New Update
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਵਰਕਰਾਂ ਨੁੰ ਆਦੇਸ਼ ਦਿੱਤਾ ਕਿ ਉਹ 26 ਜਨਵਰੀ ਦੇ ਕਿਸਾਨ ਗਣਤੰਤਰ ਦਿਵਸ ਮਾਰਚ ਦੀ ਅਪਾਰ ਸਫਲਤਾ ਲਈ ਯਤਨ ਹੋਰ ਤੇਜ਼ ਕਰ ਦੇਣ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਵਰਕਰਾਂ ਵਿਚ 26 ਜਨਵਰੀ ਦੇ ਮਾਰਚ ਨੂੰ ਲੈ ਕੇ ਅਥਾਹ ਉਤਸ਼ਾਹ ਹੈ। ਉਹਨਾਂ ਕਿਹਾ ਕਿ ਅਸੀਂ ਇਸ ਸ਼ਾਂਤੀਪੂਰਨ ਤੇ ਲੋਕਤੰਤਰੀ ਰੋਸ ਮਾਰਚ 'ਚ ਵੱਡੀ ਗਿਣਤੀ ਵਿਚ ਸ਼ਾਮਲ ਹੋਵਾਂਗੇ।ਹਨਾਂ ਕਿਹਾ ਕਿ ਵਰਕਰ ਪਹਿਲਾਂ ਹੀ ਦਿੱਲੀ ਪਹੁੰਚਣੇ ਸ਼ੁਰੂ ਹੋ ਗਏ ਹਨ ਜੋ ਵਡੇਰੀ ਉਮਰ ਕਾਰਨ ਜਾਂ ਕਿਸੇ ਮਜਬੂਰੀ ਕਾਰਨ ਹਾਲੇ ਕੌਮੀ ਰਾਜਧਾਨੀ ਨਹੀਂ ਜਾ ਸਕ ਰਹੇ,
ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਦਾ ਅੰਦੋਲਨ ਅੱਜ 57ਵੇਂ ਦਿਨ ਵੀ ਜਾਰੀ , ਅੱਜ ਹੋਵੇਗੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ
ਉਹ ਇਸੇ ਤਰੀਕੇ ਦੀ ਲੋਕਤੰਤਰੀ ਗਤੀਵਿਧੀ ਉਸ ਦਿਨ ਜਿਥੇ ਕਿਤੇ ਵੀ ਉਹਨਾਂ ਨੂੰ ਸੁਖਾਲਾ ਲੱਗੇ ਕਰਨਗੇ।ਸੁਖਬੀਰ ਬਾਦਲ ਵੱਲੋਂ ਕਿਹਾ ਗਿਆ ਕਿ ਕਿਸਾਨਾਂ ਨੂੰ ਇਹ ਮਾਰਚ ਗਣਤੰਤਰ ਦਿਵਸ 'ਤੇ ਇਸ ਕਰ ਕੇ ਆਯੋਜਿਤ ਕਰਨਾ ਪਿਆ ਕਿਉਂਕਿ ਭਾਰਤ ਸਰਕਾਰ ਕਿਸਾਨ ਵਿਰੋਧੀ ਐਕਟ ਖਾਰਜ ਕਰਨ ਵਾਸਤੇ ਉਹਨਾਂ ਦੀ ਵਾਜਬ ਮੰਗ ਮੰਨਣ ਪ੍ਰਤੀ ਬਿਲਕੁਲ ਹੀ ਬੇਰੁਖੀ ਅਪਣਾਈ ਬੈਠੀ ਹੈ।
ਉਹਨਾਂ ਕਿਹਾ ਕਿ ਅਕਾਲੀ ਦਲ ਨੇ ਸਰਕਾਰ ਨੂੰ ਆਪਣਾ ਰਵੱਈਆ ਬਦਲਣ ਲਈਰਾਜ਼ੀ ਕਰਨ ਵਾਸਤੇ ਯਤਨ ਕੀਤਾ। ਅਸੀਂ ਬਹੁਤ ਸੰਜਮ ਵਿਖਾਇਆ ਤੇ ਸਰਕਾਰ ਨੂੰ ਇਹ ਤਰਕ ਵੀ ਦਿੱਤਾ ਕਿ ਇਹ ਕਾਨੂੰਨ ਉਹਨਾਂ ਨੂੰ ਮਨਜ਼ੂਰ ਨਹੀਂ ਹਨ ਜਿਹਨਾਂ ਵਾਸਤੇ ਸਰਕਾਰ ਇਹ ਬਣਾਏ ਦੱਸ ਰਹੀ ਹੈ। ਪਰ ਜਦੋਂ ਸਾਨੂੰ ਲੱÎਗਿਆ ਕਿ ਉਹ ਬਿਲਕੁਲ ਹੀ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਅੜੇ ਹੋਏ ਹਨ ਤਾਂ ਅਸੀਂ ਸਰਕਾਰ ਵਿਚੋਂ ਬਾਹਰ ਆਉਣ ਦਾ ਫੈਸਲਾ ਕਰ ਲਿਆ।
Kisan Andolan: ਕਿਸਾਨ ਟਰੈਕਟਰ ਪਰੇਡ ‘ਤੇ ਸੁਪਰੀਮ ਕੋਰਟ ਨੇ ਕੋਈ ਹੁਕਮ ਦੇਣ ਤੋਂ ਕੀਤਾ ਇਨਕਾਰ
ਉਹਨਾਂ ਕਿਹਾ ਕਿ ਸਾਨੂੰ ਲੱਗਿਆ ਕਿ ਹੁਣ ਤਾਂ ਸ਼ਾਇਦ ਭਾਜਪਾ ਲੀਡਰਸ਼ਿਪ ਤੇ ਸਰਕਾਰ ਮਾਮਲੇ ਦੀ ਗੰਭੀਰਤਾ ਨੂੰ ਸਮਝੇ ਪਰ ਸਾਡੀਆਂ ਆਸਾਂ ਧਰੀਆਂ ਧਰਾਈਆਂਰਹਿ ਗਈਆਂ ਜਿਸ ਕਾਰਨ ਅਸੀਂ ਐਨ ਡੀ ਏ ਤੋਂ ਬਾਹਰਆਉਣ ਦਾ ਫੈਸਲਾ ਕੀਤਾ ਤੇ ਸਾਡੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਦਮ ਵਿਭੂਸ਼ਣ ਵੀ ਵਾਪਸ ਕਰ ਦਿੱਤਾ| ਪਰ ਸਭ ਤੋਂ ਪੁਰਾਣੇ ਸਹਿਯੋਗੀ ਦੇ ਇਹਨਾਂ ਫੈਸਲਿਆਂ ਤੇ ਕਿਸਾਨਾਂ ਦੀ ਪੀੜਾ ਦਾ ਸਰਕਾਰ ’ਤੇ ਕੋਈ ਅਸਰ ਨਹੀਂ ਪਿਆ। ਇਸ ਕਰਕੇ ਇਸ ਬੇਰੁਖੀ ਸਰਕਾਰ ਕਾਰਨ ਕਿਸਾਨ ਆਪਣੀਆਂ ਵਾਜਬ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰਨ ਲਈ ਮਜਬੂਰ ਹੋਏ ਹਨ।