Thu, Apr 18, 2024
Whatsapp

#TokyoOlympics : ਸਾਨੀਆ ਮਿਰਜ਼ਾ ਅਤੇ ਅੰਕਿਤਾ ਰੈਨਾ ਦੀ ਜੋੜੀ ਪਹਿਲੇ ਗੇੜ 'ਚ ਹਾਰ ਕੇ ਹੋਈ ਬਾਹਰ

Written by  Shanker Badra -- July 25th 2021 12:39 PM
#TokyoOlympics : ਸਾਨੀਆ ਮਿਰਜ਼ਾ ਅਤੇ ਅੰਕਿਤਾ ਰੈਨਾ ਦੀ ਜੋੜੀ ਪਹਿਲੇ ਗੇੜ 'ਚ ਹਾਰ ਕੇ ਹੋਈ ਬਾਹਰ

#TokyoOlympics : ਸਾਨੀਆ ਮਿਰਜ਼ਾ ਅਤੇ ਅੰਕਿਤਾ ਰੈਨਾ ਦੀ ਜੋੜੀ ਪਹਿਲੇ ਗੇੜ 'ਚ ਹਾਰ ਕੇ ਹੋਈ ਬਾਹਰ

ਟੋਕੀਓ : ਭਾਰਤ ਦੀ ਸਾਨੀਆ ਮਿਰਜ਼ਾ (Sania Mirza )ਅਤੇ ਅੰਕਿਤਾ ਰੈਨਾ (Ankita Raina )ਦੀ ਜੋੜੀ ਐਤਵਾਰ ਨੂੰ ਟੋਕੀਓ ਓਲੰਪਿਕ (Tokyo Olympics )ਮਹਿਲਾ ਡਬਲਜ਼ ਦੇ ਪਹਿਲੇ ਗੇੜ ਵਿਚ ਯੂਕਰੇਨ ਦੀ ਨਾਦੀਆ ਅਤੇ ਲਿਊਡਮਾਈਲਾ ਕਿਚੇਨੋਕ ਭੈਣਾਂ ਤੋਂ ਮੈਚ ਹਾਰ ਗਈ ਹੈ। ਇਸਦੇ ਨਾਲ ਹੀ ਭਾਰਤ ਦੇ ਮਹਿਲਾ ਡਬਲਜ਼ ਵਿਚ ਤਮਗਾ ਜਿੱਤਣ ਦੀ ਸੰਭਾਵਨਾ ਖਤਮ ਹੋ ਗਈ ਹੈ। [caption id="attachment_517639" align="aligncenter" width="300"] #TokyoOlympics : ਸਾਨੀਆ ਮਿਰਜ਼ਾ ਅਤੇ ਅੰਕਿਤਾ ਰੈਨਾ ਦੀ ਜੋੜੀ ਪਹਿਲੇ ਗੇੜ 'ਚ ਹਾਰ ਕੇ ਹੋਈ ਬਾਹਰ[/caption] ਪੜ੍ਹੋ ਹੋਰ ਖ਼ਬਰਾਂ : ਪੀ.ਵੀ ਸਿੰਧੂ ਦੀ ਸ਼ਾਨਦਾਰ ਜਿੱਤ, ਇਜ਼ਰਾਈਲ ਦੀ ਸੇਨਿਆ ਪੋਲਿਕਾਰਪੋਵਾ ਨੂੰ ਦਿੱਤੀ ਮਾਤ ਸਾਨੀਆ ਮਿਰਜ਼ਾ ਅਤੇ ਅੰਕਿਤਾ ਰੈਨਾ ਦੀ ਜੋੜੀ ਆਪਣਾ ਪਹਿਲਾ ਰਾਊਂਡ ਦਾ ਮੁਕਾਬਲਾ ਹਾਰ ਕੇ ਮੈਚ ਤੋਂ ਬਾਹਰ ਹੋ ਗਈ ਹੈ। ਸਾਨੀਆ ਮਿਰਜ਼ਾ ਅਤੇ ਅੰਕਿਤਾ ਰੈਨਾ ਦੀ ਜੋੜੀ ਨੇ ਪਹਿਲਾ ਸੈੱਟ 6-0 ਨਾਲ ਜਿੱਤਿਆ ਪਰ ਯੂਕ੍ਰੇਨ ਦੀ ਨਾਦੀਆ ਅਤੇ ਲੂਡਮਯਲਾ ਨੇ ਅਗਲੇ ਦੋ ਸੈਟਾਂ ਨੂੰ ਜਿੱਤਣ ਲਈ ਸ਼ਾਨਦਾਰ ਵਾਪਸੀ ਕੀਤੀ ਅਤੇ ਭਾਰਤੀ ਜੋੜੀ ਨੂੰ ਹਰਾ ਦਿੱਤਾ। [caption