ਦੁਬਈ ਤੋਂ ਪਰਤੇ ਨੌਜਵਾਨ ਦੀ ਹੋਈ ਦਰਨਾਕ ਮੌਤ, ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ

By Jagroop Kaur - June 04, 2021 11:06 pm

ਬਟਾਲਾ: ਦੁਬਈ ਤੋਂ ਕੁਝ ਸਮਾਂ ਪਹਿਲਾਂ ਹੀ ਪਰਤੇ ਨੌਜਵਾਨ ਨੂੰ ਨਹੀਂ ਪਤਾ ਸੀ ਕਿ ਉਸ ਦੀ ਮੌਤ ਉਸਨੂੰ ਪੰਜਾਬ ਵਾਪਿਸ ਲੈ ਆਈ ਹੈ ਦਰਅਸਲ ਬੀਤੀ ਦੇਰ ਰਾਤ ਖੜ੍ਹੀ ਕਾਰ ਵਿਚ ਮੋਟਰਸਾਈਕਲ ਵੱਜਣ ਨਾਲ ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕਿਲਾ ਲਾਲ ਸਿੰਘ ਦੇ ਏ.ਐੱਸ.ਆਈ ਬਚਿੱਤਰ ਸਿੰਘ ਨੇ ਦੱਸਿਆ ਕਿ ਭਗਵੰਤ ਸਿੰਘ ਪੁੱਤਰ ਗੋਪਾਲ ਸਿੰਘ ਵਾਸੀ ਪਿੰਡ ਹਸਨਪੁਰਾ, ਡੇਰਾ ਰੋਡ ਬਟਾਲਾ ਜੋ ਕਿ ਦੁਬਈ ਵਿਚ ਰਹਿੰਦਾ ਹੈਦੁਬਈ ਤੋਂ ਪਰਤੇ ਨੌਜਵਾਨ ਦੀ ਹਾਦਸੇ 'ਚ ਮੌਤ, ਸੜਕ 'ਤੇ ਖੜ੍ਹੀ ਕਾਰ ਬਣੀ ਕਾਲ

Read More : ਭਾਸ਼ਾ ਨੂੰ ਭੱਦੀ ਕਹਿਣਾ ਪਿਆ ਭਾਰੀ, ਸਰਕਾਰ ਨੇ ਗੂਗਲ ਨੂੰ ਭੇਜਿਆ ਨੋਟਿਸ

ਅਤੇ ਘਰ ਛੁੱਟੀ ਆਇਆ ਹੋਇਆ ਸੀ, ਬੀਤੇ ਦਿਨੀਂ ਆਪਣੀ ਭੈਣ ਦੇ ਘਰ ਉਸ ਨੂੰ ਮਿਲਣ ਲਈ ਪਿੰਡ ਦਰਗਾਬਾਦ ਮੋਟਰਸਾਈਕਲ ’ਤੇ ਸਵਾਰ ਹੋ ਕੇ ਗਿਆ ਸੀ ਅਤੇ ਜਦੋਂ ਭਗਵੰਤ ਸਿੰਘ ਮਿਲਣ ਉਪਰੰਤ ਦੇਰ ਰਾਤ ਵਾਪਸ ਆ ਰਿਹਾ ਸੀ |ਖੜ੍ਹੀ ਸਵਿਫਟ ਕਾਰ ਨਾਲ ਮੋਟਰਸਾਈਕਲ ਜਾ ਟਕਰਾਇਆ ਜਿਸ ਦੌਰਾਨ ਨੌਜਵਾਨ ਜ਼ਖਮੀ ਹੋ ਗਿਆ ਤਾਂ ਸਥਾਨਕ ਲੋਕਾਂ ਵੱਲੋਂ ਤੁਰੰਤ ਐਂਬੂਲੈਂਸ 108 ਰਾਹੀਂ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਭਗਵੰਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

Read more : ਕਾਂਗਰਸ ਸਰਕਾਰ ਅਧਿਆਪਕਾਂ ਨਾਲ ਵਿਤਕਰਾ ਕਰ ਕੇ ਸੜਕਾਂ ’ਤੇ ਨਿਤਰਣ ਲਈ ਮਜਬੂਰ ਕਰ ਰਹੀ…

ਉਥੇ ਹੀ ਨੌਜਵਾਨ ਦੀ ਮੌਤ ਦੀ ਖਬਰ ਮਿਲਦੇ ਹੀ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਗਈ , ਸਾਰਾ ਪਰਿਵਾਰ ਇਸ ਵੇਲੇ ਸਦਮੇ 'ਚ ਹੈ। ਇਸ ਦੇ ਨਾਲ ਹੀ ਪੁੱਤਰ ਦੀ ਮੌਤ 'ਤੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

adv-img
adv-img