Advertisment

26 ਜਨਵਰੀ ਦੇ ਟਰੈਕਟਰ ਮਾਰਚ ਨੂੰ ਸਫਲ ਬਣਾਉਣ ਲਈ ਜੁਟਿਆ ਸ਼੍ਰੋਮਣੀ ਅਕਾਲੀ ਦਲ

author-image
Jagroop Kaur
New Update
26 ਜਨਵਰੀ ਦੇ ਟਰੈਕਟਰ ਮਾਰਚ ਨੂੰ ਸਫਲ ਬਣਾਉਣ ਲਈ ਜੁਟਿਆ ਸ਼੍ਰੋਮਣੀ ਅਕਾਲੀ ਦਲ
Advertisment
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਵਰਕਰਾਂ ਨੁੰ ਆਦੇਸ਼ ਦਿੱਤਾ ਕਿ ਉਹ 26 ਜਨਵਰੀ ਦੇ ਕਿਸਾਨ ਗਣਤੰਤਰ ਦਿਵਸ ਮਾਰਚ ਦੀ ਅਪਾਰ ਸਫਲਤਾ ਲਈ ਯਤਨ ਹੋਰ ਤੇਜ਼ ਕਰ ਦੇਣ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਵਰਕਰਾਂ ਵਿਚ 26 ਜਨਵਰੀ ਦੇ ਮਾਰਚ ਨੂੰ ਲੈ ਕੇ ਅਥਾਹ ਉਤਸ਼ਾਹ ਹੈ। ਉਹਨਾਂ ਕਿਹਾ ਕਿ ਅਸੀਂ ਇਸ ਸ਼ਾਂਤੀਪੂਰਨ ਤੇ ਲੋਕਤੰਤਰੀ ਰੋਸ ਮਾਰਚ 'ਚ ਵੱਡੀ ਗਿਣਤੀ ਵਿਚ ਸ਼ਾਮਲ ਹੋਵਾਂਗੇ।ਹਨਾਂ ਕਿਹਾ ਕਿ ਵਰਕਰ ਪਹਿਲਾਂ ਹੀ ਦਿੱਲੀ ਪਹੁੰਚਣੇ ਸ਼ੁਰੂ ਹੋ ਗਏ ਹਨ ਜੋ ਵਡੇਰੀ ਉਮਰ ਕਾਰਨ ਜਾਂ ਕਿਸੇ ਮਜਬੂਰੀ ਕਾਰਨ ਹਾਲੇ ਕੌਮੀ ਰਾਜਧਾਨੀ ਨਹੀਂ ਜਾ ਸਕ ਰਹੇ, Make farmers' tractor march on Republic Day a rousing success: Sukhbir Singh Badal ਪੜ੍ਹੋ ਹੋਰ ਖ਼ਬਰਾਂ :
Advertisment
 ਕਿਸਾਨਾਂ ਦਾ ਅੰਦੋਲਨ ਅੱਜ 57ਵੇਂ ਦਿਨ ਵੀ ਜਾਰੀ , ਅੱਜ ਹੋਵੇਗੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਉਹ ਇਸੇ ਤਰੀਕੇ ਦੀ ਲੋਕਤੰਤਰੀ ਗਤੀਵਿਧੀ ਉਸ ਦਿਨ ਜਿਥੇ ਕਿਤੇ ਵੀ ਉਹਨਾਂ ਨੂੰ ਸੁਖਾਲਾ ਲੱਗੇ ਕਰਨਗੇ।ਸੁਖਬੀਰ ਬਾਦਲ ਵੱਲੋਂ ਕਿਹਾ ਗਿਆ ਕਿ ਕਿਸਾਨਾਂ ਨੂੰ ਇਹ ਮਾਰਚ ਗਣਤੰਤਰ ਦਿਵਸ 'ਤੇ ਇਸ ਕਰ ਕੇ ਆਯੋਜਿਤ ਕਰਨਾ ਪਿਆ ਕਿਉਂਕਿ ਭਾਰਤ ਸਰਕਾਰ ਕਿਸਾਨ ਵਿਰੋਧੀ ਐਕਟ ਖਾਰਜ ਕਰਨ ਵਾਸਤੇ ਉਹਨਾਂ ਦੀ ਵਾਜਬ ਮੰਗ ਮੰਨਣ ਪ੍ਰਤੀ ਬਿਲਕੁਲ ਹੀ ਬੇਰੁਖੀ ਅਪਣਾਈ ਬੈਠੀ ਹੈ।
