ਮੁੱਖ ਖਬਰਾਂ

ਦਰਦਨਾਕ ਹਾਦਸਾ: ਹਵਾ ਭਰਨ ਵਾਲਾ ਟੈਂਕ ਫਟਣ ਨਾਲ ਦੁਕਾਨ ਮਾਲਕ ਦੀ ਮੌਤ

By Riya Bawa -- January 27, 2022 11:55 am -- Updated:January 27, 2022 1:27 pm

ਫਾਜ਼ਿਲਕਾ: ਅਬੋਹਰ ਦੇ ਨਾਮਦੇਵ ਚੌਂਕ 'ਤੇ ਸਥਿਤ ਟਾਇਰਾਂ ਵਾਲੀ ਦੁਕਾਨ ਆਰ ਕੇ ਬ੍ਰਦਰਜ 'ਚ ਅੱਜ ਸਵੇਰੇ ਇੱਕ ਬੇਹਦ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਸ ਹਾਦਸੇ ਦੌਰਾਨ ਦੁਕਾਨ ਮਾਲਕ ਰਵੀ ਕੁਮਾਰ ਦੇ ਸਰੀਰ ਦੇ ਪਰਖੱਚੇ ਉੱਡ ਗਏ। ਤੇਜ ਖੜਕਾ ਸੁਣ ਕੇ ਆਂਢ ਗੁਆਂਢ ਦੇ ਦੁਕਾਨਦਾਰ 'ਤੇ ਲੋਕ ਜਦੋਂ ਦੁਕਾਨ ਨੇੜੇ ਪਹੁੰਚੇ ਤਾਂ ਉਨ੍ਹਾਂ ਦੇ ਪੈਰੋ ਹੇਠ ਜ਼ਮੀਨ ਹੀ ਖਿਸਕ ਗਈ। ਦੁਕਾਨ ਦੇ ਅੰਦਰ ਪਈ ਹਵਾ ਭਰਨ ਵਾਲੀ ਟੈਂਕੀ ਵੀ ਖਿਲਰੀ ਪਈ ਸੀ ਤੇ ਰਵੀ ਕੁਮਾਰ ਦਾ ਸਰੀਰ ਵੀ ਕਈ ਹਿੱਸਿਆਂ ਵਿੱਚ ਖਿਲਰਿਆ ਉਥੇ ਪਿਆ ਸੀ ।

ਲੋਕਾਂ ਨੇ ਦੱਸਿਆ ਕਿ ਹਾਦਸਾ ਦੁਕਾਨ ਦੇ ਅੰਦਰ ਪਈ ਹਵਾ ਭਰਨ ਵਾਲੀ ਟੈਂਕੀ ਦੇ ਫੱਟਣ ਕਰਕੇ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਸ਼ਾਇਦ ਰਵੀ ਕੁਮਾਰ ਨੇ ਟੈਂਕੀ ਵਿਚ ਹਵਾ ਭਰਨ ਲਈ ਛੱਡੀ ਹੋਈ ਸੀ ਤੇ ਇਸ ਦੌਰਾਨ ਜਿਆਦਾ ਹਵਾ ਭਰਨ ਕਰਕੇ ਉਹ ਪਾਟ ਗਈ ਤੇ ਨੇੜੇ ਹੀ ਦੁਕਾਨ 'ਚ ਸਾਫ ਸਫਾਈ ਕਰ ਰਿਹਾ ਰਵੀ ਕੁਮਾਰ ਇਸਦੀ ਚਪੇਟ ਵਿੱਚ ਆ ਗਿਆ।

ਇਹ ਵੀ ਪੜ੍ਹੋ: ਹਰਿਆਣਾ 'ਚ ਕੋਵਿਡ ਪਾਬੰਦੀਆਂ 10 ਫਰਵਰੀ ਤੱਕ ਰਹਿਣਗੀਆਂ ਜਾਰੀ, ਹੁਣ ਸ਼ਾਮ 7 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ

ਇਥੇ ਦੱਸਣਾ ਬਣਦਾ ਹੈ ਕਿ ਇਸੇ ਦੁਕਾਨ ਵਿੱਚ ਕੁਝ ਮਹੀਨੇ ਪਹਿਲੇ ਅੱਗ ਲੱਗਣ ਕਰਕੇ ਵੱਡਾ ਨੁਕਸਾਨ ਹੋਇਆ ਸੀ ਤੇ ਅੱਜ ਮੁੜ ਵਾਪਰੀ ਘਟਨਾ 'ਚ ਜਾਨੀ ਨੁਕਸਾਨ ਹੋ ਗਿਆ।

ਇਹ ਵੀ ਪੜ੍ਹੋ: Happy Birthday Shehnaaz Gill: 28 ਸਾਲ ਦੀ ਹੋਈ ਸ਼ਹਿਨਾਜ਼ ਗਿੱਲ, ਭਰਾ ਨੇ ਵੀਡੀਓ ਰਾਹੀਂ ਦਿੱਤੀ ਵਧਾਈ

-PTC News

  • Share