Advertisment

ਪਟਿਆਲਾ 'ਚ ਵਾਪਰਿਆ ਭਿਆਨਕ ਹਾਦਸਾ, 5 ਲੋਕਾਂ ਦੀ ਮੌਤ, 12 ਜ਼ਖ਼ਮੀ

author-image
Riya Bawa
Updated On
New Update
ਪਟਿਆਲਾ 'ਚ ਵਾਪਰਿਆ ਭਿਆਨਕ ਹਾਦਸਾ, 5 ਲੋਕਾਂ ਦੀ ਮੌਤ, 12 ਜ਼ਖ਼ਮੀ
Advertisment
publive-image
Advertisment
ਪਟਿਆਲਾ : ਪਟਿਆਲਾ ਵਿੱਚ ਭਿਆਨਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸੜਕ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 12 ਵਿਅਕਤੀ ਜ਼ਖਮੀ ਹੋ ਗਏ। ਇਹ ਹਾਦਸਾ ਪਟਿਆਲਾ ਦੇ ਪਿਹੋਵਾ ਰੋਡ 'ਤੇ ਸਥਿਤ ਪਿੰਡ ਜਗਤਪੁਰਾ ਦੇ ਨੇੜੇ ਵਾਪਰਿਆ। ਦੱਸ ਦੇਈਏ ਕਿ ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਵਿੱਚੋਂ ਇੱਕ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ ਤੇ ਬਾਕੀ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਜ਼ੇਰੇ ਇਲਾਜ ਹਨ। publive-image ਇਹ ਹਾਦਸਾ ਟਰੈਕਟਰ-ਟਰਾਲੀ ਅਤੇ ਸਕਾਰਪੀਓ ਵਿਚਕਾਰ ਜਬਰਦਸਤ ਟੱਕਰ ਹੋਣ ਕਾਰਨ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਰੋੜੀ ਕੁੱਟ ਮੁਹੱਲੇ ਤੋਂ ਟਰੈਕਟਰ-ਟਰਾਲੀ 'ਤੇ ਲਗਭਗ 25 ਵਿਅਕਤੀ ਹਰਿਆਣਾ ਵਿੱਚ ਕਿਸੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਜਾ ਰਹੇ ਸਨ। publive-image ਦਰਅਸਲ ਅੱਜ ਤੜਕੇ ਤਿੰਨ ਵਜੇ ਦੇਵੀਗੜ੍ਹ ਰੋਡ 'ਤੇ ਪਿੰਡ ਜਗਤਪੁਰਾ ਦੇ ਨੇੜੇ ਉਨ੍ਹਾਂ ਦੀ ਟਰੈਕਟਰ-ਟਰਾਲੀ ਦੀ ਇੱਕ ਸਕਾਰਪੀਓ ਗੱਡੀ ਨਾਲ ਟੱਕਰ ਹੋ ਗਈ, ਜਿਸ ਵਿੱਚ ਇੱਕ ਬੱਚੇ ਸਣੇ 5 ਵਿਅਕਤੀਆਂ ਦੀ ਮੌਤ ਹੋ ਗਈ ਤੇ 12 ਜਣੇ ਜ਼ਖ਼ਮੀ ਹੋ ਗਏ। publive-imagepublive-image-
patiala road-accident punjab
Advertisment

Stay updated with the latest news headlines.

Follow us:
Advertisment