Thu, Apr 25, 2024
Whatsapp

ਭਾਰਤ ਦੌਰੇ ਲਈ ਆਸਟਰੇਲੀਆਈ ਵਨ-ਡੇ ਟੀਮ ਦਾ ਐਲਾਨ, ਇਹਨਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ !

Written by  Jashan A -- December 17th 2019 04:26 PM
ਭਾਰਤ ਦੌਰੇ ਲਈ ਆਸਟਰੇਲੀਆਈ ਵਨ-ਡੇ ਟੀਮ ਦਾ ਐਲਾਨ, ਇਹਨਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ !

ਭਾਰਤ ਦੌਰੇ ਲਈ ਆਸਟਰੇਲੀਆਈ ਵਨ-ਡੇ ਟੀਮ ਦਾ ਐਲਾਨ, ਇਹਨਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ !

ਭਾਰਤ ਦੌਰੇ ਲਈ ਆਸਟਰੇਲੀਆਈ ਵਨ-ਡੇ ਟੀਮ ਦਾ ਐਲਾਨ, ਇਹਨਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ !,ਨਵੀਂ ਦਿੱਲੀ: ਆਉਣ ਵਾਲੀ 14 ਜਨਵਰੀ ਤੋਂ ਭਾਰਤ ਖਿਲਾਫ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਲਈ 14 ਮੈਂਬਰੀ ਆਸਟਰੇਲੀਆਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਦੌਰਾਨ ਟੀਮ ਦੀ ਕਮਾਨ ਇਕ ਵਾਰ ਫਿਰ ਐਰੋਨ ਫਿੰਚ ਦੇ ਹੱਥਾਂ 'ਚ ਹੋਵੇਗੀ, ਜਦਕਿ ਐਲੇਕਸ ਕੈਰੀ ਅਤੇ ਪੈਟ ਕਮਿੰਸ ਉਸ ਦੇ ਉਪ ਕਪਤਾਨ ਹੋਣਗੇ। ਟੀਮ 'ਚ ਪੰਜ ਤੇਜ਼ ਗੇਂਦਬਾਜ਼ਾਂ ਨੂੰ ਜਗ੍ਹਾ ਦਿੱਤੀ ਗਈ ਹੈ। ਹੋਰ ਪੜ੍ਹੋ: ਪੰਜਾਬ ਦੇ ਇਸ ਖਿਡਾਰੀ ਦੀ ਭਾਰਤੀ ਬਾਸਕਟਬਾਲ ਟੀਮ 'ਚ ਹੋਈ ਚੋਣ, ਵਧਾਇਆ ਪੰਜਾਬੀਆਂ ਦਾ ਮਾਣ https://twitter.com/cricketcomau/status/1206743297193988096?s=20 ਆਸਟਰੇਲੀਆਈ ਸਿਲੈਕਟਰਸ ਨੇ ਟੈਸਟ ਫਾਰਮੈਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਮਾਰਨਸ ਲਾਬੁਸ਼ੇਨ ਨੂੰ 14 ਮੈਂਬਰੀ ਟੀਮ ਦਾ ਹਿੱਸਾ ਬਣਾਇਆ ਹੈ। ਜਦਕਿ ਜੋਸ਼ ਹੇਜ਼ਲਵੁੱਡ ਦੀ ਵਨ-ਡੇ ਟੀਮ 'ਚ ਵਾਪਸੀ ਹੋਈ ਹੈ। ਆਸਟਰੇਲੀਆਈ ਟੀਮ : ਐਰੋਨ ਫਿੰਚ (ਕਪਤਾਨ), ਸੀਨ ਐਬਾਟ, ਐਸ਼ਟਨ ਐਗਰ, ਐਲੇਕਸ ਕੈਰੀ, ਪੈਟ ਕਮਿੰਸ, ਪੀਟਰ ਹੈਂਡਸਕਾਂਬ, ਜੋਸ਼ ਹੇਜ਼ਲਵੁੱਡ, ਮਾਰਨਸ ਲਾਬੁਸ਼ੇਨ, ਕੇਨ ਰਿਚਰਡਸਨ, ਸਟੀਵ ਸਮਿਥ, ਮਿਚੇਲ ਸਟਾਰਕ, ਐਸ਼ਟਨ ਟਰਨਰ, ਡੇਵਿਡ ਵਾਰਨਰ ਅਤੇ ਐਡਮ ਜ਼ਾਂਪਾ। -PTC News


Top News view more...

Latest News view more...