publive-image ਉਹਨਾਂ ਕਿਹਾ ਕਿ ਅਕਾਲੀ ਦਲ ਨੇ ਸਰਕਾਰ ਨੂੰ ਆਪਣਾ ਰਵੱਈਆ ਬਦਲਣ ਲਈਰਾਜ਼ੀ ਕਰਨ ਵਾਸਤੇ ਯਤਨ ਕੀਤਾ। ਅਸੀਂ ਬਹੁਤ ਸੰਜਮ ਵਿਖਾਇਆ ਤੇ ਸਰਕਾਰ ਨੂੰ ਇਹ ਤਰਕ ਵੀ ਦਿੱਤਾ ਕਿ ਇਹ ਕਾਨੂੰਨ ਉਹਨਾਂ ਨੂੰ ਮਨਜ਼ੂਰ ਨਹੀਂ ਹਨ ਜਿਹਨਾਂ ਵਾਸਤੇ ਸਰਕਾਰ ਇਹ ਬਣਾਏ ਦੱਸ ਰਹੀ ਹੈ। ਪਰ ਜਦੋਂ ਸਾਨੂੰ ਲੱÎਗਿਆ ਕਿ ਉਹ ਬਿਲਕੁਲ ਹੀ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਅੜੇ ਹੋਏ ਹਨ ਤਾਂ ਅਸੀਂ ਸਰਕਾਰ ਵਿਚੋਂ ਬਾਹਰ ਆਉਣ ਦਾ ਫੈਸਲਾ ਕਰ ਲਿਆ।
Advertisment
Kisan Andolan:  ਕਿਸਾਨ ਟਰੈਕਟਰ ਪਰੇਡ ‘ਤੇ ਸੁਪਰੀਮ ਕੋਰਟ ਨੇ ਕੋਈ ਹੁਕਮ ਦੇਣ ਤੋਂ ਕੀਤਾ ਇਨਕਾਰ Delhi police and Farmers between meeting today regarding Kisan Tractor Parade on january 26 ਉਹਨਾਂ ਕਿਹਾ ਕਿ ਸਾਨੂੰ ਲੱਗਿਆ ਕਿ ਹੁਣ ਤਾਂ ਸ਼ਾਇਦ ਭਾਜਪਾ ਲੀਡਰਸ਼ਿਪ ਤੇ ਸਰਕਾਰ ਮਾਮਲੇ ਦੀ ਗੰਭੀਰਤਾ ਨੂੰ ਸਮਝੇ ਪਰ ਸਾਡੀਆਂ ਆਸਾਂ ਧਰੀਆਂ ਧਰਾਈਆਂਰਹਿ ਗਈਆਂ ਜਿਸ ਕਾਰਨ ਅਸੀਂ ਐਨ ਡੀ ਏ ਤੋਂ ਬਾਹਰਆਉਣ ਦਾ ਫੈਸਲਾ ਕੀਤਾ ਤੇ ਸਾਡੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਦਮ ਵਿਭੂਸ਼ਣ ਵੀ ਵਾਪਸ ਕਰ ਦਿੱਤਾ| ਪਰ ਸਭ ਤੋਂ ਪੁਰਾਣੇ ਸਹਿਯੋਗੀ ਦੇ ਇਹਨਾਂ ਫੈਸਲਿਆਂ ਤੇ ਕਿਸਾਨਾਂ ਦੀ ਪੀੜਾ ਦਾ ਸਰਕਾਰ ’ਤੇ ਕੋਈ ਅਸਰ ਨਹੀਂ ਪਿਆ। ਇਸ ਕਰਕੇ ਇਸ ਬੇਰੁਖੀ ਸਰਕਾਰ ਕਾਰਨ ਕਿਸਾਨ ਆਪਣੀਆਂ ਵਾਜਬ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰਨ ਲਈ ਮਜਬੂਰ ਹੋਏ ਹਨ। 
Advertisment
Delhi Police and Farmers between Meeting regarding Kisan Tractor Parade on January 26