id="attachment_517638" align="aligncenter" width="300"] #TokyoOlympics : ਸਾਨੀਆ ਮਿਰਜ਼ਾ ਅਤੇ ਅੰਕਿਤਾ ਰੈਨਾ ਦੀ ਜੋੜੀ ਪਹਿਲੇ ਗੇੜ 'ਚ ਹਾਰ ਕੇ ਹੋਈ ਬਾਹਰ[/caption] ਭਾਰਤੀ ਜੋੜੀ ਕਰੀਬ ਡੇਢ ਘੰਟੇ ਤੱਕ ਚੱਲੇ ਇਸ ਮੁਕਾਬਲੇ ਵਿਚ 6.0, 7.6, 10.8 ਨਾਲ ਹਾਰ ਗਈ। ਭਾਰਤ ਦੇ ਸੁਮਿਤ ਨਾਗਲ ਨੇ ਸ਼ਨੀਵਾਰ ਨੂੰ ਪੁਰਸ਼ ਸਿੰਗਲਜ਼ ਵਰਗ ਵਿਚ ਇਜ਼ਰਾਇਲ ਦੇ ਡੈਨਿਸ ਇਸਤੋਮਿਨ ਨੂੰ ਹਰਾ ਕੇ ਦੂਜੇ ਗੇੜ ਵਿਚ ਜਗ੍ਹਾ ਬਣਾਈ ਸੀ। ਉਹ ਜੀਸ਼ਾਨ ਅਲੀ (1988 ਸਿਓਲ) ਅਤੇ ਲਿਏਂਡਰ ਪੇਸ (1996 ਅਟਲਾਂਟਾ) ਦੇ ਬਾਅਦ ਓਲੰਪਿਕ ਪੁਰਸ਼ ਸਿੰਗਲਜ਼ ਮੈਚ ਜਿੱਤਣ ਵਾਲੇ ਤੀਜੇ ਭਾਰਤੀ ਖਿਡਾਰੀ ਬਣੇ। [caption id="attachment_517637" align="aligncenter" width="299"] #TokyoOlympics : ਸਾਨੀਆ ਮਿਰਜ਼ਾ ਅਤੇ ਅੰਕਿਤਾ ਰੈਨਾ ਦੀ ਜੋੜੀ ਪਹਿਲੇ ਗੇੜ 'ਚ ਹਾਰ ਕੇ ਹੋਈ ਬਾਹਰ[/caption] ਪੜ੍ਹੋ ਹੋਰ ਖ਼ਬਰਾਂ : ਗੋਲਡਨ ਹੱਟ ਦੇ ਮਾਲਿਕ ਰਾਮ ਸਿੰਘ ਰਾਣਾ ਪਹੁੰਚੇ ਅੰਮ੍ਰਿਤਸਰ , ਨਿਊ ਅੰਮ੍ਰਿਤਸਰ ਗੋਲਡਨ ਗੇਟ 'ਤੇ ਕਿਸਾਨਾਂ ਨੇ ਕੀਤਾ ਸਨਮਾਨਿਤ ਓਥੇ ਹੀ ਦੁਨੀਆਂ ਦੀ ਨੰਬਰ ਇਕ ਟੈਨਿਸ ਖਿਡਾਰੀ ਐਸ਼ਲੇਘ ਬਾਰਟੀ ਨੂੰ ਵੀ ਟੋਕਿਓ ਓਲੰਪਿਕ ਦੇ ਪਹਿਲੇ ਗੇੜ ਵਿਚ ਉਲਟਫੇਰ ਦਾ ਸ਼ਿਕਾਰ ਹੋ ਗਈ ਹੈ। ਉਸ ਨੂੰ 48ਵੇਂ ਨੰਬਰ ਦੀ ਸਪੇਨ ਦੀ ਸਾਰਾ ਸੋਰੀਬੇਜ਼ ਟੋਰਮੋ ਨੇ 6-4, 6-3 ਨਾਲ ਹਰਾਇਆ। ਆਸਟਰੇਲੀਆ ਦੀ ਬਾਰਟੀ ਪਹਿਲੀ ਵਾਰ ਓਲੰਪਿਕ ਖੇਡ ਰਹੀ ਸੀ। ਉਸਨੇ ਮਹਿਲਾ ਡਬਲਜ਼ ਵਿਚ ਆਪਣਾ ਪਹਿਲਾ ਰਾਊਡ ਮੈਚ ਸਟਰੋਮ ਸੈਂਡਰਜ਼ ਨਾਲ ਜਿੱਤਿਆ। ਬਾਰਟੀ ਨੇ 15 ਦਿਨ ਪਹਿਲਾਂ ਵਿੰਬਲਡਨ ਦਾ ਖਿਤਾਬ ਜਿੱਤਿਆ ਹੈ। -PTCNews


Top News view more...

Latest News view more...