Thu, Apr 25, 2024
Whatsapp

ਸੈਰ ਸਪਾਟਾ ਮੰਤਰੀ ਦੀ ਵਿਦੇਸ਼ੀ ਸੈਲਾਨੀਆਂ ਨੂੰ ਸਲਾਹ, ਆਪਣੇ ਦੇਸ਼ 'ਚ ਖਾਓ ਬੀਫ, ਇੱਥੇ ਨਹੀਂ

Written by  Joshi -- September 08th 2017 06:05 PM -- Updated: September 08th 2017 06:06 PM
ਸੈਰ ਸਪਾਟਾ ਮੰਤਰੀ ਦੀ ਵਿਦੇਸ਼ੀ ਸੈਲਾਨੀਆਂ ਨੂੰ ਸਲਾਹ, ਆਪਣੇ ਦੇਸ਼ 'ਚ ਖਾਓ ਬੀਫ, ਇੱਥੇ ਨਹੀਂ

ਸੈਰ ਸਪਾਟਾ ਮੰਤਰੀ ਦੀ ਵਿਦੇਸ਼ੀ ਸੈਲਾਨੀਆਂ ਨੂੰ ਸਲਾਹ, ਆਪਣੇ ਦੇਸ਼ 'ਚ ਖਾਓ ਬੀਫ, ਇੱਥੇ ਨਹੀਂ

Tourism Minister says Eat beef in your own country, then come to India ਨਵੇਂ ਚੁਣੇ ਗਏ ਕੇਂਦਰੀ ਸੈਰ-ਸਪਾਟਾ ਮੰਤਰੀ ਐਲਫਨਜ਼ ਕਾਨਨਥਨਮ ਨੇ ਕਿਹਾ ਹੈ ਕਿ ਉਹ ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਕਿਹਾ ਹੈ ਕਿ ਉਹ ਆਪਣੇ ਦੇਸ਼ ਵਿਚ ਬੀਫ ਖਾਣ ਅਤੇ ਫਿਰ ਭਾਰਤ ਆਉਣ। Tourism Minister says Eat beef in your own country, then come to India ਇਹ ਬਿਆਨ ਉਸ ਸਵਾਲ ਦੇ ਮਗਰੋਂ ਆਇਆ ਜਿਸ ਵਿਚ ਭਾਰਤ ਦੇ ਕਈ ਰਾਜਾਂ ਵਿਚ ਗਊ ਸੁਰੱਖਿਆ ਦੇ ਨਾਮ 'ਤੇ ਬੀਫ ਖਾਣ ਦੀ ਮਨਹਾਜੀ ਬਾਰੇ ਗੱਲ ਕੀਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਇਸ ਨਾਲ ਹਾਸਪਿਟੇਲਟੀ ਸੈਕਟਰ 'ਤੇ ਕੀ ਅਸਰ ਪੈ ਰਿਹਾ ਹੈ। ਕਾਨਨਥਨਮ ਭੁਵਨੇਸ਼ਵਰ ਵਿਚ ਇੰਡੀਅਨ ਐਸੋਸੀਏਸ਼ਨ ਆਫ ਟੂਰ ਅਪਰੇਟਰਜ਼ ਦੇ ੩੩ ਵੇਂ ਸਲਾਨਾ ਸੰਮੇਲਨ ਨੂੰ ਸੰਬੋਧਿਤ ਕਰ ਰਹੇ ਸਨ। ਇਸ ਤੋਂ ਪਹਿਲਾਂ ਕਾਨਨਥਨਮ ਨੇ ਕਿਹਾ ਸੀ ਕਿ ਕੇਰਲ ਵਿਚ ਬੀਫ ਦੀ ਵਰਤੋਂ ਜਾਰੀ ਰਹੇਗੀ। Tourism Minister says Eat beef in your own country, then come to India ਹਾਲਾਂਕਿ, ਜਦੋਂ ਮੰਤਰੀ ਨੂੰ ਉਨ੍ਹਾਂ ਦੇ ਪਹਿਲੇ ਬਿਆਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, " ਮੈਂ ਇਸ ਬਾਰੇ ਫ਼ੈਸਲਾ ਕਿਵੇਂ ਕਰ ਸਕਦਾ ਹਾਂ, ਮੈਂ ਕੋਈ ਭੋਜਨ ਮੰਤਰੀ ਨਹੀਂ ਹਾਂ।" ਐਲਫਨਸ ਕਾਨਨਥਨਮ ਇਨੂੰ ਮੰਤਰੀ ਮੰਡਲ ਫੇਰਬਦਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਵੀਂ ਟੀਮ ਦੇ ਰਾਜ ਮੰਤਰੀ ਟੂਰਿਜ਼ਮ (ਆਜ਼ਾਦ ਚਾਰਜ) ਦੇ ਤੌਰ ਤੇ ਨਿਯੁਕਤ ਕੀਤਾ ਗਿਆ ਹੈ। —PTC News


  • Tags

Top News view more...

Latest News view more...