Make farmers’ tractor march

ਪਹੁੰਚਣੇ ਸ਼ੁਰੂ ਹੋ ਗਏ ਹਨ ,ਜੋ ਵਡੇਰੀ ਉਮਰ ਕਾਰਨ ਜਾਂ ਸਿੇ ਮਜਬੂਰੀ ਕਾਰਨ ਹਾਲੇ ਕੌਮੀ ਰਾਜਧਾਨੀ ਨਹੀਂ ਜਾ ਸਕ ਰਹੇ, ਉਹ ਇਸੇਤਰੀਕੇ ਦੀ ਲੋਕਤੰਤਰੀ ਗਤੀਵਿਧੀ ਉਸ ਦਿਨ ਜਿਥੇ ਕਿਤੇ ਵੀ ਉਹਨਾਂ ਨੂੰ ਸੁਖਾਲਾ ਲੱਗੇ ਕਰਨਗੇ। ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਇਹ ਮਾਰਚ ਜੋ ਕਿ ਗਣਤੰਤਰ ਦਿਵਸ ਮਾਰਚ ਹੀ ਹੈ, ਇਸ ਕਰ ਕੇ ਆਯੋਜਿਤ ਕਰਨਾ ਪਿਆ ਕਿਉਂਕਿ ਭਾਰਤ ਸਰਕਾਰ ਕਿਸਾਨ ਵਿਰੋਧੀ ਐਕਟ ਖਾਰਜ ਕਰਨ ਵਾਸਤੇ ਉਹਨਾਂ ਦੀ ਵਾਜਬ ਮੰਗ ਮੰਨਣ ਪ੍ਰਤੀ ਬਿਲਕੁਲ ਹੀ ਬੇਰੁਖੀ ਅਪਣਾਈ ਬੈਠੀ ਹੈ।
Advertisment
ਉਹਨਾਂ ਕਿਹਾ ਕਿ ਅਕਾਲੀ ਦਲ ਨੇ ਸਰਕਾਰ ਨੂੰ ਆਪਣਾ ਰਵੱਈਆ ਬਦਲਣ ਲਈਰਾਜ਼ੀ ਕਰਨ ਵਾਸਤੇ ਯਤਨ ਕੀਤਾ। ਅਸੀਂ ਬਹੁਤ ਸੰਜਮ ਵਿਖਾਇਆ ਤੇ ਸਰਕਾਰ ਨੂੰ ਇਹ ਤਰਕ ਵੀ ਦਿੱਤਾ ਕਿ ਇਹ ਕਾਨੂੰਨ ਉਹਨਾਂ ਨੂੰ ਮਨਜ਼ੂਰ ਨਹੀਂ ਹਨ| ਪਰ ਜਦੋਂ ਸਾਨੂੰ ਲੱÎਗਿਆ ਕਿ ਉਹ ਬਿਲਕੁਲ ਹੀ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਅੜੇ ਹੋਏ ਹਨ ਤਾਂ ਅਸੀਂ ਸਰਕਾਰ ਵਿਚੋਂ ਬਾਹਰ ਆਉਣ ਦਾ ਫੈਸਲਾ ਕਰ ਲਿਆ।
ਉਹਨਾਂ ਕਿਹਾ ਕਿ ਸਾਨੂੰ ਲੱਗਿਆ ਕਿ ਹੁਣ ਤਾਂ ਸ਼ਾਇਦ ਭਾਜਪਾ ਲੀਡਰਸ਼ਿਪ ਤੇ ਸਰਕਾਰ ਮਾਮਲੇ ਦੀ ਗੰਭੀਰਤਾ ਨੂੰ ਸਮਝੇ ਪਰ ਸਾਡੀਆਂ ਆਸਾਂ ਧਰੀਆਂ ਧਰਾਈਆਂ ਰਹਿ ਗਈਆਂ ਜਿਸ ਕਾਰਨ ਅਸੀਂ ਐਨ ਡੀ ਏ ਤੋਂ ਬਾਹਰ ਆਉਣ ਦਾ ਫੈਸਲਾ ਕੀਤਾ ਤੇ ਸਾਡੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਦਮ ਵਿਭੂਸ਼ਣ ਵੀ ਵਾਪਸ ਕਰ ਦਿੱਤਾ ਪਰ ਸਭ ਤੋਂ ਪੁਰਾਣੇ ਸਹਿਯੋਗੀ ਦੇ ਇਹਨਾਂ ਫੈਸਲਿਆਂ ਤੇ ਕਿਸਾਨਾਂ ਦੀ ਪੀੜਾ ਦਾ ਸਰਕਾਰ ’ਤੇ ਕੋਈ ਅਸਰ ਨਹੀਂ ਪਿਆ। ਇਸ ਕਰਕੇ ਇਸ ਬੇਰੁਖੀ ਸਰਕਾਰ ਕਾਰਨ ਕਿਸਾਨ ਆਪਣੀਆਂ ਵਾਜਬ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰਨ ਲਈ ਮਜਬੂਰ ਹੋਏ ਹਨ।
-
sukhbir-singh-badal farmers government-of-india anti-farmer-acts padam-vibhushan make-farmers-tractor-march
Advertisment

Stay updated with the latest news headlines.

Follow us:
Advertisment