Tokyo Olympics : ਪਹਿਲਵਾਨ ਰਵੀ ਕੁਮਾਰ ਦਹੀਆ ਨੇ ਫਾਈਨਲ 'ਚ ਬਣਾਈ ਜਗ੍ਹਾ , ਦੇਸ਼ ਲਈ ਮੈਡਲ ਹੋਇਆ ਪੱਕਾ

By Shanker Badra - August 04, 2021 3:08 pm

ਟੋਕੀਓ : ਪੁਰਸ਼ਾਂ ਦੀ 57 ਕਿਲੋ ਫ੍ਰੀਸਟਾਈਲ ਕੁਸ਼ਤੀ ਵਿੱਚ ਭਾਰਤ ਦੇ ਰਵੀ ਕੁਮਾਰ ਦਹੀਆ (Ravi Kumar Dahiya)ਨੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸ ਦੇ ਨਾਲ ਹੀ ਟੋਕੀਓ ਓਲੰਪਿਕਸ ਵਿੱਚ ਭਾਰਤ ਦਾ ਚੌਥਾ ਮੈਡਲ ਵੀ ਪੱਕਾ ਹੋ ਗਿਆ ਹੈ।

Tokyo Olympics : ਪਹਿਲਵਾਨ ਰਵੀ ਕੁਮਾਰ ਦਹੀਆ ਨੇ ਫਾਈਨਲ 'ਚ ਬਣਾਈ ਜਗ੍ਹਾ , ਦੇਸ਼ ਲਈ ਮੈਡਲ ਹੋਇਆ ਪੱਕਾ

ਪੜ੍ਹੋ ਹੋਰ ਖ਼ਬਰਾਂ : ਨੀਰਜ ਚੋਪੜਾ ਨੇ ਉਸ ਵਿਸ਼ਵ ਚੈਂਪੀਅਨ ਨੂੰ ਦਿੱਤੀ ਮਾਤ , ਜਿਸਨੇ ਕਿਹਾ ਸੀ- ਮੈਨੂੰ ਹਰਾਉਣਾ ਮੁਸ਼ਕਲ ਹੈ

ਪਹਿਲਵਾਨ ਰਵੀ ਕੁਮਾਰ ਦਹੀਆ ਕੁਸ਼ਤੀ ਮੁਕਾਬਲੇ (57 ਕਿੱਲੋਗਰਾਮ ਫ੍ਰੀਸਟਾਈਲ ਸੈਮੀਫਾਈਨਲ) ਵਿਚ ਜਿੱਤ ਗਏ ਹਨ ਅਤੇ ਫਾਈਨਲ ਵਿਚ ਪਹੁੰਚ ਗਏ ਹਨ। ਉਨ੍ਹਾਂ ਨੇ ਘੱਟੋ- ਘੱਟ ਦੇਸ਼ ਲਈ ਚਾਂਦੀ ਦਾ ਮੈਡਲ ਪੱਕਾ ਕਰ ਲਿਆ ਹੈ।

Tokyo Olympics : ਪਹਿਲਵਾਨ ਰਵੀ ਕੁਮਾਰ ਦਹੀਆ ਨੇ ਫਾਈਨਲ 'ਚ ਬਣਾਈ ਜਗ੍ਹਾ , ਦੇਸ਼ ਲਈ ਮੈਡਲ ਹੋਇਆ ਪੱਕਾ

ਸੋਨੀਪਤ ਦੇ ਪਿੰਡ ਨਾਹਰੀ ਦੇ ਪਹਿਲਵਾਨ ਰਵੀ ਦਹੀਆ ਨੇ ਪਹਿਲੀ ਵਾਰ ਓਲੰਪਿਕ ਵਿੱਚ ਖੇਡਦੇ ਹੋਏ ਸੈਮੀਫਾਈਨਲ ਵਿੱਚ ਕਜ਼ਾਕਿਸਤਾਨ ਦੇ ਪਹਿਲਵਾਨ ਨੂਰੀਸਲਾਮ ਸਨਾਯੇਵ (Nurislam Sanayev) ਨੂੰ 9-7 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ।

Tokyo Olympics : ਪਹਿਲਵਾਨ ਰਵੀ ਕੁਮਾਰ ਦਹੀਆ ਨੇ ਫਾਈਨਲ 'ਚ ਬਣਾਈ ਜਗ੍ਹਾ , ਦੇਸ਼ ਲਈ ਮੈਡਲ ਹੋਇਆ ਪੱਕਾ

ਦੱਸ ਦੇਈਏ ਕਿ ਰਵੀ ਦਹੀਆ ਨੇ ਪਹਿਲੇ ਦੌਰ ਵਿੱਚ ਕੋਲੰਬੀਆ ਦੇ ਟਿਗੁਏਰੋਸ ਅਰਬਾਨੋ ਆਸਕਰ ਐਡਵਾਰਡੋ ਨੂੰ 13-2 ਨਾਲ ਹਰਾਉਣ ਦੇ ਬਾਅਦ ਬੁਲਗਾਰੀਆ ਦੇ ਜੋਰਜੀ ਵੈਲੇਂਟੀਨੋਵ ਵੇਂਜੇਲੋਵ ਨੂੰ 14-4 ਨਾਲ ਹਰਾਇਆ। ਅਜਿਹੀ ਸਥਿਤੀ ਵਿੱਚ ਉਸ ਨੂੰ ਫਾਈਨਲ ਮੈਚ ਵਿੱਚ ਪ੍ਰਵੇਸ਼ ਦਾ ਮਜ਼ਬੂਤ ​​ਦਾਅਵੇਦਾਰ ਮੰਨਿਆ ਜਾ ਰਿਹਾ ਸੀ।

-PTCNews

adv-img
adv-img