ਟਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਡਾਇਰੈਕਟਰ ਵਿਜਯਾ ਨਿਰਮਲਾ ਦਾ ਹੋਇਆ ਦਿਹਾਂਤ

Tollywood actor-director Vijaya Nirmala passed away today in Hyderabad
ਟਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਡਾਇਰੈਕਟਰ ਵਿਜਯਾ ਨਿਰਮਲਾ ਦਾ ਹੋਇਆ ਦਿਹਾਂਤ

ਟਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਡਾਇਰੈਕਟਰ ਵਿਜਯਾ ਨਿਰਮਲਾ ਦਾ ਹੋਇਆ ਦਿਹਾਂਤ:ਮੁੰਬਈ: ਟਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਡਾਇਰੈਕਟਰ ਵਿਜਯਾ ਨਿਰਮਲਾ ਦਾ ਅੱਜ 73 ਸਾਲ ਦੀ ਉਮਰ ‘ਚ ਹੈਦਰਾਬਾਦ ਵਿੱਚ ਦਿਹਾਂਤ ਹੋ ਗਿਆ ਹੈ। ਵਿਜਯਾ ਨਿਰਮਲਾ ਦੇ ਦਿਹਾਂਤ ਤੋਂ ਬਾਅਦ ਟਾਲੀਵੁੱਡ ‘ਚ ਸੋਗ ਦੀ ਲਹਿਰ ਛਾ ਗਈ ਹੈ।ਉਨ੍ਹਾਂ ਨੂੰ ਲੋਕ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦੇ ਰਹੇ ਹਨ।

Tollywood actor-director Vijaya Nirmala passed away today in Hyderabad
ਟਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਡਾਇਰੈਕਟਰ ਵਿਜਯਾ ਨਿਰਮਲਾ ਦਾ ਹੋਇਆ ਦਿਹਾਂਤ

ਵਿਜਯਾ ਨਿਰਮਲਾ ਦੇ ਪਰਿਵਾਰ ‘ਚ ਉਨ੍ਹਾਂ ਦੇ ਪਤੀ ਕ੍ਰਿਸ਼ਣਾ ਅਤੇ ਬੇਟਾ ਨਰੇਸ਼ ਹਨ। ਐਕਟਰ ਮੰਚੂ ਮਨੋਜ ਨੇ ਟਵਿਟਰ ‘ਤੇ ਵਿਜਯਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ,”ਤੁਸੀਂ ਆਏ, ਤੁਸੀਂ ਇਤਿਹਾਸ ਬਣਾਇਆ ਅਤੇ ਹੁਣ ਤੁਸੀਂ ਚੱਲੇ ਗਏ।’

Tollywood actor-director Vijaya Nirmala passed away today in Hyderabad
ਟਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਡਾਇਰੈਕਟਰ ਵਿਜਯਾ ਨਿਰਮਲਾ ਦਾ ਹੋਇਆ ਦਿਹਾਂਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਅਨੰਤਨਾਗ ਹਮਲੇ ‘ਚ ਸ਼ਹੀਦ ਹੋਏ ਇੰਸਪੈਕਟਰ ਦੇ ਪਰਿਵਾਰ ਨੂੰ ਮਿਲੇ ਅਮਿਤ ਸ਼ਾਹ

ਦੱਸ ਦੇਈਏ ਕਿ ਵਿਜਯਾ ਨਿਰਮਲਾ ਨੇ 7 ਸਾਲ ਦੀ ਉਮਰ ‘ਚ ਬਤੋਰ ਚਾਇਲਡ ਅਦਾਕਾਰਾ ਫਿਲਮਾਂ ‘ਚ ਕੰਮ ਕਰਨਾ ਸ਼ੁਰੂ ਕੀਤਾ ਸੀ। 20 ਜਨਵਰੀ 1946 ਨੂੰ ਜਨਮੀ ਅਦਾਕਾਰਾ ਨੇ 44 ਤੇਲਗੂ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ।ਇਸ ਦੇ ਚਲਦੇ ਉਨ੍ਹਾਂ ਦਾ ਨਾਮ ‘ਗਿਨੀਜ ਬੁੱਕ ਆਫ ਰਿਕਾਰਡਸ’ ‘ਚ ਦਰਜ ਹੈ।
-PTCNews