Tue, Apr 23, 2024
Whatsapp

ਪ੍ਰਵੀਨ ਕੁਮਾਰ ਨੇ ਉੱਚੀ ਛਾਲ ਦੇ T64 ਵਰਗ 'ਚ ਜਿੱਤਿਆ ਚਾਂਦੀ ਦਾ ਤਗਮਾ , PM ਤੇ ਰਾਸ਼ਟਰਪਤੀ ਨੇ ਦਿੱਤੀ ਵਧਾਈ

Written by  Shanker Badra -- September 03rd 2021 12:02 PM
ਪ੍ਰਵੀਨ ਕੁਮਾਰ ਨੇ ਉੱਚੀ ਛਾਲ ਦੇ T64 ਵਰਗ 'ਚ ਜਿੱਤਿਆ ਚਾਂਦੀ ਦਾ ਤਗਮਾ , PM ਤੇ ਰਾਸ਼ਟਰਪਤੀ ਨੇ ਦਿੱਤੀ ਵਧਾਈ

ਪ੍ਰਵੀਨ ਕੁਮਾਰ ਨੇ ਉੱਚੀ ਛਾਲ ਦੇ T64 ਵਰਗ 'ਚ ਜਿੱਤਿਆ ਚਾਂਦੀ ਦਾ ਤਗਮਾ , PM ਤੇ ਰਾਸ਼ਟਰਪਤੀ ਨੇ ਦਿੱਤੀ ਵਧਾਈ

