Advertisment

Tokyo Olympics: ਤੀਰਅੰਦਾਜ਼ੀ ’ਚ ਦੀਪਿਕਾ-ਪ੍ਰਵੀਣ ਦਾ ਸ਼ਾਨਦਾਰ ਪ੍ਰਦਰਸ਼ਨ, ਚੀਨੀ ਤਾਈਪੈ ਨੂੰ ਹਰਾ ਕੇ ਕੁਆਟਰ ਫਾਈਨਲ 'ਚ ਕੀਤਾ ਪ੍ਰਵੇਸ਼

author-image
Jashan A
New Update
Tokyo Olympics: ਤੀਰਅੰਦਾਜ਼ੀ ’ਚ ਦੀਪਿਕਾ-ਪ੍ਰਵੀਣ ਦਾ ਸ਼ਾਨਦਾਰ ਪ੍ਰਦਰਸ਼ਨ, ਚੀਨੀ ਤਾਈਪੈ ਨੂੰ ਹਰਾ ਕੇ ਕੁਆਟਰ ਫਾਈਨਲ 'ਚ ਕੀਤਾ ਪ੍ਰਵੇਸ਼
Advertisment
publive-imageਨਵੀਂ ਦਿੱਲੀ: ਟੋਕੀਓ ਓਲੰਪਿਕਸ (
Advertisment
Tokyo Olympics) ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇਸ ਰੋਮਾਂਚ ਵੀ ਬਰਕਰਾਰ ਹੈ। ਅਜਿਹੇ 'ਚ ਭਾਰਤ ਦੇ ਲੋਕਾਂ ਲਈ ਚੰਡੀ ਤੇ ਵੱਡੀ ਖਬਰ ਆ ਰਹੀ ਹੈ ਕਿ ਤੀਰਅੰਦਾਜ਼ੀ (archery) 'ਚ ਭਾਰਤੀ ਟੀਮ ਨੇ ਜਿੱਤ ਹਾਸਲ ਕਰ ਕੇ ਕੁਆਟਰ ਫਾਈਨਲ (quatarfinal) 'ਚ ਜਗਾ ਬਣਾ ਲਈ ਹੈ। publive-imageਦੀਪਿਕਾ ਕੁਮਾਰੀ ਤੇ ਪ੍ਰਵੀਣ ਜਾਧਵ (Deepika kumari Pravin Jadhav) ਦੀ ਜੋੜੀ ਨੇ ਚੀਨੀ ਤਾਈਪੈ ਨੂੰ ਹਰਾ ਕੇ ਮਿਕਸਡ ਡਬਲਜ਼ ਵਰਗ ਦੇ ਕੁਆਰਟਰ ਫ਼ਾਈਨਲ ’ਚ ਪ੍ਰਵੇਸ਼ ਕੀਤਾ। ਪਹਿਲਾ ਸੈੱਟ ਇਕ ਅੰਕ ਨਾਲ ਗੁਆਉਣ ਦੇ ਬਾਅਦ ਭਾਰਤੀ ਟੀਮ 1.3 ਨਾਲ ਪੱਛੜ ਰਹੀ ਸੀ ਤੇ ਉਸ ਨੂੰ ਹਰ ਹਾਲਤ ’ਚ ਤੀਜਾ ਸੈੱਟ ਜਿੱਤਣਾ ਸੀ। ਪਹਿਲੀ ਵਾਰ ਕੌਮਾਂਤਰੀ ਪੱਧਰ ’ਤੇ ਖੇਡ ਰਹੇ ਜਾਧਵ ਤੇ ਦੀਪਿਕਾ ਨੇ ਕੋਈ ਗ਼ਲਤੀ ਨਹੀਂ ਕੀਤੀ।
Advertisment
ਹੋਰ ਪੜ੍ਹੋ: ਮਹਾਰਾਸ਼ਟਰ ’ਚ ਬਾਰਿਸ਼ ਨੇ ਮਚਾਇਆ ਕੋਹਰਾਮ, ਕੋਰੋਨਾ ਹਸਪਤਾਲ ’ਚ ਵੜਿਆ ਪਾਣੀ, ਕਈ ਮਰੀਜ਼ਾਂ ਦੀ ਹੋਈ ਮੌਤ ਉਨ੍ਹਾਂ ਨੇ ਲਿਨ ਚਿਯਾ ਐੱਨ ਤੇ ਤਾਂਗ ਚਿਨ ਯੁਨ ਦੇ ਖ਼ਿਲਾਫ਼ ਇਹ ਮੁਕਾਬਲਾ 5.3 ਨਾਲ ਜਿੱਤਿਆ। ਹੁਣ ਉਨ੍ਹਾਂ ਦਾ ਸਾਹਮਣਾ ਦੱਖਣੀ ਕੋਰੀਆ ਤੇ ਬੰਗਲਾਦੇਸ਼ ਦੇ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ। publive-imageਉਥੇ ਹੀ ਸ਼ੂਟਿੰਗ 'ਚ ਅਪੂਰਵੀ ਚੰਦੇਲਾਂ ਅਤੇ ਇਲਾਵੇਲੀਨ ਵਾਲਾਰਿਵਨ ਮਹਿਲਾ 10 ਮਿੱਤਰ ਏਅਰ ਰਾਈਫਲ ਕੁਆਲੀਫਿਕੇਸ਼ਨ ਮੁਕਾਬਲੇ 'ਚੋਂ ਬਾਹਰ ਹੋ ਗਈ ਤੇ ਮੈਡਲ ਰਾਊਂਡ ਤੱਕ ਨਹੀਂ ਪਹੁੰਚ ਸਕੇ। publive-image-PTC News-
sports-news latest-punjabi-news tokyo-olympics archery deepika-kumari-pravin-jadhav
Advertisment

Stay updated with the latest news headlines.

Follow us:
Advertisment