ਟ੍ਰੈਫਿਕ ਪੁਲਿਸ ਨੇ ਸ਼ਕਤੀਮਾਨ ਨੂੰ ਵੀ ਨਹੀਂ ਬਖਸ਼ਿਆ, ਚਲਾਨ ਕੱਟ ਤੋਰਿਆ ਘਰ ! (ਵੀਡੀਓ)

Shaktiman Chalan

ਟ੍ਰੈਫਿਕ ਪੁਲਿਸ ਨੇ ਸ਼ਕਤੀਮਾਨ ਨੂੰ ਵੀ ਨਹੀਂ ਬਖਸ਼ਿਆ, ਚਲਾਨ ਕੱਟ ਤੋਰਿਆ ਘਰ ! (ਵੀਡੀਓ),ਨਵੀਂ ਦਿੱਲੀ: 1 ਸਤੰਬਰ 2019 ਤੋਂ ਨਵੇਂ ਟ੍ਰੈਫਿਕ ਨਿਯਮ ਲਾਗੂ ਹੋ ਗਏ ਹਨ। ਜਿਸ ਦੌਰਾਨ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਦੇ ਮੋਟੇ-ਮੋਟੇ ਚਲਾਨ ਕੱਟੇ ਜਾ ਰਹੇ ਹਨ।

Shaktiman Chalan ਇਸ ਦੌਰਾਨ ਨਵੇਂ ਟਰੈਫਿਕ ਨਿਯਮਾਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਈ ਮੀਮਸ ਵਾਇਰਲ ਹੋਏ ਪਰ ਹੁਣ ਇਕ ਵੀਡੀਓ ਸਾਹਮਣੇ ਆਇਆ ਹੈ ਜੋ ਕਾਫੀ ਮਜ਼ੇਦਾਰ ਹੈ। ਉਥੇ ਹੀ ਸੋਸ਼ਲ ਮੀਡੀਆ ‘ਤੇ ਸ਼ਕਤੀਮਾਨ ਦਾ ਵੀ ਇਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਟ੍ਰੈਫਿਕ ਪੁਲਿਸ ਵਾਲੇ ਨੇ ਸ਼ਕਤੀਮਾਨ ਦਾ ਚਲਾਨ ਕੱਟ ਦਿੱਤਾ।

ਹੋਰ ਪੜ੍ਹੋ:ਟਰੂਡੋ ਸਰਕਾਰ ਲੋਕਾਂ ਨੂੰ ਡਿਪੋਰਟ ਕਰਨ ‘ਚ ਕਰ ਰਹੀ ਹੈ ਢਿੱਲ, ਜਾਣੋ ਕਿਸਨੇ ਕਿਹਾ ਇੰਝ! 

Shaktiman Chalan ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਕਲਿੱਪ ਸ਼ਕਤੀਮਾਨ ਸ਼ੋਅ ਦੀ ਹੈ, ਜਿਸ ‘ਚ ਦਿਖਾਇਆ ਗਿਆ ਹੈ, ਸ਼ਕਤੀਮਾਨ ਦਾ ਬਿਨ੍ਹਾਂ ਲਾਇਸੈਂਸ ਤੋਂ ਹਵਾ ‘ਚ ਉੱਡਣ ਦੇ ਕਾਰਨ ਚਲਾਨ ਕੱਟਿਆ ਜਾਂਦਾ ਹੈ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ‘ਸ਼ਕਤੀਮਾਨ’ 90 ਦੇ ਦਹਾਕੇ ਦਾ ਮਸ਼ਹੂਰ ਟੀਵੀ ਸੀਰੀਅਲ ਸੀ। ਇਹ ਟੀਵੀ ਸੀਰੀਅਲ ਏਨਾ ਕੁ ਮਕਬੂਲ ਹੋਇਆ ਸੀ ਕਿ ਬੱਚਿਆਂ ਦੀ ਪਹਿਲੀ ਪਸੰਦ ਬਣ ਗਿਆ ਸੀ।

-PTC News