ ਦੀ ਓਲੰਪਿਕ ਚੈਂਪੀਅਨ ਰਹੀ ਆਸਟ੍ਰੇਲੀਆ ਦੀ ਟੀਮ ਨੂੰ ਹਰਾ ਕੇ ਹਾਸਲ ਕੀਤੀ ਹੈ।

ਜਿੱਤ ਦੀ ਨਾਇਕਾ ਗੋਲਕੀਪਰ ਸਵਿਤਾ ਪੂਨੀਆ ਰਹੀ ਜਿਨ੍ਹਾਂ ਨੇ ਕੁਲ 9 ਬਚਾਅ ਕੀਤੇ। ਜਦਕਿ ਭਾਰਤ ਲਈ ਇਕਲੌਤਾ ਤੇ ਫ਼ੈਸਲਾਕੁੰਨ ਗੋਲ ਗੁਰਜੀਤ ਕੌਰ ਨੇ 22ਵੇਂ ਮਿੰਟ ’ਚ ਪੈਨਲਟੀ ਕਾਰਨਰ ’ਤੇ ਕੀਤਾ।

ਹੋਰ ਪੜ੍ਹੋ: ਸੁਮੇਧ ਸੈਣੀ ਦੇ ਘਰ ਪਹੁੰਚੀ ਵਿਜੀਲੈਂਸ ਟੀਮ, ਕੀਤਾ ਜਾ ਸਕਦਾ ਹੈ ਗ੍ਰਿਫਤਾਰ: ਸੂਤਰ

ਸੈਮੀਫਾਇਨਲ 'ਚ ਅਰਜਨਟੀਨਾ ਨਾਲ ਹੋਵੇਗਾ ਸਾਹਮਣਾ-

ਰਾਣੀ ਰਾਮਪਾਲ ਦੀ ਟੀਮ ਦੇ ਸਾਹਮਣੇ ਕੁਆਟਰ ਫਾਇਨਲ 'ਚ ਆਸਟ੍ਰੇਲੀਆ ਨੂੰ ਹਰਾਉਣ ਤੋਂ ਬਾਅਦ ਅਗਲੀ ਚੁਣੌਤੀ ਸੈਮੀਫਾਈਨਲ ਦੀ ਹੈ। ਜਿਥੇ ਉਹਨਾਂ ਦਾ ਸਾਹਮਣਾ ਅਰਜਨਟੀਨਾ ਨਾਲ ਹੋਣ ਵਾਲਾ ਹੈ। ਅਰਜਨਟੀਨਾ ਦੀ ਟੀਮ ਨੇ ਕੁਆਟਰ ਫਾਇਨਲ ਵਿੱਚ ਜਰਮਨੀ ਨੂੰ 3 - 0 ਨਾਲ ਹਰਾ ਕੇ ਸੈਮੀਫਾਈਨਲ ਦਾ ਟਿਕਟ ਕਟਾਇਆ ਹੈ। ਭਾਰਤ ਅਤੇ ਅਰਜਨਟੀਨਾ ਵਿਚਾਲੇ ਸੈਮੀਫਾਈਨਲ ਮੁਕਾਬਲਾ 4 ਅਗਸਤ ਨੂੰ ਹੋਵੇਗਾ।

-PTC News

adv-img
adv-img