Fri, Apr 19, 2024
Whatsapp

ਟੋਰਾਂਟੋ : ਰੈਪਟਰਸ ਰੈਲੀ 'ਚ ਚੱਲੀਆਂ ਗੋਲੀਆਂ, 4 ਲੋਕ ਹੋਏ ਜ਼ਖਮੀ

Written by  Jashan A -- June 18th 2019 11:32 AM
ਟੋਰਾਂਟੋ : ਰੈਪਟਰਸ ਰੈਲੀ 'ਚ ਚੱਲੀਆਂ ਗੋਲੀਆਂ, 4 ਲੋਕ ਹੋਏ ਜ਼ਖਮੀ

ਟੋਰਾਂਟੋ : ਰੈਪਟਰਸ ਰੈਲੀ 'ਚ ਚੱਲੀਆਂ ਗੋਲੀਆਂ, 4 ਲੋਕ ਹੋਏ ਜ਼ਖਮੀ

ਟੋਰਾਂਟੋ : ਰੈਪਟਰਸ ਰੈਲੀ 'ਚ ਚੱਲੀਆਂ ਗੋਲੀਆਂ, 4 ਲੋਕ ਹੋਏ ਜ਼ਖਮੀ,ਟੋਰਾਂਟੋ: ਪਿਛਲੇ ਦਿਨੀਂ ਐੱਨ. ਬੀ. ਏ. 'ਚ ਚੈਂਪੀਅਨ ਬਣੀ ਰੈਪਟਰਸ ਲਈ ਬੀਤੇ ਦਿਨ ਵੱਡੀ ਰੈਲੀ ਕੱਢੀ ਜਾ ਰਹੀ ਸੀ, ਜਿਸ 'ਚ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਅਤੇ ਉਸ ਦੌਰਾਨ ਹੋਈ ਗੋਲੀਬਾਰੀ 'ਚ ਚਾਰ ਲੋਕ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਸਾਰੇ ਪਾਸੇ ਹੜਕੰਪ ਮੱਚ ਗਿਆ। ਹਾਲ 'ਚ ਹਜ਼ਾਰਾਂ ਪ੍ਰਸ਼ੰਸਕ ਮੌਜੂਦ ਸਨ। ਉੱਥੇ ਹੀ 10 ਲੱਖ ਜਾਂ ਉਸ ਤੋਂ ਜ਼ਿਆਦਾ ਪ੍ਰਸ਼ੰਸਕ ਰੈਪਟਰਸ ਦੀ ਪਰੇਡ ਕਰਨ ਲਈ ਟੋਰਾਂਟੋ 'ਚ ਮੌਜੂਦ ਸਨ, ਜਿਸ ਕਾਰਨ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ।

ਹੋਰ ਪੜ੍ਹੋ: ਮਾਨਸਾ 'ਚ ਕਬਾੜ ਦੀ ਦੁਕਾਨ 'ਤੇ ਧਮਾਕਾ, 1 ਦੀ ਮੌਕੇ 'ਤੇ ਮੌਤ ਟੋਰਾਂਟੋ ਪੁਲਸ ਮੁਖੀ ਮਾਰਕ ਸੈਂਡਰਸ ਨੇ ਦੱਸਿਆ ਕਿ ਚਾਰ ਲੋਕਾਂ ਨੂੰ ਗੋਲੀਆਂ ਲੱਗੀਆਂ ਪਰ ਕੋਈ ਵੀ ਜ਼ਖਮੀ ਗੰਭੀਰ ਨਹੀਂ ਹੈ। ਗੋਲੀਬਾਰੀ ਤੋਂ ਬਚਣ ਦੀ ਕੋਸ਼ਿਸ਼ 'ਚ ਭੱਜਣ ਵਾਲੇ ਕੁਝ ਹੋਰ ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਉਨ੍ਹਾਂ ਨੇ ਕਿਹਾ,''ਅਸੀਂ ਸ਼ੱਕੀ ਲੋਕਾਂ ਨੂੰ ਹਿਰਾਸਤ 'ਚ ਲਿਆ ਅਤੇ ਉਨ੍ਹਾਂ ਕੋਲੋਂ ਹਥਿਆਰ ਬਰਾਮਦ ਕੀਤੇ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। -PTC News

Top News view more...

Latest News view more...