ਟੋਕੀਓ : ਭਾਰਤ ਦੇ ਪ੍ਰਵੀਨ ਕੁਮਾਰ ਨੇ ਟੋਕੀਓ ਪੈਰਾਲਿੰਪਿਕਸ (Tokyo Paralympics ) ਵਿੱਚ ਪੁਰਸ਼ਾਂ ਦੀ ਹਾਈ ਜੰਪ (T64) ਈਵੈਂਟ ਵਿੱਚ ਚਾਂਦੀ ਦਾ ਤਮਗਾ ਜਿੱਤਿਆ, ਜਿਸ ਨਾਲ ਟੋਕੀਓ ਪੈਰਾਲਿੰਪਿਕਸ ਵਿੱਚ ਦੇਸ਼ ਦੇ ਹਿੱਸੇ 11 ਮੈਡਲ ਹੋ ਗਏ ਹਨ। 18 ਸਾਲਾ ਕੁਮਾਰ ਨੇ ਪਹਿਲੀ ਵਾਰ ਪੈਰਾ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਂਦੇ ਹੋਏ 2.07 ਮੀਟਰ ਦੀ ਛਾਲ ਮਾਰ ਕੇ ਨਵਾਂ ਏਸ਼ੀਆਈ ਰਿਕਾਰਡ ਕਾਇਮ ਕੀਤਾ, ਜਿਸ ਨੇ ਗ੍ਰੇਟ ਬ੍ਰਿਟੇਨ ਦੇ ਜੋਨਾਥਨ ਬਰੂਮ-ਐਡਵਰਡਜ਼ ਨੇ ਪਿੱਛੇ ਛੱਡ ਦਿੱਤਾ। [caption id="attachment_529781" align="aligncenter" width="290"] ਪ੍ਰਵੀਨ ਕੁਮਾਰ ਨੇ ਉੱਚੀ ਛਾਲ ਦੇ T64 ਵਰਗ 'ਚ ਜਿੱਤਿਆ ਚਾਂਦੀ ਦਾ ਤਗਮਾ , PM ਤੇ ਰਾਸ਼ਟਰਪਤੀ ਨੇ ਦਿੱਤੀ ਵਧਾਈ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਨੇ ਕੋਰੋਨਾ ਨੂੰ ਲੈ ਕੇ ਨਵੇਂ ਨਿਰਦੇਸ਼ ਕੀਤੇ ਜਾਰੀ , ਪੜ੍ਹੋ ਨਵੀਆਂ ਹਦਾਇਤਾਂ ਪ੍ਰਵੀਨ ਨੇ ਬ੍ਰਿਟੇਨ ਦੇ ਜੋਨਾਥਨ ਬਰੂਮ ਐਡਵਰਡਸ ਨੂੰ ਪਿੱਛੇ ਛੱਡ ਦਿੱਤਾ, ਜਿਸ ਨੇ ਸੀਜ਼ਨ ਦੇ ਸਰਬੋਤਮ 2.10 ਮੀਟਰ ਦੀ ਛਾਲ ਮਾਰ ਕੇ ਸੋਨ ਤਮਗਾ ਜਿੱਤਿਆ। ਕਾਂਸੀ ਤਗਮਾ ਰੀਓ ਖੇਡਾਂ ਦੇ ਚੈਂਪੀਅਨ ਪੋਲੈਂਡ ਦੇ ਮੈਕਿਜ ਲੇਪਿਆਤੋ ਨੂੰ ਮਿਲਿਆ ,ਜਿਸ ਨੇ 2.04 ਮੀਟਰ ਦੀ ਛਾਲ ਮਾਰੀ। ਪ੍ਰਵੀਨ ਕੁਮਾਰ ਟੀ 44 ਕਲਾਸ ਦੇ ਵਿਕਾਰ ਦੇ ਅਧੀਨ ਆਉਂਦਾ ਹੈ ਪਰ ਉਹ ਟੀ 64 ਈਵੈਂਟ ਵਿੱਚ ਵੀ ਮੁਕਾਬਲਾ ਕਰ ਸਕਦਾ ਹੈ। [caption id="attachment_529783" align="aligncenter" width="259"] ਪ੍ਰਵੀਨ ਕੁਮਾਰ ਨੇ ਉੱਚੀ ਛਾਲ ਦੇ T64 ਵਰਗ 'ਚ ਜਿੱਤਿਆ ਚਾਂਦੀ ਦਾ ਤਗਮਾ , PM ਤੇ ਰਾਸ਼ਟਰਪਤੀ ਨੇ ਦਿੱਤੀ ਵਧਾਈ[/caption] T44 ਕਲਾਸ ਵਿੱਚ ਉਹ ਐਥਲੀਟ ਸ਼ਾਮਲ ਹੁੰਦੇ ਹਨ,ਜਿਨ੍ਹਾਂ ਦੀ ਲੱਤ ਨੂੰ ਕਿਸੇ ਕਾਰਨ ਕਰਕੇ ਕੱਟ ਦਿੱਤਾ ਜਾਂਦਾ ਹੈ ,ਲੱਤਾਂ ਦੀ ਲੰਬਾਈ ਵਿੱਚ ਅੰਤਰ, ਕਮਜ਼ੋਰ ਮਾਸਪੇਸ਼ੀ ਸ਼ਕਤੀ ਜਾਂ ਪੈਰਾਂ ਵਿੱਚ ਗਤੀਸ਼ੀਲਤਾ ਦੀ ਕਮਜ਼ੋਰ ਗਤੀਸ਼ੀਲਤਾ ਵਾਲੇ ਖਿਡਾਰੀ ਹਨ ਅਤੇ ਇੱਕ ਪ੍ਰੋਸਟੇਟਿਕ ਲੱਤ ਨਾਲ ਖੜ੍ਹੇ ਹੋ ਕੇ ਮੁਕਾਬਲਾ ਕਰਦੇ ਹਨ। ਟੋਕੀਓ ਪੈਰਾਲਿੰਪਿਕਸ ਵਿੱਚ ਭਾਰਤ ਦਾ ਪ੍ਰਦਰਸ਼ਨ ਸਭ ਤੋਂ ਵਧੀਆ ਹੋਣ ਲਈ ਤਿਆਰ ਹੈ, ਦੇਸ਼ ਨੇ ਹੁਣ ਤੱਕ ਦੋ ਸੋਨੇ, ਛੇ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਜਿੱਤੇ ਹਨ। [caption id="attachment_529784" align="aligncenter" width="259"] ਪ੍ਰਵੀਨ ਕੁਮਾਰ ਨੇ ਉੱਚੀ ਛਾਲ ਦੇ T64 ਵਰਗ 'ਚ ਜਿੱਤਿਆ ਚਾਂਦੀ ਦਾ ਤਗਮਾ , PM ਤੇ ਰਾਸ਼ਟਰਪਤੀ ਨੇ ਦਿੱਤੀ ਵਧਾਈ[/caption] ਪ੍ਰਵੀਨ ਕੁਮਾਰ ਵੱਲੋਂ ਚਾਂਦੀ ਤਮਗਾ ਜਿੱਤਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਇਸ ਸਬੰਧੀ ਟਵਿੱਟਰ ਖਾਤੇ 'ਤੇ ਇੱਕ ਪੋਸਟ ਸਾਂਝੀ ਕਰਕੇ ਵਧਾਈ ਦਿੱਤੀ। ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਪ੍ਰਵੀਨ ਕੁਮਾਰ ਨੂੰ ਵਧਾਈ ਦਿੰਦਿਆਂ ਟਵਿੱਟਰ ਅਕਾਊਂਟ 'ਤੇ ਪੋਸਟ ਪਾਈ ਹੈ। ਇਸਤੋਂ ਇਲਾਵਾ ਜੇਪੀ ਨੱਢਾ ਨੇ ਵੀ ਖਿਡਾਰੀ ਨੂੰ ਚਾਂਦੀ ਤਮਗਾ ਜਿੱਤਣ 'ਤੇ ਵਧਾਈ ਦਿੱਤੀ ਹੈ। -PTCNews


Top News view more...

Latest News view more...